T20 ਵਿਸ਼ਵ ਕੱਪ 2026 ਦਾ ਫਾਈਨਲ : ਅਹਿਮਦਾਬਾਦ ਪਹੁੰਚੇ ਐੱਮ.ਐੱਸ. ਧੋਨੀ, ਪ੍ਰੀਤੀ ਜ਼ਿੰਟਾ ਸਣੇ ਕਈ ਵੱਡੇ ਸਿਤਾਰੇ
– ਨਰਿੰਦਰ ਮੋਦੀ ਸਟੇਡੀਅਮ ਦੇ ਬਾਹਰ ਪ੍ਰਸ਼ੰਸਕਾਂ ਦੀ ਵੱਡੀ ਭੀੜ
– ਮੈਚ ਤੋਂ ਪਹਿਲਾਂ ਹਰਭਜਨ ਸਿੰਘ ਨੇ ਦਿੱਤੀਆਂ ਸ਼ੁਭਕਾਮਨਾਵਾਂ
ਗੁਜਰਾਤ, 8 ਮਾਰਚ 2026 (ਵਿਸ਼ਵ ਵਾਰਤਾ) – ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅੱਜ ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣਾ ਹੈ। ਮੁਕਾਬਲਾ ਸ਼ਾਮ ਨੂੰ 7 ਵਜੇ ਸ਼ੁਰੂ ਹੋਵੇਗਾ, ਇਸ ਤੋਂ ਪਹਿਲਾਂ ਸਾਢੇ 6 ਵਜੇ ਟਾਸ ਦਾ ਸਮਾਂ ਹੈ। ਦੋਵੇਂ ਟੀਮਾਂ ਆਪਣੀ-ਆਪਣੀ ਤਿਆਰੀ ਪੂਰੀ ਕਰ ਚੁੱਕੀਆਂ ਹਨ।
ਟੀਮ ਇੰਡੀਆ ਹੋਟਲ ਤੋਂ ਰਵਾਨਾ ਹੋ ਗਈ ਹੈ। ਇੱਧਰ, ਸਟੇਡੀਅਮ ਵਿੱਚ ਫੈਨਜ਼ ਦੀ ਐਂਟਰੀ ਸ਼ੁਰੂ ਹੋ ਚੁੱਕੀ ਹੈ, ਜਿੱਥੇ ਸ਼ਾਮ 5:30 ਵਜੇ ਕਲੋਜ਼ਿੰਗ ਸੈਰੇਮਨੀ (ਸਮਾਪਤੀ ਸਮਾਰੋਹ) ਹੋਵੇਗੀ। ਇਸ ਵਿੱਚ ਇੰਟਰਨੈਸ਼ਨਲ ਪੌਪ ਸਟਾਰ ਰਿਕੀ ਮਾਰਟਿਨ, ਸੁਖਬੀਰ ਸਿੰਘ ਅਤੇ ਫਾਲਗੁਨੀ ਪਾਠਕ ਪਰਫਾਰਮ ਕਰਨਗੇ।
ਇਹ ਮੈਚ ਦੇਖਣ ਲਈ ਸਾਬਕਾ ਭਾਰਤੀ ਕਪਤਾਨ ਐੱਮ.ਐੱਸ. ਧੋਨੀ, ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਅਤੇ ਭਾਰਤੀ ਕੋਚ ਗੌਤਮ ਗੰਭੀਰ ਦੀ ਪਤਨੀ ਨਤਾਸ਼ਾ ਅਤੇ ਬੇਟੀਆਂ ਅਹਿਮਦਾਬਾਦ ਪਹੁੰਚ ਚੁੱਕੀਆਂ ਹਨ।
ਮੈਚ ਤੋਂ ਪਹਿਲਾਂ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟੀਮ ਇੰਡੀਆ ਨੂੰ ਕਿਹਾ – ‘ਚੈਂਪੀਅਨਜ਼ ਵਾਂਗ ਖੇਡਣਾ ਹੈ।’ ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ ਕਿਹਾ ਕਿ “ਇਹ ਸਫ਼ਰ ਉਤਰਾਅ-ਚੜ੍ਹਾਅ ਅਤੇ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਪਰ ਇੱਕ ਚੀਜ਼ ਜੋ ਹਮੇਸ਼ਾ ਰਹੀ ਹੈ, ਤੁਹਾਡਾ ਸਮਰਥਨ। ਇੱਕ ਹੋਰ ਮੈਚ, ਇੱਕ ਹੋਰ ਪਲ, ਤੁਸੀਂ ਸਾਰਿਆਂ ਵੱਲੋਂ ਇੱਕ ਹੋਰ ਚੀਅਰਜ਼ , ਬੱਸ ਇਹੀ ਅਸੀਂ ਚਾਹੁੰਦੇ ਹਾਂ। ਇਕੱਠੇ, ਇੱਕ ਹੋਰ ਕਦਮ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























