Punjab : ਸ੍ਰੀ ਮੁਕਤਸਰ ਸਾਹਿਬ ਵਿਖੇ ਮਿਹਨਤ ਨਾਲ ਡਿਊਟੀ ਕਰਨ ਵਾਲੇ ਅਧਿਕਾਰੀ/ਕਰਮਚਾਰੀ commendation Disc ਨਾਲ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ, 06 ਸਤੰਬਰ 2025 (ਵਿਸ਼ਵ ਵਾਰਤਾ): ਪੰਜਾਬ (Punjab) ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆ ਵਿਰੁਧ” ਮੁਹਿੰਮ ਤਹਿਤ ਜਿਹੜੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਮਿਹਨਤ, ਇਮਾਨਦਾਰੀ ਅਤੇ ਵਚਨਬੱਧਤਾ ਨਾਲ ਕਰ ਰਹੇ ਹਨ, ਉਹਨਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ SSP ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਆਈ.ਪੀ.ਐਸ. ਵੱਲੋਂ Commendation Disc, ਸਰਟੀਫਿਕੇਟ ਸਨਮਾਨ ਵਜੋਂ ਦਿੱਤੇ ਗਏ।
ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੁਲਿਸ ਮੁਲਾਜ਼ਮਾਂ ਦੀ ਮਿਹਨਤ ਅਤੇ ਜਨਤਾ ਪ੍ਰਤੀ ਬਚਨਬੱਧਤਾ ਕਾਰਨ ਹੀ ਜ਼ਿਲ੍ਹਾ ਵਿੱਚ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜਿਆ ਗਿਆ ਹੈ ਅਤੇ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣੀ ਹੋਈ ਹੈ। ਡਾ. ਅਖਿਲ ਚੌਧਰੀ ਵੱਲੋਂ ਕਿਹਾ ਗਿਆ ਕਿ ਅਜਿਹੀਆਂ ਮਿਹਨਤੀ ਟੀਮਾਂ ਹੀ ਪੁਲਿਸ ਵਿਭਾਗ ਦੀ ਪਛਾਣ ਹੁੰਦੀਆਂ ਹਨ। ਅਜਿਹੀ ਪਹਿਚਾਨ ਨੂੰ ਕਾਇਮ ਰੱਖਣ ਲਈ ਅਸੀਂ ਹਮੇਸ਼ਾ ਆਪਣੀਆਂ ਟੀਮਾਂ ਨੂੰ ਮੋਟੀਵੇਟ ਕਰਦੇ ਰਹਾਂਗੇ। ਇਹ ਪੁਰਸਕਾਰ ਪੁਲਿਸ ਮੁਲਾਜ਼ਮਾਂ ਦਾ ਆਤਮ-ਮਨੋਬਲ ਵਧਾਏਗਾ। ਜਿਹੜੇ ਅਧਿਕਾਰੀ ਦਿਨ-ਰਾਤ ਆਪਣੀ ਡਿਊਟੀ ਨੂੰ ਪਹਿਲ ਦਿੰਦੇ ਹਨ, ਉਹ ਸਨਮਾਨ ਦੇ ਹੱਕਦਾਰ ਹਨ।
ਇਸ ਸਮਾਰੋਹ ਵਿੱਚ ਕੁੱਲ 30 Commendation Disc ਵੰਡੀਆਂ ਗਈਆਂ, ਜਿਸ ਵਿੱਚ ਹੇਠ ਲਿਖੇ ਅਧਿਕਾਰੀ ਸ਼ਾਮਲ ਸਨ:
ਮਨਮੀਤ ਸਿੰਘ ਢਿੱਲੋਂ, ਐਸ.ਪੀ (ਇਨਵੈਸਟਿਗੇਸ਼ਨ),
ਅਮਨਦੀਪ ਸਿੰਘ, ਡੀ.ਐਸ.ਪੀ (ਐਚ)
ਰਮਨਪ੍ਰੀਤ ਸਿੰਘ ਗਿੱਲ,, ਡੀ.ਐਸ.ਪੀ (ਡੀ),
ਨਵੀਨ ਕੁਮਾਰ, ਡੀ.ਐਸ.ਪੀ ( ਕ੍ਰਾਈਮ ਅਗੈਂਸਟ ਵੂਮੈਨ ਐਂਡ ਚਿਲਡਰਨ),
ਰਾਛਪਾਲ ਸਿੰਘ, ਡੀ.ਐਸ.ਪੀ ਐਨ.ਡੀ.ਪੀ.ਐਸ
ਇਕਬਾਲ ਸਿੰਘ, ਮਲੋਟ –
ਸਪਾਲ ਸਿੰਘ, ਡੀ.ਐਸ.ਪੀ ਲੰਬੀ
ਅਵਤਾਰ ਸਿੰਘ, ਡੀ.ਐਸ.ਪੀ ਗਿਦੜਬਾਹਾ
ਏ.ਐੱਸ.ਆਈ. ਗੁਰਮੀਤ ਸਿੰਘ,
ਏ.ਐੱਸ.ਆਈ. ਜਗਦੀਸ਼ ਸਿੰਘ
ਏ.ਐੱਸ.ਆਈ. ਸੁਖਰਾਜ ਸਿੰਘ,
ਹੈੱਡ ਕਾਂਸਟੇਬਲ ਸੁਖਪ੍ਰੀਤ ਸਿੰਘ,
ਹੈੱਡ ਕਾਂਸਟੇਬਲ ਕਰਨਵੀਰ ਸਿੰਘ
ਸਿਪਾਹੀ ਹਰਕ੍ਰਿਸ਼ਨ ਸਿੰਘ,
ਏ.ਐੱਸ.ਆਈ. ਸਤਪਾਲ ਸਿੰਘ,
ਏ.ਐੱਸ.ਆਈ. ਚਰਨਜੀਤ ਸਿੰਘ,
ਏ.ਐੱਸ.ਆਈ. ਸਤੀਸ਼ ਕੁਮਾਰ,
ਇੰਸਪੈਕਟਰ ਗੁਰਵਿੰਦਰ ਸਿੰਘ,
ਇੰਸਪੈਕਟਰ ਜਸਵਿੰਦਰ ਸਿੰਘ,
ਸਬ-ਇੰਸਪੈਕਟਰ ਧਰਮਪਾਲ ਸਿੰਘ,
ਹੈੱਡ ਕਾਂਸਟੇਬਲ ਖੁਸ਼ਹਾਲ ਸਿੰਘ,
ਸਿ/ਸਿਪਾਹੀ ਅਮਿਤਪ੍ਰੀਤ ਸਿੰਘ,
ਸਿ/ਸਿਪਾਹੀ ਸੁਰਿੰਦਰਪਾਲ ਸਿੰਘ
ਸਿ/ਸਿਪਾਹੀ ਗੁਰਿੰਦਰਪਾਲ ਸਿੰਘ
ਸਿ/ਸਿਪਾਹੀ ਕੁਲਜੀਤ ਸਿੰਘ ਨੰਬਰ
ਸਿ/ਸਿਪਾਹੀ ਇੰਦਰਪ੍ਰੀਤ ਸਿੰਘ ਨੰਬਰ
ਸਿ/ਸਿਪਾਹੀ ਸੁਖਿੰਦਰ ਸਿੰਘ
ਇਸ ਤੋਂ ਇਲਾਵਾ 87 ਪੁਲਿਸ ਮੁਲਾਜ਼ਮਾਂ ਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪਹਿਲਾ ਦਰਜਾ Commendation ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਇਲਾਵਾ 13 ਪੁਲਿਸ ਮੁਲਾਜ਼ਮਾਂ ਨੂੰ ਦਰਜਾ ਤੀਜਾ Commendation ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ SSP ਡਾ. ਅਖਿਲ ਚੌਧਰੀ ਵੱਲੋਂ ਸਾਰੇ ਸਨਮਾਨਿਤ ਅਧਿਕਾਰੀਆਂ/ਕਰਮਚਾਰੀਆਂ ਨਾਲ ਵਿਅਕਤਿਗਤ ਤੌਰ ‘ਤੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਡਿਊਟੀ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ। SSP ਵੱਲੋਂ ਇਹ ਯਕੀਨ ਦਿਵਾਇਆ ਗਿਆ ਕਿ ਜੋ ਵੀ ਮੁਲਾਜ਼ਮ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਡਿਊਟੀ ਕਰਦਾ ਹੈ ਤਾ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਮਿਹਨਤ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ।






















