T20 World Cup : ਭਾਰਤ – ਨੀਦਰਲੈਂਡ ਵਿਚਾਲੇ ਮੁਕਾਬਲਾ ਜਾਰੀ
– ਟੀਮ ਇੰਡੀਆ ਨੇ ਨੀਦਰਲੈਂਡ ਨੂੰ ਦਿੱਤਾ ਇੰਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 18 ਫਰਵਰੀ 2026 (ਵਿਸ਼ਵ ਵਾਰਤਾ): ਟੀ-20 ਵਰਲਡ ਕੱਪ ‘ਚ ਭਾਰਤ ਅਤੇ ਨੀਦਰਲੈਂਡ ਦਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਜਾਰੀ ਹੈ। ਇਸ ਮੁਕਾਬਲੇ ਵਿੱਚ ਟਾਸ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਨੀਦਰਲੈਂਡਜ਼ ਨੂੰ 194 ਦੌੜਾਂ ਦਾ ਟੀਚਾ ਦਿੱਤਾ ਹੈ।

ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 193 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ 31 ਗੇਂਦਾਂ ‘ਤੇ 66 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਵਿੱਚ 4 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਦੂਬੇ ਨੇ ਹਾਰਦਿਕ ਪੰਡਿਆ ਦੇ ਨਾਲ 76 ਦੌੜਾਂ ਦੀ ਸਾਂਝੇਦਾਰੀ ਕੀਤੀ।

ਭਾਰਤੀ ਟੀਮ ਵੱਲੋਂ ਓਪਨਿੰਗ ਕਰਨ ਲਈ ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਆਏ ਸਨ। ਅਭਿਸ਼ੇਕ ਸ਼ਰਮਾ ਇੱਕ ਵਾਰ ਫਿਰ 0 ‘ਤੇ ਆਊਟ ਹੋ ਗਏ। ਅਭਿਸ਼ੇਕ ਸ਼ਰਮਾ ਸਿਰਫ਼ 3 ਗੇਂਦਾਂ ਹੀ ਖੇਡ ਸਕੇ। ਇਹ ਇਸ ਵਰਲਡ ਕੱਪ ਵਿੱਚ ਉਨ੍ਹਾਂ ਦੀ ਜ਼ੀਰੋ (0) ਦੀ ਹੈਟ੍ਰਿਕ ਰਹੀ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਵੀ 7 ਗੇਂਦਾਂ ‘ਤੇ 18 ਦੌੜਾਂ ਬਣਾ ਕੇ ਬੋਲਡ ਹੋ ਗਏ। ਈਸ਼ਾਨ ਦੇ ਆਊਟ ਹੁੰਦੇ ਹੀ ਟੀਮ ਇੰਡੀਆ ਦਾ ਸਕੋਰ 39/2 ਹੋ ਗਿਆ। ਇਸ ਤੋਂ ਬਾਅਦ 9ਵੇਂ ਓਵਰ ਵਿੱਚ ਲੋਗਨ ਵਾਨ ਬੀਕ ਨੇ ਭਾਰਤ ਨੂੰ ਤੀਜਾ ਝਟਕਾ ਦਿੱਤਾ। ਉਨ੍ਹਾਂ ਨੇ ਤਿਲਕ ਵਰਮਾ ਨੂੰ 31 ਦੌੜਾਂ ਦੇ ਸਕੋਰ ‘ਤੇ ਆਊਟ ਕਰ ਦਿੱਤਾ। 14ਵੇਂ ਓਵਰ ਵਿੱਚ ਕਾਇਲ ਕਲੀਨ ਨੇ ਭਾਰਤ ਦੀ ਚੌਥੀ ਵਿਕਟ ਲਈ। ਕਲੀਨ ਨੇ ਸੂਰਿਆ ਨੂੰ 34 ਦੌੜਾਂ ‘ਤੇ ਆਊਟ ਕੀਤਾ।

ਭਾਰਤੀ ਟੀਮ ਨੇ ਨੀਦਰਲੈਂਡ ਦੇ ਖਿਲਾਫ ਪਲੇਇੰਗ-11 ਵਿੱਚ 2 ਬਦਲਾਅ ਕੀਤੇ। ਅਰਸ਼ਦੀਪ ਸਿੰਘ ਅਤੇ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਗਿਆ ਹੈ, ਜਦਕਿ ਅਕਸ਼ਰ ਪਟੇਲ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਕੁਲਦੀਪ ਯਾਦਵ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਟੀਮ ਇੰਡੀਆ ਪਹਿਲਾਂ ਹੀ ਸੁਪਰ-8 ਵਿੱਚ ਪਹੁੰਚ ਚੁੱਕੀ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਯੂ.ਐੱਸ.ਏ. (USA), ਫਿਰ ਨਾਮੀਬੀਆ ਅਤੇ ਪਿਛਲੇ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੁਪਰ-8 ਵਿੱਚ ਆਪਣੀ ਥਾਂ ਪੱਕੀ ਕੀਤੀ ਸੀ।

ਭਾਰਤ:
ਈਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਿਆ, ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਅਤੇ ਜਸਪ੍ਰੀਤ ਬੁਮਰਾਹ।
ਨੀਦਰਲੈਂਡ:
ਮਾਈਕਲ ਲੇਵਿਟ, ਮੈਕਸ ਓ’ਡਾਊਡ, ਬਾਸ ਡੀ ਲੀਡੇ, ਕੌਲਿਨ ਐਕਰਮੈਨ, ਸਕੌਟ ਐਡਵਰਡਸ (ਕਪਤਾਨ), ਜਾਕ ਲਿਓਨ-ਕੈਸ਼ੇ, ਨੂਆ ਕਰੌਸ, ਰੂਲੋਫ ਵਾਨ ਡਰ ਮਰਵ, ਲੋਗਨ ਵਾਨ ਬੀਕ, ਆਰੀਅਨ ਦੱਤ ਅਤੇ ਕਾਇਲ ਕਲੀਨ।























