Sri Lanka ਦੇ ਤੱਟ ਦੇ ਨੇੜੇ ਈਰਾਨੀ ਜਹਾਜ਼ ‘ਤੇ ਵੱਡਾ ਹਮਲਾ! 78 ਜ਼ਖਮੀ
– ਸੈਂਕੜੇ ਲਾਪਤਾ
ਨਵੀ ਦਿੱਲੀ, 4 ਮਾਰਚ (ਵਿਸ਼ਵ ਵਾਰਤਾ ): ਸ੍ਰੀਲੰਕਾ ਦੇ ਤੱਟ ਦੇ ਨੇੜੇ ਇਰਾਨ ਦੇ ਇੱਕ ਫੌਜੀ ਜਹਾਜ਼ ‘ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ 78 ਲੋਕ ਜ਼ਖਮੀ ਹੋਏ ਹਨ ਜਦਕਿ 101 ਲਾਪਤਾ ਦੱਸੇ ਜਾ ਰਹੇ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਰਾਨ ਦੇ ਜਹਾਜ਼ ‘ਤੇ ਕਿਸ ਨੇ ਹਮਲਾ ਕੀਤਾ। ਸੂਤਰਾਂ ਅਨੁਸਾਰ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ।

ਸ੍ਰੀਲੰਕਾ ਦੀ ਏਅਰਫੋਰਸ ਨੇ ਦੱਸਿਆ ਕਿ ਜਿਸ ਸਮੇਂ ਨੇਵੀ ਨੂੰ ਡਿਸਟ੍ਰੈਸ ਕਾਲ ਮਿਲੀ, ਉਸ ਸਮੇਂ ਅਸਮਾਨ ਵਿੱਚ ਕੋਈ ਵੀ ਜਹਾਜ਼ ਨਹੀਂ ਦੇਖਿਆ ਗਿਆ। ਸ੍ਰੀਲੰਕਾ ਦੀ ਨੇਵੀ ਅਨੁਸਾਰ, ਘਟਨਾ ਦੇ ਸਮੇਂ ਆਸ-ਪਾਸ ਦੇ ਇਲਾਕੇ ਵਿੱਚ ਕੋਈ ਹੋਰ ਜਹਾਜ਼ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜੋ ਜਹਾਜ਼ ਡੁੱਬਿਆ ਹੈ ਉਹ ਇਰਾਨ ਦਾ ਮਿਲਟਰੀ ਵੈਸਲ (ਫੌਜੀ ਜਹਾਜ਼) ਸੀ। ਇਸ ਘਟਨਾ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਬਾਰੇ ਸ੍ਰੀਲੰਕਾ ਦੀ ਨੇਵੀ ਵੱਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















