Sim-Binding Rule: ਬਿਨਾਂ ਸਿਮ ਤੋਂ ਨਹੀਂ ਚੱਲਣਗੇ WhatsApp – ਟੈਲੀਗ੍ਰਾਮ! ਕੰਪਿਊਟਰ ‘ਤੇ 6 ਘੰਟੇ ਬਾਅਦ ਹੋਵੇਗਾ ਲੌਗ-ਆਊਟ
– ਦੋ ਦਿਨਾਂ ਬਾਅਦ ਲਾਗੂ ਹੋਣਗੇ ਨਵੇਂ ਨਿਯਮ
ਨਵੀ ਦਿੱਲੀ, 26 ਫਰਵਰੀ (ਵਿਸ਼ਵ ਵਾਰਤਾ): ਜੇਕਰ ਤੁਸੀਂ WhatsApp ਯੂਜ਼ਰ ਹੋ, ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਦਰਅਸਲ, ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਸਾਫ਼ ਕਰ ਦਿੱਤਾ ਹੈ ਕਿ ਸਿਮ-ਬਿਨਡਿੰਗ ਨਿਯਮ ਵਿੱਚ ਕੋਈ ਬਦਲਾਅ ਜਾਂ ਢਿੱਲ ਨਹੀਂ ਦਿੱਤੀ ਜਾਵੇਗੀ। ਇਸ ਨਾਲ ਇਹ ਬਿਲਕੁਲ ਸਾਫ਼ ਹੋ ਗਿਆ ਹੈ ਕਿ 1 ਮਾਰਚ ਤੋਂ WhatsApp, ਟੈਲੀਗ੍ਰਾਮ ਅਤੇ ਸਿਗਨਲ ਵਰਗੀਆਂ ਐਪਸ ਚਲਾਉਣ ਲਈ ਤੁਹਾਡੇ ਮੋਬਾਈਲ ਵਿੱਚ ਸਿਮ ਕਾਰਡ ਲੱਗਿਆ ਹੋਣਾ ਬਹੁਤ ਜ਼ਰੂਰੀ ਹੈ। ਫਿਲਹਾਲ ਕਈ ਲੋਕ ਵਟਸਐਪ ਨੂੰ ਬਿਨਾਂ ਸਿਮ ਕਾਰਡ ਵੀ ਇਸਤੇਮਾਲ ਕਰ ਲੈਂਦੇ ਹਨ, ਪਰ ਹੁਣ ਅਜਿਹਾ ਨਹੀਂ ਹੋ ਸਕੇਗਾ।
ਇਹ ਨਿਯਮ WhatsApp, Telegram ਅਤੇ Signal ਵਰਗੀਆਂ ਮੈਸੇਜਿੰਗ ਐਪਸ ‘ਤੇ ਲਾਗੂ ਹੁੰਦਾ ਹੈ, ਅਤੇ ਇਸ ਦਾ ਮਕਸਦ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਯਾਨੀ 1 ਮਾਰਚ ਤੋਂ ਇਹ ਨਿਯਮ ਲਾਗੂ ਰਹੇਗਾ ਅਤੇ ਕੰਪਨੀਆਂ ਨੂੰ ਇਸ ਨੂੰ ਮੰਨਣਾ ਹੀ ਪਵੇਗਾ। ਕੰਪਿਊਟਰ ‘ਤੇ ਵਟਸਐਪ ਚਲਾਉਣ ਵਾਲਿਆਂ ਦਾ ਵੈੱਬ ਵਰਜ਼ਨ ਹਰ 6 ਘੰਟਿਆਂ ਬਾਅਦ ਆਪਣੇ ਆਪ ਲੌਗਆਉਟ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਵਾਰ ਦੁਬਾਰਾ ਲੌਗ-ਇਨ ਕਰਨਾ ਪਵੇਗਾ।
ਸਰਕਾਰ ਦੇ ਅਨੁਸਾਰ, ਇਨ੍ਹਾਂ ਐਪਸ ਨੂੰ ਐਕਟਿਵ ਸਿਮ (SIM) ਕਾਰਡ ਨਾਲ ਲਗਾਤਾਰ ਜੁੜੇ ਰਹਿਣਾ ਹੋਵੇਗਾ, ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਵਟਸਐਪ ਲਈ ਵਰਤਿਆ ਜਾਣ ਵਾਲਾ ਨੰਬਰ ਅਸਲੀ ਅਤੇ ਚਾਲੂ ਹੈ। ਜੇਕਰ ਸਿਮ ਕਾਰਡ ਹਟਾਇਆ ਜਾਂਦਾ ਹੈ ਜਾਂ ਉਹ ਬੰਦ ਹੋ ਜਾਂਦਾ ਹੈ, ਤਾਂ ਉਸ ਡਿਵਾਈਸ ‘ਤੇ ਐਪ ਦੀਆਂ ਸੇਵਾਵਾਂ ਕੰਮ ਨਹੀਂ ਕਰਨਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















