Vishwakarma Day: ਅੱਜ ਦੇ ਦਿਨ ਕੀਤੀ ਜਾਂਦੀ ਹੈ ਕਿਰਤ ਦੇ ਦੇਵਤਾ ਦੀ ਪੂਜਾ
– ਕਾਰੀਗਰ ਆਪਣੇ ਔਜ਼ਾਰਾਂ ਦੀ ਕਰਦੇ ਨੇ ਪੂਜਾ
ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ): ਅੱਜ 9 ਨਵੰਬਰ ਨੂੰ ਕਿਰਤ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਵਿਸ਼ਵਕਰਮਾ ਦਿਵਸ ਹੈ। ਅੱਜ ਦੇ ਦਿਨ ਕਾਰੀਗਰ, ਮਿਸਤਰੀ, ਮਜ਼ਦੂਰ ਅਤੇ ਫੈਕਟਰੀਆਂ ਵਿੱਚ ਆਪਣੇ ਔਜ਼ਾਰਾਂ, ਮਸ਼ੀਨਾਂ ਅਤੇ ਕਿਰਤ ਦੀ ਪੂਜਾ ਕਰਦੇ ਹਨ। ਹਿੰਦੂ ਮਾਨਤਾਵਾਂ ਅਨੁਸਾਰ ਵਿਸ਼ਵਕਰਮਾ ਨੂੰ ਸ੍ਰਿਸ਼ਟੀ ਦਾ ਦੇਵਤਾ ਕਿਹਾ ਜਾਂਦਾ ਹੈ ਅਤੇ ਭਗਵਾਨ ਵਿਸ਼ਵਕਰਮਾ ਨੂੰ ਬ੍ਰਹਿਮੰਡ ਦਾ ਪਹਿਲਾ ਇੰਜੀਨੀਅਰ ਅਤੇ ਸ਼ਿਲਪਕਾਰ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਅਨੋਖੇ ਮਹਿਲ ਅਤੇ ਸ਼ਹਿਰ ਜਿਵੇਂ ਕਿ ਲੰਕਾ ਅਤੇ ਦੁਆਰਕਾ ਤਿਆਰ ਕੀਤੇ ਸਨ ਅਤੇ ਦੇਵਤਿਆਂ ਦੇ ਹਥਿਆਰ ਘੜੇ ਸਨ। ਜਿਸ ਵਿੱਚ ਇੰਦਰ ਦਾ ਵਜਰ ਅਤੇ ਦੇਵਤਿਆਂ ਦੇ ਉੱਡਣ ਵਾਲੇ ਰੱਥ ਸ਼ਾਮਲ ਹਨ।
ਇਹ ਉਹਨਾਂ ਲੋਕਾਂ ਦਾ ਤਿਉਹਾਰ ਹੈ ਜੋ ਚੀਜ਼ਾਂ ਬਣਾਉਂਦੇ ਅਤੇ ਸੁਧਾਰਦੇ ਹਨ। ਤਰਖਾਣ, ਲੁਹਾਰ, ਵੈਲਡਰ, ਜੁਲਾਹੇ, ਘੁਮਿਆਰ, ਮਿਸਤਰੀ, ਬਿਜਲੀ-ਮਿਸਤਰੀ, ਮਸ਼ੀਨ ਚਲਾਉਣ ਵਾਲੇ, ਇੰਜੀਨੀਅਰ, ਅਤੇ ਵੱਡੇ ਕਾਰਖਾਨੇ ਚਲਾਉਣ ਵਾਲੇ ਇਸਤਰੀ-ਪੁਰਸ਼ ਸਭ ਇਸ ਦਿਨ ਆਪਣਾ ਕੰਮ ਰੋਕ ਕੇ ਵਿਸ਼ਵਕਰਮਾ ਦੀ ਪੂਜਾ ਕਰਦੇ ਹਨ।
ਦੱਸ ਦਈਏ ਕਿ ਵਿਸ਼ਵਕਰਮਾ ਦਾ ਤਿਓਹਾਰ ਹਰ ਸਾਲ ਦੀਵਾਲੀ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ।























