ਛੇ ਰਾਜਾਂ ਨੂੰ ਮਿਲੇ ਨਵੇਂ Governor: ਰਾਸ਼ਟਰਪਤੀ ਨੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ
ਨਵੀ ਦਿੱਲੀ, 12 ਅਕਤੂਬਰ 2026 (ਵਿਸ਼ਵ ਵਾਰਤਾ): ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ 6 ਰਾਜਾਂ ਦੇ ਰਾਜਪਾਲਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਰਾਸ਼ਟਰਪਤੀ ਵੱਲੋਂ ਕੇਰਲ ਦੇ ਰਾਜਪਾਲ ਵਜੋਂ ਓਮ ਪ੍ਰਕਾਸ਼ ਮਾਥੁਰ, ਕਰਨਾਟਕ ਦੀ ਰਾਜਪਾਲ ਸੁਧਾ ਯਾਦਵ, ਸਿੱਕਮ ਦੇ ਰਾਜਪਾਲ ਦੁਸ਼ਯੰਤ ਗੌਤਮ, ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਅਰਲੇਕਰ ਅਤੇ ਉੱਤਰਾਖੰਡ ਦੇ ਰਾਜਪਾਲ ਡਾ. ਢਾਲ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ।
ਪੂਰੀ ਸੂਚੀ :
ਓਮ ਪ੍ਰਕਾਸ਼ ਮਾਥੁਰ ਹੋਣਗੇ ਕੇਰਲ ਦੇ ਰਾਜਪਾਲ
ਰਾਜੇਂਦਰ ਵਿਸ਼ਵਨਾਥ ਅਰਲੇਕਰ ਹੋਣਗੇ ਤਾਮਿਲਨਾਡੂ ਦੇ ਰਾਜਪਾਲ
ਬ੍ਰਜ ਮੋਹਨ ਰਾਮ ਹੋਣਗੇ ਉੜੀਸਾ ਦੇ ਰਾਜਪਾਲ
ਡਾ. ਸੁਧਾ ਯਾਦਵ ਹੋਣਗੇ ਕਰਨਾਟਕ ਦੇ ਰਾਜਪਾਲ
ਡਾ. ਢਾਲ ਸਿੰਘ ਬਿਸੇਨ ਹੋਣਗੇ ਉੱਤਰਾਖੰਡ ਦੇ ਰਾਜਪਾਲ
ਦੁਸ਼ਯੰਤ ਗੌਤਮ ਹੋਣਗੇ ਸਿੱਕਮ ਦੇ ਰਾਜਪਾਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























