T20 World Cup Final : ਸੈਮਸਨ ਨੇ Sixer ਨਾਲ ਖੋਲ੍ਹਿਆ ਖਾਤਾ
– ਜਾਣੋ ਤਿੰਨ ਓਵਰਾਂ ਬਾਅਦ ਟੀਮ ਦਾ ਸਕੋਰ
ਗੁਜਰਾਤ, 8 ਮਾਰਚ (ਵਿਸ਼ਵ ਵਾਰਤਾ) – ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋ ਰਿਹਾ ਹੈ। ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ ਦੀ ਪਹਿਲਾਂ ਬੱਲੇਬਾਜ਼ੀ ਆਈ ਹੈ। ਭਾਰਤੀ ਟੀਮ ਇਸ ਵਕਤ ਬੱਲੇਬਾਜ਼ੀ ਕਰ ਰਹੀ ਹੈ।

ਮੈਚ ਦੇ ਪਹਿਲੇ ਹੀ ਓਵਰ ਵਿੱਚ ਸੰਜੂ ਸੈਮਸਨ ਨੇ ਛੱਕਾ ਮਾਰ ਕੇ ਆਪਣਾ ਖਾਤਾ ਖੋਲ੍ਹਿਆ ਹੈ। ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਪਹਿਲਾ ਓਵਰ ਸੁੱਟਿਆ, ਪਹਿਲੀਆਂ ਚਾਰ ਗੇਂਦਾਂ ਖਾਲੀ ਗਈਆਂ। ਇਸ ਤੋਂ ਬਾਅਦ ਪੰਜਵੀਂ ਗੇਂਦ ‘ਤੇ ਸੰਜੂ ਨੇ ਛੱਕਾ ਮਾਰਿਆ। ਇਸ ਨਾਲ ਉਨ੍ਹਾਂ ਨੇ ਭਾਰਤ ਦਾ ਅਤੇ ਆਪਣਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਆਖਰੀ ਗੇਂਦ ‘ਤੇ ਇੱਕ ਹੋਰ ਦੌੜ ਬਣਾਈ। ਪਹਿਲੇ ਓਵਰ ਵਿੱਚ ਕੁੱਲ ਸੱਤ ਦੌੜਾਂ ਬਣੀਆਂ। 3 ਓਵਰਾਂ ਬਾਅਦ ਭਾਰਤ ਦਾ ਸਕੋਰ 27/0 ਹੈ।
ਭਾਰਤ: ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ।
ਨਿਊਜ਼ੀਲੈਂਡ: ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਜੈਕਬ ਡਫੀ, ਮੈਟ ਹੈਨਰੀ, ਜਿੰਮੀ ਨੀਸ਼ਮ, ਲੋਕੀ ਫਰਗੂਸਨ।























