📿 📿 📿 ਸੋਨੀਪਤ ਦਾ ਰਹਿਣ ਵਾਲਾ 22 ਸਾਲਾ ਮੋਹਿਤ ਕੁਮਾਰ ਹਾਲੇ 16 ਸਾਲ ਦਾ ਹੀ ਸੀ ਜਦੋਂ ਬੋਨ ਕੈਂਸਰ ਕਾਰਨ ਉਸ ਦੀ ਸੱਜੀ ਲੱਤ ਕੱਟਣੀ ਪਈ। ਪਰ ਇੱਕ ਲੱਤ ‘ਤੇ ਮਜਬੂਤੀ ਨਾਲ ਖੜ੍ਹਾ ਰਹਿ ਕੇ ਹੀ ਮੋਹਿਤ ਨੇ ਬੌਡੀ ਬਿਲਡਿੰਗ ਦੇ ਖੇਤਰ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ।
ਕਰੜੀ ਮਿਹਨਤ ਤੋਂ ਬਾਅਦ ਮੋਹਿਤ ਇਸ ਪੀੜ ਅਤੇ ਝਟਕੇ ਤੋਂ ਬਾਹਰ ਤਾਂ ਆ ਗਿਆ ਹੈ ਪਰ ਉਸ ਨੇ ਆਪਣੀ ‘ਡਿਸਏਬਲਡ’ ਜ਼ਿੰਦਗੀ ਨੂੰ ਕਾਮਯਾਬੀ ਦੇ ਮੁਕਾਮ ‘ਤੇ ਪਹੁੰਚਾ ਦਿੱਤਾ ਹੈ। ਉਸ ਨੇ ਆਪਣੇ ਸਰੀਰ ਨੂੰ ਇੰਨਾ ਤਰਾਸ਼ ਲਿਆ ਹੈ ਕਿ ਉਹ ਹੁਣ ਇੱਕ ਸਿਤਾਰਾ ਬਣ ਗਿਆ ਹੈ























