T20 World Cup 2026 : ਨਿਊਜ਼ੀਲੈਂਡ ਦੂਜੀ ਵਾਰ ਪਹੁੰਚਿਆ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ; ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ
ਫਿਨ ਐਲਨ ਨੇ ਜੜਿਆ ਸ਼ਾਨਦਾਰ ਸੈਂਕੜਾ
ਚੰਡੀਗੜ੍ਹ, 4 ਮਾਰਚ(ਵਿਸ਼ਵ ਵਾਰਤਾ) ਨਿਊਜ਼ੀਲੈਂਡ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਟੀਮ ਨੇ ਬੁੱਧਵਾਰ ਨੂੰ ਪਹਿਲੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਗੌਰਤਲਬ ਹੈ ਕਿ ਟੀਮ 2021 ਵਿੱਚ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਸੀ। ਦੱਸ ਦਈਏ ਕਿ ਅੱਜ ਹੋਏ ਮੁਕਾਬਲੇ ਵਿੱਚ ਕਪਤਾਨ ਮਿਸ਼ੇਲ ਸੈਂਟਨਰ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
Finn Allen’s blazing ton in the chase gets New Zealand into their second Men’s #T20WorldCup final 🔥
📝: https://t.co/nv2bu4uGh7 pic.twitter.com/j4DcTSum3y
— ICC (@ICC) March 4, 2026
ਦੱਖਣੀ ਅਫਰੀਕਾ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ 12.5 ਓਵਰਾਂ ਵਿੱਚ 1 ਵਿਕਟ ਗੁਆ ਕੇ 170 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ।
𝙊𝙣𝙚 𝙨𝙩𝙚𝙥 𝙘𝙡𝙤𝙨𝙚𝙧 𝙩𝙤 𝙝𝙞𝙨𝙩𝙤𝙧𝙮 🇳🇿
New Zealand are through to the #T20WorldCup 2026 Final 🤩 pic.twitter.com/mu40jg4k3C
— ICC (@ICC) March 4, 2026
ਟੀਮ ਲਈ ਫਿਨ ਐਲਨ ਨੇ 33 ਗੇਂਦਾਂ ਵਿੱਚ 100 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਇਆ।
A record-breaking knock from Finn Allen took New Zealand into the #T20WorldCup final🙌
He wins the @aramco POTM🏅
📝: https://t.co/nv2bu4uGh7 pic.twitter.com/SnTAU9mWX4
— ICC (@ICC) March 4, 2026























