Rajvir Jawanda funeral: ਰਾਜਵੀਰ ਜਵੰਦਾ ਦੇ ਘਰ ਦੁੱਖ ਵੰਡਾਉਣ ਪਹੁੰਚੇ CM ਭਗਵੰਤ ਮਾਨ
– ਥੋੜ੍ਹੀ ਦੇਰ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ
ਲੁਧਿਆਣਾ, 9 ਅਕਤੂਬਰ 2025 (ਵਿਸ਼ਵ ਵਾਰਤਾ): ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ। ਰਾਜਵੀਰ ਜਵੰਦਾ ਨੂੰ ਅੱਜ ਜਗਰਾਓਂ (ਲੁਧਿਆਣਾ) ਵਿਖੇ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਵਿੱਚ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਦੇ ਸਰਕਾਰੀ ਸਕੂਲ ਦੇ ਨਾਲ ਲੱਗਦੇ ਮੈਦਾਨ ਵਿੱਚ ਕੀਤਾ ਜਾਵੇਗਾ, ਜੋ ਉਨ੍ਹਾਂ ਦੇ ਘਰ ਤੋਂ ਲਗਭਗ 30 ਮੀਟਰ ਦੀ ਦੂਰੀ ‘ਤੇ ਹੈ। ਇਹੀ ਉਹ ਥਾਂ ਹੈ ਜਿੱਥੇ ਰਾਜਵੀਰ ਨੇ ਪਹਿਲੀ ਵਾਰ ਸਟੇਜ ‘ਤੇ ਗਾਇਆ ਸੀ ਅਤੇ ਅਕਸਰ ਹੀ ਇਸ ਮੈਦਾਨ ‘ਚ ਉਹ ਖੇਡਦੇ ਹੁੰਦੇ ਸਨ।
ਅੱਜ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਵੱਖ-ਵੱਖ ਕਲਾਕਾਰ ਅਤੇ ਕਈ ਸਿਆਸੀ ਆਗੂ ਪੁੱਜੇ ਹੋਏ ਹਨ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਪਿੰਡ ਪਹੁੰਚੇ ਹਨ। ਗਾਇਕ ਨੂੰ ਅੰਤਿਮ ਵਿਦਾਈ ਦੇਣ ਲਈ ਪਿੰਡ ਵਿੱਚ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਹੈ। ਰਾਜਵੀਰ ਜਵੰਦਾ ਦੀਆਂ ਅੰਤਿਮ ਰਸਮਾਂ ਹੋਈਆਂ ਸ਼ੁਰੂ ਹੋ ਚੁੱਕੀਆਂ ਹਨ।
ਦੱਸ ਦਈਏ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ‘ਤੇ ਸ਼ਿਮਲਾ ਜਾਂਦੇ ਸਮੇਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਦੁਪਹਿਰ 1:45 ਵਜੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਉਸਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਰਾਜਵੀਰ 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ‘ਤੇ ਸਨ ਬੀਤੇ ਕੱਲ੍ਹ ਉਨ੍ਹਾਂ ਨੇ ਹਸਪਤਾਲ ਚ ਆਖਰੀ ਸਾਹ ਲਏ। ਜਿਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਤੋਂ ਜੱਦੀ ਪਿੰਡ ਪੋਨਾ ਲਿਆਂਦਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























