Breaking: ਵੋਮੈਨ ਸੈਲ ਮਾਨਸਾ ਦੀ ਇੰਚਾਰਜ ਇੰਸਪੈਕਟਰ ਦੀ ਸੜਕ ਹਾਦਸੇ ‘ਚ ਮੌਤ
– ਅੱਧੀ ਰਾਤ ਨੂੰ ਵਾਪਰਿਆ ਭਿਆਨਕ ਹਾਦਸਾ
ਮਾਨਸਾ, 16 ਜੂਨ (ਵਿਸ਼ਵ ਵਾਰਤਾ – ਜੋਗਿੰਦਰ ਸਿੰਘ ਮਾਨ) : ਮਾਨਸਾ – ਬਠਿੰਡਾ ਮੁੱਖ ਮਾਰਗ ਉੱਪਰ ਸਥਿਤ ਪਿੰਡ ਮਾਈਸਰਖਾਨਾ ਲਾਗੇ ਰਾਤ ਸਮੇ ਕਾਰ, ਇੱਕ ਭੂੰਗ ਵਾਲੀ ਟਰਾਲੀ ਨਾਲ ਟਕਰਾ ਕੇ ਦਰੱਖ਼ਤ ‘ਚ ਵੱਜਣ ਨਾਲ ਵੋਮੈਨ ਸੈਲ ਮਾਨਸਾ ਦੀ ਇੰਚਾਰਜ ਇੰਸਪੈਕਟਰ ਬੇਅੰਤ ਕੌਰ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਵੇਲੇ ਮਾਨਸਾ ਡਿਊਟੀ ਕਰਕੇ ਆਪਣੀ ਕਾਰ ‘ਤੇ ਪਿੰਡ ਮਾਈਸਰਖਾਨਾ ਪਰਤ ਰਹੇ ਸਨ ਅਤੇ ਉਹ ਖੁਦ ਹੀ ਕਾਰ ਚਲਾ ਰਹੇ ਸਨ।
ਪਿੰਡ ਮਾਈਸਰਖਾਨਾ ਲਾਗੇ ਉਨ੍ਹਾਂ ਦੀ ਕਾਰ ਪਹਿਲਾਂ ਭੂੰਗ ਵਾਲੀ ਟਰਾਲੀ ‘ਚ ਵੱਜੀ ਤੇ ਫਿਰ ਸੰਤੁਲਤ ਗਵਾ ਕੇ ਦਰੱਖ਼ਤ ਨਾਲ਼ ਜਾ ਟਕਰਾਈ, ਜਿਸ ਵਿਚ ਇੰਸਪੈਕਟਰ ਬੇਅੰਤ ਕੌਰ ਇੰਚਾਰਜ ਵੋਮੈਨ ਸੈਲ ਮਾਨਸਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹਨਾਂ ਦੇ ਦੋ ਬੱਚੇ ਇਕ ਲੜਕਾ ਤੇ ਇਕ ਧੀ ਹਨ। ਪਤੀ ਖੇਤੀਬਾੜੀ ਦਾ ਕਰਦੇ ਹਨ। ਉਹ ਮਾਈਸਰਖਾਨਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























