Vijay-Rashmika Reception : ਹੈਦਰਾਬਾਦ ‘ਚ ਵਿਜੇ-ਰਸ਼ਮੀਕਾ ਦੀ ਰਿਸੈਪਸ਼ਨ
– ਨਵਵਿਆਹੇ ਜੋੜੇ ਦੇ ਰਿਸੈਪਸ਼ਨ ਲੁੱਕ ਨੇ ਜਿੱਤਿਆ ਸਭ ਦਾ ਦਿਲ; ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਤੇਲੰਗਾਨਾ, 4 ਮਾਰਚ (ਵਿਸ਼ਵ ਵਾਰਤਾ) – ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਦੀ ਰਿਸੈਪਸ਼ਨ ਪਾਰਟੀ ਹੈਦਰਾਬਾਦ ਦੇ ਹੋਟਲ ਤਾਜ ਕ੍ਰਿਸ਼ਨਾ ਵਿੱਚ ਹੋ ਰਹੀ ਹੈ। ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ ਦੋਵਾਂ ਨੇ ਇਸ ਸਮਾਗਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਸਾਰਿਆਂ ਨੂੰ ਸੱਦਾ ਦਿੱਤਾ ਸੀ। ਰਿਸੈਪਸ਼ਨ ਪਾਰਟੀ ‘ਚ ਰਸ਼ਮਿਕਾ-ਵਿਜੇ ਆਪਣੇ-ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਦਿਖਾਈ ਦਿੱਤੇ।

ਸਾਹਮਣੇ ਆਈਆਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਇਹ ਜੋੜਾ ਹੱਥ ਫੜ ਕੇ ਫੋਟੋਬੂਥ ‘ਤੇ ਆਇਆ, ਜਿੱਥੇ ਮੀਡੀਆ ਨੂੰ ਦੇਖ ਕੇ ਉਨ੍ਹਾਂ ਨੇ ਸਿਰ ਝੁਕਾਇਆ ਅਤੇ ਹੱਥ ਜੋੜ ਕੇ ਸਭ ਦਾ ਸਵਾਗਤ ਕੀਤਾ। ਫਿਰ ਦੋਵਾਂ ਨੇ ਆਪਣੇ-ਆਪਣੇ ਪਰਿਵਾਰਾਂ ਨਾਲ ਇੱਕ ਗਰੁੱਪ ਫੋਟੋ ਖਿਚਵਾਈ। ਇਸ ਮੌਕੇ ਅਦਾਕਾਰਾ ਨੇ ਲਾਲ ਰੰਗ ਦੀ ਕਾਂਜੀਵਰਮ ਸਾੜ੍ਹੀ ਪਹਿਨੀ ਹੋਈ ਸੀ ਅਤੇ ਉਹ ਸੋਨੇ ਦੇ ਗਹਿਣਿਆਂ ਨਾਲ ਲੱਦੀ ਹੋਈ ਸੀ, ਜਦਕਿ ਅਦਾਕਾਰ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ।” ਦੱਸ ਦਈਏ ਸਾਊਥ ਸੁਪਰਸਟਾਰ ਰਾਮਚਰਨ ਵੀ ਆਪਣੀ ਪਤਨੀ ਉਪਾਸਨਾ ਦੇ ਨਾਲ ਵਿਜੇ ਅਤੇ ਰਸ਼ਮਿਕਾ ਦੇ ਰਿਸੈਪਸ਼ਨ ਵਿੱਚ ਸ਼ਾਮਲ ਹੋਏ ਹਨ।
ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰਕੋਂਡਾ ਨੇ 26 ਫਰਵਰੀ, 2026 ਨੂੰ ਉਦੈਪੁਰ ਵਿੱਚ ਵਿਆਹ ਕਰਵਾਇਆ ਸੀ, ਜਿਸ ਨੂੰ ਨਿੱਜੀ ਰੱਖਿਆ ਗਿਆ ਸੀ। ਇਸ ਵਿੱਚ ਸਿਰਫ਼ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ-ਦੋਸਤਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਵਿਆਹ ਦੋ ਵੱਖ-ਵੱਖ ਪਰੰਪਰਾਵਾਂ ਅਨੁਸਾਰ ਹੋਇਆ ਸੀ। ਸਵੇਰੇ ਤੇਲਗੂ ਰੀਤੀ-ਰਿਵਾਜਾਂ ਨਾਲ ਵਿਆਹ ਹੋਇਆ, ਜਦਕਿ ਸ਼ਾਮ ਨੂੰ ਰਸ਼ਮਿਕਾ ਦੀ ਕੋਡਵਾ ਪਰੰਪਰਾ ਅਨੁਸਾਰ ਰਸਮਾਂ ਨਿਭਾਈਆਂ ਗਈਆਂ। ਰਸ਼ਮਿਕਾ ਨੇ ਲਾਲ ਸਾੜ੍ਹੀ ਅਤੇ ਸੋਨੇ ਦੇ ਗਹਿਣੇ ਪਹਿਨੇ ਸਨ, ਜਦਕਿ ਵਿਜੇ ਨੇ ਆਈਵਰੀ ਧੋਤੀ ਅਤੇ ਲਾਲ ਅੰਗਵਸਤਰਮ ਪਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























