Sangrur : ਭਿਆਨਕ ਸੜਕ ਹਾਦਸਾ, ਚਾਰ ਮਜ਼ਦੂਰਾਂ ਦੀ ਮੌਤ
ਸੁਨਾਮ, 16 ਸਤੰਬਰ ( ਵਿਸ਼ਵ ਵਾਰਤਾ)Sangrur : ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਵਿੱਚ ਇੱਕ ਵੱਡਾ ਸੜਕੀ ਹਾਦਸਾ ਹੋਣ ਦੇ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਚਾਰਾਂ ਮਜ਼ਦੂਰਾਂ ਨੂੰ ਇੱਕ ਟਰੱਕ ਵੱਲੋਂ ਕੁਚਲਿਆ ਗਿਆ ਹੈ। ਹਾਦਸੇ ਦਾ ਸ਼ਿਕਾਰ ਇਹਨਾਂ ਚਾਰਾਂ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਹਾਦਸੇ ਤੋਂ ਬਾਅਦ ਮੌਕੇ ਤੇ ਹੀ ਚਾਰਾਂ ਨੇ ਦਮ ਤੋੜ ਦਿੱਤਾ ਹੈ। ਸੜਕ ਦੇ ਕਿਨਾਰੇ ਮਨਰੇਗਾ ਮਜ਼ਦੂਰ ਦੇ ਤੌਰ ਤੇ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਨਾਮ ਤੋਂ ਭਵਾਨੀਗੜ੍ਹ ਰੋਡ ‘ਤੇ ਇਹ ਹਾਦਸਾ ਵਾਪਰਿਆ ਹੈ। ਪੁਲਿਸ ਵਲੋਂ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।