International: ਸਾਈਬੇਰੀਆ ਵਿੱਚ ਰੂਸ ਦਾ ਫੌਜੀ ਜਹਾਜ਼ ਕ੍ਰੈਸ਼: 19 ਮੌਤਾਂ
ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਮੰਗਲਵਾਰ ਨੂੰ ਰੂਸ ਦੇ ਦੱਖਣ-ਪੱਛਮੀ ਸਾਇਬੇਰੀਆ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਸਵਾਰ ਸਾਰੇ 19 ਲੋਕਾਂ ਦੀ ਮੌਤ ਹੋ ਗਈ। ਰੂਸੀ ਮੀਡੀਆ ਆਉਟਲੈਟ ਇਜ਼ਵੇਸਟੀਆ ਨੇ ਰਿਪੋਰਟ ਦਿੱਤੀ ਕਿ ਇਹ ਇੱਕ ਟਰਾਂਸਪੋਟ ਜਹਾਜ਼ ਸੀ। ਜਹਾਜ਼ ਸਿੱਧਾ ਹੀ ਹਵਾ ‘ਚੋਂ ਅਚਾਨਕ ਹੀ ਥੱਲੇ ਆ ਡਿੱਗਿਆ ਅਤੇ ਇਸ ਨੂੰ ਹਵਾ ਵਿੱਚ ਹੀ ਅੱਗ ਲੱਗ ਗਈ। ਹਾਲਾਂਕਿ, ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।
ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਉਪਕਰਣਾਂ ਦੀ ਅਸਫਲਤਾ ਦੇ ਕਾਰਨ ਇਹ ਹਾਦਸਾ ਹੋਇਆ ਜਾਪ ਰਿਹਾ ਹੈ। .ਪਰ ਅਜੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੇਮੇਰੋਵੋ ਖੇਤਰ ਦੇ ਗਵਰਨਰ ਇਲਿਆ ਸੇਰਦਯੁਕ ਨੇ ਯਗੁਨੋਵੋ ਪਿੰਡ ਦੇ ਨੇੜੇ ਜਹਾਜ਼ ਹਾਦਸੇ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ ਕਾਰਜ ਚਲਾਏ ਗਏ।























