• Latest
  • Trending
ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਪਹੁੰਚੇ ਗਲੋਬਲ ਮਾਰਕੀਟ ਵਿੱਚ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਸੋਹਣਾ ਦੇ ਨਵੇਂ ਉਤਪਾਦ ਕੀਤੇ ਲਾਂਚ

ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਪਹੁੰਚੇ ਗਲੋਬਲ ਮਾਰਕੀਟ ਵਿੱਚ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਸੋਹਣਾ ਦੇ ਨਵੇਂ ਉਤਪਾਦ ਕੀਤੇ ਲਾਂਚ

57 minutes ago
ਲਹਿਰਾਗਾਗਾ-ਜਾਖਲ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ; ਮਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ ; 8 ਦੀ ਮੌਤ ,ਕਈ ਜ਼ਖ਼ਮੀ

ਲਹਿਰਾਗਾਗਾ-ਜਾਖਲ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ; ਮਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ ; 8 ਦੀ ਮੌਤ ,ਕਈ ਜ਼ਖ਼ਮੀ

4 minutes ago
ਵਿਰੋਧ ਪ੍ਰਦਰਸ਼ਨਾਂ ਦੌਰਾਨ 1800 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ : ਫਰਾਂਸੀਸੀ ਗ੍ਰਹਿ ਮੰਤਰੀ

ਵਿਰੋਧ ਪ੍ਰਦਰਸ਼ਨਾਂ ਦੌਰਾਨ 1800 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ : ਫਰਾਂਸੀਸੀ ਗ੍ਰਹਿ ਮੰਤਰੀ

24 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

37 minutes ago
ਮੁਕਤਸਰ ਸਾਹਿਬ ਜ਼ਿਲ੍ਹੇ ਲਈ 11 ਕਰੋੜ ਰੁਪਏ ਦਾ ਸਿੰਚਾਈ ਤੋਹਫ਼ਾ — ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਦਾ ਕੰਮ ਜਲਦ ਹੋਵੇਗਾ ਸ਼ੁਰੂ: ਡਾ. ਬਲਜੀਤ ਕੌਰ

ਮੁਕਤਸਰ ਸਾਹਿਬ ਜ਼ਿਲ੍ਹੇ ਲਈ 11 ਕਰੋੜ ਰੁਪਏ ਦਾ ਸਿੰਚਾਈ ਤੋਹਫ਼ਾ — ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਦਾ ਕੰਮ ਜਲਦ ਹੋਵੇਗਾ ਸ਼ੁਰੂ: ਡਾ. ਬਲਜੀਤ ਕੌਰ

51 minutes ago
ਬਾਬਰ ਆਜ਼ਮ ਅੰਤਰਰਾਸ਼ਟਰੀ ਕ੍ਰਿਕਟ ਵਿੱਚ 16000 ਦੌੜਾਂ ਪੂਰੀਆਂ ਕਰਨ ਵਾਲੇ ਪਾਕਿਸਤਾਨ ਦੇ ਪੰਜਵੇਂ ਬੱਲੇਬਾਜ਼ ਬਣੇ

ਬਾਬਰ ਆਜ਼ਮ ਅੰਤਰਰਾਸ਼ਟਰੀ ਕ੍ਰਿਕਟ ਵਿੱਚ 16000 ਦੌੜਾਂ ਪੂਰੀਆਂ ਕਰਨ ਵਾਲੇ ਪਾਕਿਸਤਾਨ ਦੇ ਪੰਜਵੇਂ ਬੱਲੇਬਾਜ਼ ਬਣੇ

2 hours ago
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ 100 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ, 4 ਗ੍ਰਿਫ਼ਤਾਰ 

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ 100 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ, 4 ਗ੍ਰਿਫ਼ਤਾਰ 

2 hours ago
FSSAI ਨੇ ਖੋਆ, ਪਨੀਰ, ਮੀਟ ਅਤੇ ਮੱਛੀ ਦੀ ਸਟੋਰੇਜ ਅਤੇ ਢੋਆ-ਢੁਆਈ ਲਈ ਨਿਯਮ ਕੀਤੇ ਸਖ਼ਤ 

FSSAI ਨੇ ਖੋਆ, ਪਨੀਰ, ਮੀਟ ਅਤੇ ਮੱਛੀ ਦੀ ਸਟੋਰੇਜ ਅਤੇ ਢੋਆ-ਢੁਆਈ ਲਈ ਨਿਯਮ ਕੀਤੇ ਸਖ਼ਤ 

2 hours ago
ਪ੍ਰਭਾਸ ਦੀ ਫਿਲਮ ‘Spirit’ ਨੂੰ ਮਿਲੀ ਰਿਲੀਜ਼ ਦੀ ਨਵੀਂ ਤਾਰੀਖ; ਹੁਣ ਰਣਬੀਰ ਕਪੂਰ ਦੀ ‘ਰਾਮਾਇਣ ਭਾਗ 2’ ਨਾਲ ਹੋਵੇਗਾ ਮੁਕਾਬਲਾ

ਪ੍ਰਭਾਸ ਦੀ ਫਿਲਮ ‘Spirit’ ਨੂੰ ਮਿਲੀ ਰਿਲੀਜ਼ ਦੀ ਨਵੀਂ ਤਾਰੀਖ; ਹੁਣ ਰਣਬੀਰ ਕਪੂਰ ਦੀ ‘ਰਾਮਾਇਣ ਭਾਗ 2’ ਨਾਲ ਹੋਵੇਗਾ ਮੁਕਾਬਲਾ

2 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 271ਵਾਂ ਦਿਨ: ਪੰਜਾਬ ਪੁਲਿਸ ਵੱਲੋਂ 539 ਥਾਵਾਂ ’ਤੇ ਛਾਪੇਮਾਰੀ; 215 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 271ਵਾਂ ਦਿਨ: ਪੰਜਾਬ ਪੁਲਿਸ ਵੱਲੋਂ 539 ਥਾਵਾਂ ’ਤੇ ਛਾਪੇਮਾਰੀ; 215 ਵਿਅਕਤੀ ਗ੍ਰਿਫ਼ਤਾਰ

3 hours ago
ਕੱਲ੍ਹ ਤੋਂ ਸਿਨੇਮਾ ਘਰਾਂ ਵਿੱਚ ਨਹੀਂ ਲੱਗੇਗੀ ਫਿਲਮ ‘ਥਾਪੀ’ : ਨੀਰੂ ਬਾਜਵਾ

ਕੱਲ੍ਹ ਤੋਂ ਸਿਨੇਮਾ ਘਰਾਂ ਵਿੱਚ ਨਹੀਂ ਲੱਗੇਗੀ ਫਿਲਮ ‘ਥਾਪੀ’ : ਨੀਰੂ ਬਾਜਵਾ

3 hours ago
Kolkata stampede : ਅਮਿਤ ਸ਼ਾਹ ਨੇ ਹਸਪਤਾਲ ਦਾ ਕੀਤਾ ਦੌਰਾ, ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨਾਲ ਕੀਤੀ ਮੁਲਾਕਾਤ

Kolkata stampede : ਅਮਿਤ ਸ਼ਾਹ ਨੇ ਹਸਪਤਾਲ ਦਾ ਕੀਤਾ ਦੌਰਾ, ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨਾਲ ਕੀਤੀ ਮੁਲਾਕਾਤ

4 hours ago
ਰਾਜਨਾਥ ਸਿੰਘ ਤਾਜਿਕਸਤਾਨ ਵਿੱਚ SCO ਦੀ ‘ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ’ ਦੀ ਮੀਟਿੰਗ ਵਿੱਚ ਭਾਰਤ ਦੀ ਕਰਨਗੇ ਨੁਮਾਇੰਦਗੀ

ਰਾਜਨਾਥ ਸਿੰਘ ਤਾਜਿਕਸਤਾਨ ਵਿੱਚ SCO ਦੀ ‘ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ’ ਦੀ ਮੀਟਿੰਗ ਵਿੱਚ ਭਾਰਤ ਦੀ ਕਰਨਗੇ ਨੁਮਾਇੰਦਗੀ

4 hours ago
Hindi News
English News
Sunday, October 18, 2026
No Result
View All Result
24 °c
Chandigarh
23 ° Mon
24 ° Tue
25 ° Wed
25 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਪਹੁੰਚੇ ਗਲੋਬਲ ਮਾਰਕੀਟ ਵਿੱਚ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਸੋਹਣਾ ਦੇ ਨਵੇਂ ਉਤਪਾਦ ਕੀਤੇ ਲਾਂਚ

ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

October 18, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਪਹੁੰਚੇ ਗਲੋਬਲ ਮਾਰਕੀਟ ਵਿੱਚ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਸੋਹਣਾ ਦੇ ਨਵੇਂ ਉਤਪਾਦ ਕੀਤੇ ਲਾਂਚ

ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਪਹੁੰਚੇ ਗਲੋਬਲ ਮਾਰਕੀਟ ਵਿੱਚ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਸੋਹਣਾ ਦੇ ਨਵੇਂ ਉਤਪਾਦ ਕੀਤੇ ਲਾਂਚ

* ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਮਾਰਕਫੈੱਡ ਦੇ ਗਲੋਬਲ ਪੱਧਰ ‘ਤੇ ਪਸਾਰ ਨਾਲ ਕਿਸਾਨਾਂ, ਫੂਡ ਪ੍ਰੋਸੈਸਰਾਂ ਅਤੇ ਬਰਾਮਦਕਾਰਾਂ ਲਈ ਖੁੱਲ੍ਹਣਗੇ ਨਵੇਂ ਰਾਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਵੈਲਿਊ ਐਡੀਸ਼ਨ ਅਤੇ ਮਜ਼ਬੂਤ ਬ੍ਰਾਂਡਿੰਗ ਰਾਹੀਂ ਪੰਜਾਬ ਦੀ ਖੇਤੀਬਾੜੀ ਤਾਕਤ ਗਲੋਬਲ ਮਾਰਕੀਟ ਤੱਕ ਪਹੁੰਚਣੀ ਚਾਹੀਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਮਾਰਕਫੈੱਡ, ਵੇਰਕਾ ਅਤੇ ਪੰਜਾਬ ਐਗਰੋ ਨੇ ‘ਪੰਜਾਬ ਮਾਰਟ’ ਅਧੀਨ ਪੰਜਾਬ ਦੀ ਫੂਡ ਪ੍ਰੋਸੈਸਿੰਗ ਸਮਰੱਥਾ ਦਾ ਕੀਤਾ ਪ੍ਰਦਰਸ਼ਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ’ ਫੂਡ ਪ੍ਰਦਰਸ਼ਨੀ ਦੌਰਾਨ ਇੰਡੀਆ ਪਵੇਲੀਅਨ ਵਿਖੇ ਮਾਰਕਫੈੱਡ ਦੇ ਸਟਾਲ ਦਾ ਕੀਤਾ ਉਦਘਾਟਨ, ਪੰਜਾਬ ਦੇ ਪ੍ਰਮੁੱਖ ਬ੍ਰਾਂਡਾਂ ਦਾ ਕੀਤਾ ਪ੍ਰਦਰਸ਼ਨ

ਪੈਰਿਸ, 18 ਅਕਤੂਬਰ (ਵਿਸ਼ਵ ਵਾਰਤਾ);- ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ ‘ਤੇ ਵਿਸਤਾਰ ਕਰਨ ਅਤੇ ਬਰਾਮਦ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਖੁਰਾਕੀ ਵਸਤਾਂ ਦੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ ‘ਐਸ.ਆਈ.ਏ.ਐਲ. ਪੈਰਿਸ 2026’ (ਸੈਲੋਂ ਇੰਟਰਨੈਸ਼ਨਲ ਦੇ ਲ’ਅਲੀਮੈਂਟੇਸ਼ਨ) ਵਿਖੇ ਮਾਰਕਫੈੱਡ (ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ) ਦੇ ਪ੍ਰਮੁੱਖ ਬ੍ਰਾਂਡ ‘ਸੋਹਣਾ’ ਅਧੀਨ ਦੋ ਨਵੇਂ ਉਤਪਾਦ—’ਕੈਨਡ ਚਿੱਟੇ ਛੋਲੇ’ ਅਤੇ ‘ਕੈਨਡ ਰਾਜਮਾਂਹ’ ਲਾਂਚ ਕੀਤੇ ਹਨ।

ਪੈਰਿਸ ਗਏ ਇੱਕ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਨੇ ਇੰਡੀਆ ਪਵੇਲੀਅਨ ਦਾ ਦੌਰਾ ਕੀਤਾ ਅਤੇ ਮਾਰਕਫੈੱਡ ਦੇ ਪ੍ਰਦਰਸ਼ਨੀ ਸਟਾਲ ਦਾ ਉਦਘਾਟਨ ਕੀਤਾ, ਜਿੱਥੇ ਪੰਜਾਬ ਦੇ ਖੇਤੀਬਾੜੀ ਵਿਰਸੇ, ਫੂਡ ਪ੍ਰੋਸੈਸਿੰਗ ਸਮਰੱਥਾਵਾਂ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੇ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਸਪਲਾਇਰ ਵਜੋਂ ਉੱਭਰਨ ਦੀਆਂ ਸੰਭਾਵਨਾਵਾਂ ਨੂੰ ਦਰਸਾਇਆ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ, “ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਸੰਸਥਾਵਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਅੱਜ ਅੰਤਰਰਾਸ਼ਟਰੀ ਫੂਡ ਪ੍ਰਦਰਸ਼ਨੀ ‘ਐਸ.ਆਈ.ਏ.ਐਲ. ਪੈਰਿਸ’ ਵਿਖੇ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਕੀਤਾ ਅਤੇ ਸਾਡੇ ‘ਸੋਹਣਾ’ ਬ੍ਰਾਂਡ ਅਧੀਨ ਦੋ ਨਵੇਂ ਉਤਪਾਦ ਲਾਂਚ ਕੀਤੇ। ਹੁਣ ਦੁਨੀਆ ਭਰ ਵਿੱਚ ਬੈਠੇ ਲੋਕ ਪੰਜਾਬ ਦੇ ਖਾਣ ਲਈ ਤਿਆਰ-ਬਰ-ਤਿਆਰ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦੇ ਸੁਆਦ ਦਾ ਆਨੰਦ ਮਾਣ ਸਕਣਗੇ। ਸਾਡਾ ਉਦੇਸ਼ ਪੰਜਾਬ ਦੇ ਸ਼ੁੱਧ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਤੱਕ ਪਹੁੰਚਾਉਣਾ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਪੰਜਾਬੀ ਉਤਪਾਦ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ। ਇਨਕਲਾਬ ਜ਼ਿੰਦਾਬਾਦ।”

ਇਨ੍ਹਾਂ ਦੋ ਨਵੇਂ ਉਤਪਾਦਾਂ ਦੀ ਲਾਂਚਿੰਗ ਮਾਰਕਫੈੱਡ ਦੇ ਤਿਆਰ-ਬਰ-ਤਿਆਰ ਡੱਬਾਬੰਦ ਖੁਰਾਕੀ ਵਸਤੂਆਂ ਦੇ ਪੋਰਟਫੋਲੀਓ ਦੇ ਵਿਸਤਾਰ ਨੂੰ ਦਰਸਾਉਂਦੀ ਹੈ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਸੁਵਿਧਾਜਨਕ ਭੋਜਨ ਉਤਪਾਦਾਂ ਦੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਪੰਜਾਬ ਦੀ ਖੇਤੀਬਾੜੀ ਉਪਜ ਨੂੰ ਨਵੀਆਂ ਮੰਡੀਆਂ ਤੱਕ ਪਹੁੰਚਾਉਣ ਦੇ ਮੌਕੇ ਪੈਦਾ ਕਰਦੀ ਹੈ। ਇਹ ਉਤਪਾਦ ਮਾਰਕਫੈੱਡ ਦੇ ਸੋਹਣਾ ਬ੍ਰਾਂਡ ਅਧੀਨ ਪਹਿਲਾਂ ਤੋਂ ਮੌਜੂਦ ਪੰਜਾਬੀ ‘ਰੈਡੀ-ਟੂ-ਈਟ’ ਪਕਵਾਨਾਂ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਲੜੀ ਨੂੰ ਹੋਰ ਮਜ਼ਬੂਤ ਕਰਦੇ ਹਨ। ਇਹ ਪਹਿਲਕਦਮੀ ਰਵਾਇਤੀ ਖੇਤੀਬਾੜੀ ਉਤਪਾਦਨ ਤੋਂ ਅੱਗੇ ਵਧ ਕੇ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਆਧੁਨਿਕ ਪੈਕੇਜਿੰਗ, ਬ੍ਰਾਂਡਿੰਗ ਅਤੇ ਬਰਾਮਦ-ਮੁਖੀ ਨਿਰਮਾਣ ‘ਤੇ ਸੂਬਾ ਸਰਕਾਰ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦੀ ਹੈ।

ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਾਰਕਫੈੱਡ, ਮਿਲਕਫੈੱਡ (ਜੋ ਵੇਰਕਾ ਬ੍ਰਾਂਡ ਅਧੀਨ ਆਪਣੇ ਉਤਪਾਦ ਵੇਚਦਾ ਹੈ) ਅਤੇ ਪੰਜਾਬ ਐਗਰੋ ਦੀ ਭੂਮਿਕਾ ‘ਤੇ ਚਾਨਣਾ ਪਾਇਆ। ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ‘ਪੰਜਾਬ ਮਾਰਟ’ ਅਧੀਨ ਇਨ੍ਹਾਂ ਉਤਪਾਦਾਂ ਨੂੰ ਸਾਂਝੇ ਤੌਰ ‘ਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੀਆਂ ਦੋ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਅਤੇ ਸੂਬਾ ਸਰਕਾਰ ਦੇ ਇਕ ਅਦਾਰੇ ਨੂੰ ਸਾਂਝੇ ਅੰਤਰਰਾਸ਼ਟਰੀ ਮੰਚ ‘ਤੇ ਲਿਆਉਂਦਾ ਹੈ। ਇਹ ਪਹਿਲਕਦਮੀ ਖੇਤੀਬਾੜੀ ਉਪਜ ਲਈ ਮਾਰਕੀਟ ਪਹੁੰਚ ਵਿੱਚ ਸੁਧਾਰ ਕਰਨ, ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਫੂਡ ਪ੍ਰੋਸੈਸਿੰਗ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਲਈ ਬਿਹਤਰ ਮੁਨਾਫ਼ਾ ਯਕੀਨੀ ਬਣਾਉਣ ਲਈ ਸੂਬੇ ਦੇ ਯਤਨਾਂ ਨੂੰ ਦਰਸਾਉਂਦੀ ਹੈ।

ਮਾਰਕਫੈੱਡ ਦੇ ਸਟਾਲ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਹਮੇਸ਼ਾ ਤੋਂ ਭਾਰਤ ਦਾ ਅੰਨ ਭੰਡਾਰ ਰਿਹਾ ਹੈ ਅਤੇ ਸਾਡਾ ਵਿਜ਼ਨ ਇਸ ਨੂੰ ਉੱਚ ਗੁਣਵੱਤਾ ਵਾਲੇ ਭੋਜਨ ਉਤਪਾਦਾਂ, ਵੈਲਿਊ-ਐਡਿਡ ਖੇਤੀਬਾੜੀ ਅਤੇ ਆਧੁਨਿਕ ਨਿਰਮਾਣ ਲਈ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕੇਂਦਰ ਬਣਾਉਣਾ ਹੈ। ਸਾਡੇ ਕਿਸਾਨਾਂ, ਉੱਦਮੀਆਂ ਅਤੇ ਉਦਯੋਗਾਂ ਵਿੱਚ ਅੰਤਰਰਾਸ਼ਟਰੀ ਮੰਡੀਆਂ ਵਿੱਚ ਮੁਕਾਬਲਾ ਕਰਨ ਦੀ ਬੇਹੱਦ ਸਮਰੱਥਾ ਹੈ। ‘ਐਸ.ਆਈ.ਏ.ਐਲ. ਪੈਰਿਸ’ ਵਰਗੀਆਂ ਪਹਿਲਕਦਮੀਆਂ ਰਾਹੀਂ ਅਸੀਂ ਪੰਜਾਬ ਦੇ ਉਤਪਾਦਾਂ ਲਈ ਨਵੇਂ ਰਾਹ ਖੋਲ੍ਹ ਰਹੇ ਹਾਂ, ਗਲੋਬਲ ਵਪਾਰਕ ਸਾਂਝ ਪੈਦਾ ਕਰ ਰਹੇ ਹਾਂ ਅਤੇ ਸਾਡੇ ਲੋਕਾਂ ਲਈ ਅੰਤਰਰਾਸ਼ਟਰੀ ਮੌਕਿਆਂ ਨੂੰ ਨੇੜੇ ਲਿਆ ਰਹੇ ਹਾਂ।”

ਮੁੱਖ ਮੰਤਰੀ ਨੇ ਕਿਹਾ, “ਪੰਜਾਬ ਹਮੇਸ਼ਾ ਤੋਂ ਭਾਰਤ ਦਾ ਅੰਨ ਭੰਡਾਰ ਰਿਹਾ ਹੈ ਅਤੇ ਸਾਡਾ ਵਿਜ਼ਨ ਸੂਬੇ ਦੀ ਖੇਤੀ ਉਪਜ ਅਤੇ ਰਵਾਇਤੀ ਖੁਰਾਕੀ ਵਸਤਾਂ ਨੂੰ ਦੁਨੀਆ ਭਰ ਦੇ ਖਪਤਕਾਰਾਂ ਤੱਕ ਪਹੁੰਚਾਉਣਾ ਹੈ। ਵੈਲਿਊ ਐਡੀਸ਼ਨ, ਆਧੁਨਿਕ ਫੂਡ ਪ੍ਰੋਸੈਸਿੰਗ, ਗੁਣਵੱਤਾ ਵਾਲੀ ਪੈਕੇਜਿੰਗ ਅਤੇ ਮਜ਼ਬੂਤ ਗਲੋਬਲ ਮਾਰਕੀਟ ਲਿੰਕੇਜ ਨੂੰ ਉਤਸ਼ਾਹਿਤ ਕਰ ਕੇ ਸਾਡਾ ਉਦੇਸ਼ ਸਾਡੇ ਕਿਸਾਨਾਂ, ਸਹਿਕਾਰੀ ਸੰਸਥਾਵਾਂ, ਉੱਦਮੀਆਂ ਅਤੇ ਬਰਾਮਦਕਾਰਾਂ ਲਈ ਵੱਡੇ ਮੌਕੇ ਪੈਦਾ ਕਰਨਾ ਹੈ। ‘ਐਸ.ਆਈ.ਏ.ਐਲ. ਪੈਰਿਸ’ ਵਿੱਚ ਸਾਡੀ ਭਾਗੀਦਾਰੀ ਪੰਜਾਬ ਦੇ ਅਮੀਰ ਖੇਤੀਬਾੜੀ ਵਿਰਸੇ ਨੂੰ ਦਰਸਾਉਣ, ਸਾਡੇ ਘਰੇਲੂ ਬ੍ਰਾਂਡਾਂ ਦੀ ਪਹੁੰਚ ਦਾ ਵਿਸਤਾਰ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਪੰਜਾਬ ਦਾ ਸੁਆਦ ਅਤੇ ਗੁਣਵੱਤਾ ਦੁਨੀਆ ਭਰ ਦੇ ਘਰਾਂ ਤੱਕ ਪਹੁੰਚੇ।”

ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਦੀ ਅੰਤਰਰਾਸ਼ਟਰੀ ਪੱਧਰ ‘ਤੇ ਇਹ ਪਹੁੰਚ, ਜਿਸ ਵਿੱਚ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਦੋ ਨਵੇਂ ਸੋਹਣਾ ਉਤਪਾਦਾਂ ਦੀ ਲਾਂਚਿੰਗ ਅਤੇ ‘ਪੰਜਾਬ ਮਾਰਟ’ ਅਧੀਨ ਸਾਂਝੀ ਪ੍ਰਦਰਸ਼ਨੀ ਸ਼ਾਮਲ ਹੈ, ਦਾ ਉਦੇਸ਼ ਸੂਬੇ ਦੀਆਂ ਖੇਤੀਬਾੜੀ ਤਾਕਤਾਂ ਅਤੇ ਵੈਲਿਊ-ਐਡਿਡ ਫੂਡ ਉਤਪਾਦਾਂ ਨੂੰ ਅੰਤਰਰਾਸ਼ਟਰੀ ਮੰਡੀਆਂ ਨਾਲ ਜੋੜਨਾ, ਟਿਕਾਊ ਆਰਥਿਕ ਮੌਕੇ ਪੈਦਾ ਕਰਨਾ, ਬਰਾਮਦ ਨੂੰ ਉਤਸ਼ਾਹਿਤ ਕਰਨਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।

ਪ੍ਰਦਰਸ਼ਨੀ ਵਿੱਚ ਮਾਰਕਫੈੱਡ ਦੀ ਭਾਗੀਦਾਰੀ ਪੰਜਾਬ ਦੇ ਸਹਿਕਾਰੀ ਫੂਡ ਪ੍ਰੋਸੈਸਿੰਗ ਖੇਤਰ ਦੀ ਵਧਦੀ ਅੰਤਰਰਾਸ਼ਟਰੀ ਸਮਰੱਥਾ ਨੂੰ ਦਰਸਾਉਂਦੀ ਹੈ। 21,248 ਕਰੋੜ ਤੋਂ ਰੁਪਏ ਵੱਧ (ਲਗਪਗ 2.26 ਅਰਬ ਅਮਰੀਕੀ ਡਾਲਰ ਦੇ ਬਰਾਬਰ) ਦੇ ਟਰਨਓਵਰ ਨਾਲ ਇਹ ਅਦਾਰਾ ਪੰਜਾਬ ਦੇ ਲਗਪਗ 20 ਲੱਖ ਕਿਸਾਨਾਂ ਦੇ ਹਿੱਤਾਂ ਦੀ ਸਿੱਧੀ ਨੁਮਾਇੰਦਗੀ ਅਤੇ ਸੇਵਾ ਕਰਦਾ ਹੈ। ਸੂਬੇ ਵਿੱਚ ਆਪਣੇ ਨਿਰਮਾਣ ਅਤੇ ਪ੍ਰੋਸੈਸਿੰਗ ਆਧਾਰ ਰਾਹੀਂ ਮਾਰਕਫੈੱਡ ਆਪਣੇ ‘ਸੋਹਣਾ’ ਬ੍ਰਾਂਡ ਅਧੀਨ ਖੇਤੀਬਾੜੀ ਅਤੇ ਭੋਜਨ ਉਤਪਾਦਾਂ ਦੀ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਬ੍ਰਾਂਡਿੰਗ ਅਤੇ ਗਲੋਬਲ ਮਾਰਕੀਟਿੰਗ ਕਰਦਾ ਹੈ।

‘ਐਸ.ਆਈ.ਏ.ਐਲ. ਪੈਰਿਸ’ ਵਿਖੇ ਪ੍ਰਦਰਸ਼ਿਤ ਉਤਪਾਦਾਂ ਦੀ ਲੜੀ ਵਿੱਚ ਖਾਣ ਲਈ ਤਿਆਰ ਪੰਜਾਬੀ ਪਕਵਾਨ ਜਿਵੇਂ ਕਿ ਸਰ੍ਹੋਂ ਦਾ ਸਾਗ, ਦਾਲ ਮਖਣੀ, ਰਾਜਮਾਂਹ, ਕੜੀ ਪਕੌੜਾ, ਅੰਮ੍ਰਿਤਸਰੀ ਛੋਲੇ ਅਤੇ ਹੋਰ ਰਵਾਇਤੀ ਪਕਵਾਨ ਸ਼ਾਮਲ ਹਨ। ਮਾਰਕਫੈੱਡ ਦੇ ਉਤਪਾਦ ਪ੍ਰੀਜ਼ਰਵੇਟਿਵ-ਮੁਕਤ, ਸੁਵਿਧਾਜਨਕ ਅਤੇ ਸਿਰਫ਼ ਗਰਮ ਕਰ ਕੇ ਖਾਣ ਲਈ ਤਿਆਰ ਕੀਤੇ ਗਏ ਹਨ, ਜੋ ਵਿਦੇਸ਼ੀ ਖਪਤਕਾਰਾਂ ਤੱਕ ਅਸਲੀ ਪੰਜਾਬੀ ਖਾਣੇ ਦਾ ਸੁਆਦ ਪਹੁੰਚਾਉਂਦੇ ਹਨ। ਇਸ ਪੋਰਟਫੋਲੀਓ ਵਿੱਚ ਸੋਹਣਾ ਕੱਚੀ ਘਾਣੀ ਸਰ੍ਹੋਂ ਦਾ ਤੇਲ, ਰਵਾਇਤੀ ਆਚਾਰ, ਮੁਰੱਬੇ, ਆਂਵਲਾ ਜੂਸ, ਐਲੋਵੇਰਾ ਜੂਸ, ਆਂਵਲਾ ਕੈਂਡੀ, ਸ਼ੱਕਰ ਅਤੇ ਹੋਰ ਵੈਲਿਊ-ਐਡਿਡ ਉਤਪਾਦ ਵੀ ਸ਼ਾਮਲ ਹਨ।

ਦੋ ਨਵੇਂ ਲਾਂਚ ਕੀਤੇ ਗਏ ਡੱਬਾਬੰਦ ਉਤਪਾਦ ਇਸ ਲੜੀ ਵਿੱਚ ਹੋਰ ਵਾਧਾ ਕਰਦੇ ਹਨ। ਆਪਣੇ ਉਤਪਾਦ ਪੋਰਟਫੋਲੀਓ ਵਿੱਚ ਵੰਨ-ਸੁਵੰਨਤਾ ਲਿਆ ਕੇ ਮਾਰਕਫੈੱਡ ਦਾ ਉਦੇਸ਼ ਅੰਤਰਰਾਸ਼ਟਰੀ ਫੂਡ ਮਾਰਕੀਟ ਵਿੱਚ ਆਪਣੀ ਮੌਜੂਦਗੀ ਦਾ ਵਿਸਤਾਰ ਕਰਨਾ, ਨਵੇਂ ਦਰਾਮਦਕਾਰਾਂ ਅਤੇ ਡਿਸਟ੍ਰੀਬਿਊਟਰਾਂ ਨਾਲ ਜੁੜਨਾ ਅਤੇ ‘ਸੋਹਣਾ’ ਨੂੰ ਅਸਲੀ ਪੰਜਾਬੀ ਅਤੇ ਭਾਰਤੀ ਖੁਰਾਕੀ ਵਸਤਾਂ ਲਈ ਇੱਕ ਮਾਨਤਾ ਪ੍ਰਾਪਤ ਬ੍ਰਾਂਡ ਵਜੋਂ ਸਥਾਪਿਤ ਕਰਨਾ ਹੈ।

ਮਾਰਕਫੈੱਡ ਪਹਿਲਾਂ ਹੀ ਮੱਧ ਪੂਰਬ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸਮੇਤ 20 ਤੋਂ ਵੱਧ ਦੇਸ਼ਾਂ ਨੂੰ ਆਪਣੇ ਉਤਪਾਦ ਭੇਜ ਰਿਹਾ ਹੈ। ‘ਐਸ.ਆਈ.ਏ.ਐਲ. ਪੈਰਿਸ’ ਵਿੱਚ ਭਾਗੀਦਾਰੀ ਦਾ ਉਦੇਸ਼ ਖਰੀਦਦਾਰਾਂ, ਡਿਸਟ੍ਰੀਬਿਊਟਰਾਂ ਅਤੇ ਸੰਭਾਵੀ ਵਪਾਰਕ ਭਾਈਵਾਲਾਂ ਨਾਲ ਜੁੜ ਕੇ ਇਸ ਅੰਤਰਰਾਸ਼ਟਰੀ ਪਹੁੰਚ ਨੂੰ ਹੋਰ ਵਿਸ਼ਾਲ ਕਰਨਾ ਹੈ। ਇਹ ਪ੍ਰਦਰਸ਼ਨੀ ਭਾਰਤ ਤੋਂ ਖੁਰਾਕੀ ਵਸਤਾਂ ਪ੍ਰਾਪਤ ਕਰਨ ਦੀਆਂ ਚਾਹਵਾਨ ਵਿਦੇਸ਼ੀ ਕੰਪਨੀਆਂ ਲਈ ਕੰਟਰੈਕਟ ਮੈਨੂਫੈਕਚਰਿੰਗ ਅਤੇ ਪ੍ਰਾਈਵੇਟ-ਲੇਬਲ ਉਤਪਾਦਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਮੌਕਾ ਵੀ ਦਿੰਦੀ ਹੈ।

ਮਾਰਕਫੈੱਡ ਕੋਲ ਡੱਬਾਬੰਦ ਸਰ੍ਹੋਂ ਦੇ ਸਾਗ ਅਤੇ ਹੋਰ ‘ਰੈਡੀ-ਟੂ-ਈਟ’ ਉਤਪਾਦਾਂ ਲਈ 2,700 ਮੀਟ੍ਰਿਕ ਟਨ ਅਤੇ ਸ਼ਹਿਦ ਲਈ 3,000 ਮੀਟ੍ਰਿਕ ਟਨ ਦੀ ਸਾਲਾਨਾ ਪ੍ਰੋਸੈਸਿੰਗ ਸਮਰੱਥਾ ਹੈ। ਅਦਾਰਾ ਅੰਤਰਰਾਸ਼ਟਰੀ ਖਰੀਦਦਾਰਾਂ ਲਈ ਪ੍ਰਾਈਵੇਟ-ਲੇਬਲ ਮੈਨੂਫੈਕਚਰਿੰਗ ਵਾਸਤੇ ਆਪਣੀ ਵਾਧੂ ਸਮਰੱਥਾ ਦੀ ਵਰਤੋਂ ਕਰਨ ਦਾ ਇਰਾਦਾ ਰੱਖਦਾ ਹੈ, ਜਿਸ ਨਾਲ ਬਰਾਮਦ ਵਧੇ ਅਤੇ ਗਲੋਬਲ ਸਪਲਾਈ ਚੇਨਾਂ ਨਾਲ ਡੂੰਘੇ ਤਾਲਮੇਲ ਦਾ ਇੱਕ ਹੋਰ ਰਾਹ ਖੁੱਲ੍ਹੇ।

ਉਤਪਾਦਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਪੰਜਾਬ ਦੇ ਵਫ਼ਦ ਨੇ ਫਰਾਂਸ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਸਹਿਯੋਗ ਨਾਲ ਵਪਾਰਕ ਮੁਲਾਕਾਤਾਂ ਰਾਹੀਂ ਫਰਾਂਸ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਮੁੱਖ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਕੰਪਨੀਆਂ ਨਾਲ ਵੀ ਗੱਲਬਾਤ ਕੀਤੀ। ਇਹ ਚਰਚਾ ਪੰਜਾਬ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਲਈ ਨਵੀਆਂ ਮੰਡੀਆਂ ਦੀ ਪਛਾਣ ਕਰਨ, ਅੰਤਰਰਾਸ਼ਟਰੀ ਸੋਰਸਿੰਗ ਜ਼ਰੂਰਤਾਂ ਨੂੰ ਸਮਝਣ, ਖਰੀਦਦਾਰ-ਸਪਲਾਇਰ ਨੈੱਟਵਰਕ ਵਿਕਸਿਤ ਕਰਨ ਅਤੇ ਲੰਬੇ ਸਮੇਂ ਦੇ ਵਪਾਰਕ ਸਬੰਧਾਂ ਦੀ ਪੜਚੋਲ ਕਰਨ ‘ਤੇ ਕੇਂਦਰਿਤ ਸੀ। ਪੰਜਾਬ ਦੇ ਬਰਾਮਦਕਾਰਾਂ ਦੀ ਮੁਕਾਬਲੇਬਾਜ਼ੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਫੂਡ ਪ੍ਰੋਸੈਸਿੰਗ ਟੈਕਨਾਲੋਜੀ, ਕੋਲਡ-ਚੇਨ ਇਨਫਰਾਸਟ੍ਰਕਚਰ, ਪੈਕੇਜਿੰਗ, ਲੌਜਿਸਟਿਕਸ ਅਤੇ ਅੰਤਰਰਾਸ਼ਟਰੀ ਡਿਸਟ੍ਰੀਬਿਊਸ਼ਨ ਵਿੱਚ ਮੌਜੂਦ ਸੰਭਾਵਨਾਵਾਂ ਦੀ ਵੀ ਪੜਚੋਲ ਕੀਤੀ ਗਈ।

Tags: BREAKING NEWSChief Minister Bhagwant Singh Mannpunjab newsWISHAVWARTA.IN
Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਲਹਿਰਾਗਾਗਾ-ਜਾਖਲ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ; ਮਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ ; 8 ਦੀ ਮੌਤ ,ਕਈ ਜ਼ਖ਼ਮੀ

ਲਹਿਰਾਗਾਗਾ-ਜਾਖਲ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ; ਮਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ ; 8 ਦੀ ਮੌਤ ,ਕਈ ਜ਼ਖ਼ਮੀ

by Navjot
October 18, 2026
0

ਲਹਿਰਾਗਾਗਾ-ਜਾਖਲ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ; ਮਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ ; 8 ਦੀ ਮੌਤ ,ਕਈ ਜ਼ਖ਼ਮੀ...

ਵਿਰੋਧ ਪ੍ਰਦਰਸ਼ਨਾਂ ਦੌਰਾਨ 1800 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ : ਫਰਾਂਸੀਸੀ ਗ੍ਰਹਿ ਮੰਤਰੀ

ਵਿਰੋਧ ਪ੍ਰਦਰਸ਼ਨਾਂ ਦੌਰਾਨ 1800 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ : ਫਰਾਂਸੀਸੀ ਗ੍ਰਹਿ ਮੰਤਰੀ

by Navjot
October 18, 2026
0

ਵਿਰੋਧ ਪ੍ਰਦਰਸ਼ਨਾਂ ਦੌਰਾਨ 1800 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ : ਫਰਾਂਸੀਸੀ ਗ੍ਰਹਿ ਮੰਤਰੀ ਪੈਰਿਸ, 18 ਅਕਤੂਬਰ (ਵਿਸ਼ਵ ਵਾਰਤਾ) ਫਰਾਂਸੀਸੀ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
October 18, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 18 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

ਮੁਕਤਸਰ ਸਾਹਿਬ ਜ਼ਿਲ੍ਹੇ ਲਈ 11 ਕਰੋੜ ਰੁਪਏ ਦਾ ਸਿੰਚਾਈ ਤੋਹਫ਼ਾ — ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਦਾ ਕੰਮ ਜਲਦ ਹੋਵੇਗਾ ਸ਼ੁਰੂ: ਡਾ. ਬਲਜੀਤ ਕੌਰ

ਮੁਕਤਸਰ ਸਾਹਿਬ ਜ਼ਿਲ੍ਹੇ ਲਈ 11 ਕਰੋੜ ਰੁਪਏ ਦਾ ਸਿੰਚਾਈ ਤੋਹਫ਼ਾ — ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਦਾ ਕੰਮ ਜਲਦ ਹੋਵੇਗਾ ਸ਼ੁਰੂ: ਡਾ. ਬਲਜੀਤ ਕੌਰ

by Ankit
October 18, 2026
0

 ਮੁਕਤਸਰ ਸਾਹਿਬ ਜ਼ਿਲ੍ਹੇ ਲਈ 11 ਕਰੋੜ ਰੁਪਏ ਦਾ ਸਿੰਚਾਈ ਤੋਹਫ਼ਾ — ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਦਾ ਕੰਮ ਜਲਦ ਹੋਵੇਗਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਲਹਿਰਾਗਾਗਾ-ਜਾਖਲ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ; ਮਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ ; 8 ਦੀ ਮੌਤ ,ਕਈ ਜ਼ਖ਼ਮੀ

ਲਹਿਰਾਗਾਗਾ-ਜਾਖਲ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ; ਮਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ ; 8 ਦੀ ਮੌਤ ,ਕਈ ਜ਼ਖ਼ਮੀ

by Navjot
October 18, 2026
0

ਲਹਿਰਾਗਾਗਾ-ਜਾਖਲ ਰੋਡ ’ਤੇ ਵਾਪਰਿਆ ਦਰਦਨਾਕ ਹਾਦਸਾ ; ਮਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ ; 8 ਦੀ ਮੌਤ ,ਕਈ ਜ਼ਖ਼ਮੀ...

Most Popular

ਪੰਜਾਬ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉੱਭਰਿਆ; ਚਾਰ ਸਾਲਾਂ ਵਿੱਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਅਤੇ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉੱਭਰਿਆ; ਚਾਰ ਸਾਲਾਂ ਵਿੱਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਅਤੇ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
3 weeks ago
0

ਪੰਜਾਬ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉੱਭਰਿਆ; ਚਾਰ ਸਾਲਾਂ ਵਿੱਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਅਤੇ 6.31...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 