T20 World Cup : ਟੀ-20 ਵਿਸ਼ਵ ਕੱਪ ‘ਚ ਅੱਜ ਦਿਨ ਦਾ ਪਹਿਲਾ ਮੁਕਾਬਲਾ ਸ਼੍ਰੀਲੰਕਾ ਅਤੇ ਓਮਾਨ ਵਿਚਾਲੇ
ਦੋਵੇਂ ਟੀਮਾਂ ਟੀ-20 ਵਿੱਚ ਪਹਿਲੀ ਵਾਰ ਹੋਣਗੀਆਂ ਆਹਮੋ-ਸਾਹਮਣੇ

ਚੰਡੀਗੜ੍ਹ, 12 ਫਰਵਰੀ(ਵਿਸ਼ਵ ਵਾਰਤਾ) T20 World Cup : ਟੀ-20 ਵਿਸ਼ਵ ਕੱਪ 2026 ਦਾ 16ਵਾਂ ਅਤੇ ਅੱਜ (ਵੀਰਵਾਰ) ਦਿਨ ਦਾ ਪਹਿਲਾ ਮੁਕਾਬਲਾ ਸ਼੍ਰੀਲੰਕਾ ਅਤੇ ਓਮਾਨ ਵਿਚਾਲੇ ਪੱਲੇਕੇਲੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਇਹ ਮੈਚ ਸਵੇਰੇ 11 ਵਜੇ ਸ਼ੁਰੂ ਹੋਵੇਗਾ, ਜਿਸ ਲਈ ਟਾਸ ਸਵੇਰੇ 10:30 ਵਜੇ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਦੋਵੇਂ ਟੀਮਾਂ ਟੀ-20 ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਇਸ ਤੋਂ ਪਹਿਲਾਂ ਦੋਵੇਂ ਟੀਮਾਂ 2023 ਦੇ ਵਨਡੇ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਇੱਕ ਦੂਜੇ ਦੇ ਸਾਹਮਣੇ ਸਨ। ਜਿੱਥੇ ਸ਼੍ਰੀਲੰਕਾ ਨੇ ਓਮਾਨ ਨੂੰ ਹਰਾ ਕੇ ਮੈਚ 10 ਵਿਕਟਾਂ ਨਾਲ ਜਿੱਤ ਲਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















