T20 World Cup : ਨਾਮੀਬੀਆ ਨੇ ਜਿੱਤਿਆ Toss
ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ
– ਭਾਰਤੀ ਟੀਮ ਨੇ ਪਲੇਇੰਗ-11 ‘ਚ ਕੀਤੇ ਦੋ ਬਦਲਾਅ
ਨਵੀ ਦਿੱਲੀ, 12 ਫਰਵਰੀ 2026 (ਵਿਸ਼ਵ ਵਾਰਤਾ) : ਟੀ-20 ਵਰਲਡ ਕੱਪ ਦਾ 18ਵਾਂ ਮੈਚ ਮੇਜ਼ਬਾਨ ਭਾਰਤ ਅਤੇ ਨਾਮੀਬੀਆ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਨਾਮੀਬੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਪਿਛਲੇ ਮੈਚ ਦੀ ਪਲੇਇੰਗ-11 ਵਿੱਚ ਦੋ ਬਦਲਾਅ ਕੀਤੇ ਹਨ। ਅਭਿਸ਼ੇਕ ਸ਼ਰਮਾ ਅਤੇ ਮੁਹੰਮਦ ਸਿਰਾਜ ਨਹੀਂ ਖੇਡ ਰਹੇ ਹਨ। ਸੰਜੂ ਸੈਮਸਨ ਅਤੇ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ।

ਦੱਸ ਦਈਏ ਕਿ ਭਾਰਤ ਨੇ ਪਹਿਲੇ ਮੈਚ ਵਿੱਚ ਅਮਰੀਕਾ ਨੂੰ ਹਰਾਇਆ ਸੀ, ਜਦੋਂ ਕਿ ਨਾਮੀਬੀਆ ਨੀਦਰਲੈਂਡ ਤੋਂ ਹਾਰ ਗਿਆ ਸੀ। ਦੋਵੇਂ ਟੀਮਾਂ ਪੰਜ ਸਾਲ ਬਾਅਦ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਆਹਮੋ-ਸਾਹਮਣੇ ਹੋ ਰਹੀਆਂ ਹਨ। ਪਿਛਲਾ ਮੁਕਾਬਲਾ 2021 ਦੇ ਟੀ-20 ਵਿਸ਼ਵ ਕੱਪ ਵਿੱਚ ਹੋਇਆ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ: ਸੰਜੂ ਸੈਮਸਨ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਿਆ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਬੁਮਰਾਹ।
ਨਾਮੀਬੀਆ: ਲੌਰੇਨ ਸਟੀਨਕੈਂਪ, ਜੈਨ ਫਰਾਇਲਿੰਕ, ਜੈਨ ਨਿਕੋਲ ਲੌਫਟੀ-ਈਟਨ, ਜੇਰਾਰਡ ਇਰਾਸਮਸ (ਕਪਤਾਨ), ਜੇਜੇ ਸਮਿਟ, ਜੈਨ ਗ੍ਰੀਨ (ਵਿਕਟਕੀਪਰ), ਰੂਬਨ ਟ੍ਰੰਪਲਮੈਨ, ਮਲਾਨ ਕਰੂਗਰ, ਬਰਨਾਰਡ ਸ਼ੋਲਟਜ਼, ਬੇਨ ਸ਼ਿਕੋਂਗੋ ਅਤੇ ਮੈਕਸ ਹਿੰਗੋ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















