Punjabi Singer ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਹਸਪਤਾਲ ਨੇ ਜਾਰੀ ਕੀਤਾ ਪਹਿਲਾ ਬਿਆਨ
ਚੰਡੀਗੜ੍ਹ, 27 ਸਤੰਬਰ (ਵਿਸ਼ਵ ਵਾਰਤਾ)- ਮਸ਼ਹੂਰ ਪੰਜਾਬੀ ਗਾਇਕ (Punjabi Singer) ਰਾਜਵੀਰ ਜਵੰਦਾ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਜਵੰਦਾ ਆਪਣੀ ਮੋਟਰਸਾਈਕਲ ‘ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਰਾਜਵੀਰ ਜਵੰਦਾ ਦੀ ਹਾਲਾਤ ਨਾਜ਼ੁਕ ਦੱਸੀ ਜਾ ਰਹੀ ਹੈ।
ਫੋਰਟਿਸ ਹਸਪਤਾਲ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜਵੀਰ ਜਵੰਦਾ (Punjabi Singer) ਨੂੰ ਦੁਪਹਿਰ 1:45 ਵਜੇ ਹਸਪਤਾਲ ਲਿਆਂਦਾ ਗਿਆ। ਇੱਥੇ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਜਵੰਦਾ ਨੂੰ ਐਡਵਾਂਸਡ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸ ਦਈਏ ਕਿ ਹਾਦਸੇ ਦਾ ਪਤਾ ਲੱਗਦਿਆਂ ਹੀ ਗਾਇਕ ਕੰਵਰ ਗਰੇਵਾਲ, ਗਿੱਪੀ ਗਰੇਵਾਲ, ਜਸ ਬਾਜਵਾ, ਕੁਲਵਿੰਦਰ ਬਿੱਲਾ, ਅਦਾਕਾਰ ਕਰਮਜੀਤ ਅਨਮੋਲ, ਗਾਇਕ ਆਰ.ਨੇਟ, ਸੁਰਜੀਤ ਖਾਨ, ਜੀ ਖਾਨ, ਜੀਤ ਜਗਜੀਤ ਅਤੇ ਮਲਕੀਤ ਰੌਨੀ ਵੀ ਫੋਰਟਿਸ ਹਸਪਤਾਲ ਪੁੱਜੇ। ਉਨ੍ਹਾਂ ਨੇ ਜਵੰਦਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ “ਪੰਜਾਬ ਦੇ ਨੌਜਵਾਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸੜਕ ਹਾਦਸੇ ਵਿੱਚ ਜਖ਼ਮੀ ਹੋਣ ਦੀ ਖ਼ਬਰ ਸੁਣੀ, ਗੁਰੂ ਸਾਹਿਬ ਰਾਜਵੀਰ ਨੂੰ ਸਿਹਤਯਾਬੀ ਬਖਸ਼ਣ ਅਤੇ ਉਹ ਅੱਗੇ ਵੀ ਪੰਜਾਬੀ ਗਾਇਕੀ ਰਾਹੀਂ ਪੰਜਾਬ ਦਾ ਮਾਣ ਵਧਾਵੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























