PM Modi ਨੇ Delimitation Bill ਨੂੰ ਲੈ ਕੇ ਇੱਕ ਵੀਡੀਓ ਕੀਤਾ ਪੋਸਟ, ਪੜ੍ਹੋ ਕੀ ਕਿਹਾ ?
ਚੰਡੀਗੜ੍ਹ, 28 ਨਵੰਬਰ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਮਹਿਲਾ ਰਾਖਵੇਂਕਰਨ ਸੰਬੰਧੀ ‘X’ ‘ਤੇ 53 ਸਕਿੰਟ ਦਾ ਪੁਰਾਣਾ ਵੀਡੀਓ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਮਹਿਲਾ ਰਾਖਵੇਂਕਰਨ ਦੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰੇਗੀ ਅਤੇ ਆਪਣਾ ਪੁਰਾਣਾ ਵਾਅਦਾ ਪੂਰਾ ਕਰੇਗੀ।
ਉਨ੍ਹਾਂ ਕਿਹਾ, “ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਤੋਂ ਨਹੀਂ ਰੋਕ ਸਕਣਗੀਆਂ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਲਾ ਰਾਖਵੇਂਕਰਨ ਲਈ ਦੇਸ਼ ਦੀ 100% ਮਹਿਲਾ ਸ਼ਕਤੀ ਦਾ ਆਸ਼ੀਰਵਾਦ ਪ੍ਰਾਪਤ ਹੈ।”
ਦੂਜੇ ਪਾਸੇ, ਸਰਕਾਰ ਲਈ ਹੱਦਬੰਦੀ ਬਿੱਲ ਪਾਸ ਕਰਨ ਦਾ ਰਸਤਾ ਆਸਾਨ ਹੁੰਦਾ ਜਾ ਰਿਹਾ ਹੈ। ਸ਼ਰਦ ਪਵਾਰ ਦੀ NCP ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ CM ਜਗਨਮੋਹਨ ਰੈੱਡੀ ਦੀ YSRCP ਤੋਂ ਬਾਅਦ, MK ਸਟਾਲਿਨ ਦੀ ਪਾਰਟੀ DMK ਨੇ ਸ਼ਨੀਵਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਤਿੰਨਾਂ ਦੇ 34 ਸੰਸਦ ਮੈਂਬਰ ਹਨ।






















