ਮੋਹਾਲੀ, 11 ਅਕਤੂਬਰ (ਵਿਸ਼ਵ ਵਾਰਤਾ) – ਆਪਣੀ ਜ਼ਿੰਦਗੀ ਦੇ 57 ਵਰ੍ਹੇਂ, ਰੰਗਕਰਮੀ ਦੇ ਤੌਰ ‘ਤੇ 37 ਵਰ੍ਹੇਂ ਅਤੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਦੇ ਤੌਰ ‘ਤੇ 27 ਵਰ੍ਹੇਂ ਪੂਰੇ ਕਰਨ ਮੌਕੇ ਕਲਮਕਾਰ ਸੰਜੀਵਨ ਸਿੰਘ (ਡੇਢ ਦਰਜਨ ਦੇ ਕਰੀਬ ਨਾਟਕ ਲਿਖ ਕੇ ਆਪਣੀ ਨਿਦੇਸ਼ਨਾ ਹੇਠ ਸਰਘੀ ਕਲਾ ਕੇਂਦਰ ਵੱਲੋਂ ਦੇਸ਼-ਵਿਦੇਸ਼ ਵਿਚ ਮੰਚਣ ਕਰ ਚੁੱਕੇ) ਨੇ ਆਪਣੇ ਰੰਗਕਰਮੀ ਭਤੀਜੇ ਰਿਸ਼ਮਰਾਗ ਅਤੇ ਪੁੱਤਰ ਓਦੈਰਾਗ ਸਮੇਤ ਆਪਣਾ ਜਨਮ ਦਿਨ ਫ੍ਰੀ ਫਰੇਗੈਸ਼ਨ ਟਿਊਸ਼ਨ-69, ਮੁਹਾਲੀ ਅਤੇ ਕੁਦਰਤ ਸੇਵਾ ਮਿਸ਼ਨ ਵੱਲੋਂ 200 ਦੇ ਕਰੀਬ ਸਿਖਿਅਤ ਕੀਤੇ ਜਾ ਰਹੇ ਲੋੜਮੰਦ ਅਤੇ ਸਾਧਨ-ਹੀਣ ਬੱੱਚਿਆਂ ਨੂੰ ਕਲਮਾਂ ਦਾ ਤੋਹਫਾਂ ਦੇ ਕੇ ਮਾਨਇਆ।ਸੰਜੀਵਨ ਨੇ ਬੱੱਚਿਆਂ ਤੋਂ ਇਹ ਵਾਅਦਾ ਵੀ ਲਿਆ ਕਿ ਉਹ ਇਸ ਕਲਮ ਰਾਹੀਂ ਪੜਾਈ ਤੋਂ ਇਲਾਵਾ ਕਵਿਤਾ, ਕਹਾਣੀ, ਗੀਤ ਅਤੇ ਨਾਟਕ ਵੀ ਲਿਖਣਗੇ।