
ਚੰਡੀਗੜ੍ਹ, 7 ਮਾਰਚ (ਵਿਸ਼ਵ ਵਾਰਤਾ):ਪੰਜਾਬ ਬ੍ਰਾਹਮਣ ਸਭਾ (ਮਹਿਲਾ ਵਿੰਗ ) ਧੀ ਪ੍ਰਦਾਨ ਅਤੇ ਵਿਸ਼ਵ ਪ੍ਰਸਿੱਧ ਜੋਤਸ਼ੀ ਰੋਹਿਤ ਸ਼ਰਮਾ ਦੀ ਮਾਂ ਗੀਤਾ ਸ਼ਰਮਾ ਜੋਕਿ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੀ ਰਹਿਣ ਵਾਲੀ ਹੈ ,ਨੂੰ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਸਦਕਾ ਬਣੀ ਚੇਅਰਪਰਸਨ ਸ੍ਰੀਮਤੀ ਗੀਤਾ ਸ਼ਰਮਾ ਜੋ ਕਿ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੇ ਨਾਲ ਪਰਿਵਾਰਿਕ ਸੰਬੰਧ ਰਕਦੇ ਹਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੈਕਟਰੀ ਅਤੇ ਸੁਨਾਮ ਨਗਰਪਾਲਿਕਾ ਦੀ ਪ੍ਰਧਾਨ ਵੀ ਰਹ ਚੁਕੀ ਹੈ।





















