U19 Asia Cup Semifinal: ਅਫਗਾਨਿਸਤਾਨ ਨੇ ਭਾਰਤ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?
ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ): ਭਾਰਤ ਅੱਜ ਪੁਰਸ਼ ਅੰਡਰ-19 ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਅਫਗਾਨਿਸਤਾਨ ਦਾ ਸਾਹਮਣਾ ਕਰੇਗਾ। ਇਹ ਮੈਚ ਸਵੇਰੇ 10:30 ਵਜੇ ਓਮਾਨ ਦੇ ਅਲ ਅਮੀਰਾਤ ਕ੍ਰਿਕਟ ਗਰਾਊਂਡ ਵਿੱਚ ਸ਼ੁਰੂ ਹੋਵੇਗਾ। ਅਫਗਾਨਿਸਤਾਨ ਦੀ ਟੀਮ ਨੇ ਟਾਸ ਜਿੱਤਿਆ ਜੇ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਭਾਰਤੀ ਟੀਮ ਪਹਿਲਾਂ ਫੀਲਡਿੰਗ ਕਰੇਗੀ।
ਇਸ ਮੈਚ ‘ਚ ਸਾਰਿਆਂ ਦੀਆਂ ਨਜ਼ਰਾਂ ਇੱਕ ਵਾਰ ਫਿਰ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਪੁੱਤਰ ਆਰਿਆਵੀਰ ‘ਤੇ ਹੋਣਗੀਆਂ। ਉਸਨੇ ਪਿਛਲੇ ਮੈਚ ਵਿੱਚ ਯੂਏਈ ਵਿਰੁੱਧ 160 ਦੌੜਾਂ ਬਣਾਈਆਂ ਸਨ। ਉਸਦਾ ਸਾਹਮਣਾ ਅਫਗਾਨ ਗੇਂਦਬਾਜ਼ ਨੂਰ ਅਲੀ ਨਿਆਜ਼ੀ ਨਾਲ ਹੋਵੇਗਾ, ਜਿਸਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ ਹਨ।
ਦੋਵਾਂ ਟੀਮਾਂ ਨੇ ਹੁਣ ਤੱਕ 13 ਮੈਚ ਖੇਡੇ ਹਨ। ਭਾਰਤ ਨੇ ਇਨ੍ਹਾਂ ਵਿੱਚੋਂ 11 ਜਿੱਤੇ ਹਨ, ਜਦੋਂ ਕਿ ਅਫਗਾਨਿਸਤਾਨ ਨੇ 2 ਜਿੱਤੇ ਹਨ। ਇਸ ਵਾਰ ਵੀ ਭਾਰਤੀ ਟੀਮ ਦਾ ਹੱਥ ਉੱਪਰ ਜਾਪਦਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ:
ਭਾਰਤ: ਲਕਸ਼ਯ ਰਾਜੇਸ਼ ਰਾਏਚੰਦਾਨੀ (ਕਪਤਾਨ), ਆਰਿਆਵੀਰ ਸਹਿਵਾਗ, ਵੀਕੇ ਵਿਨੀਤ, ਯਸ਼ਵਰਧਨ ਚੌਹਾਨ, ਅਰਜੁਨ ਰਾਜਪੂਤ, ਅਨਵੈ ਦ੍ਰਾਵਿੜ (ਵਿਕਟਕੀਪਰ), ਮਨਲ ਚੌਹਾਨ, ਆਰੀਅਨ ਸਾਵਸਾਨੀ, ਕਾਵਿਆ ਪਟੇਲ, ਮੋਹਿਤ ਉਲਵਾ, ਈਸ਼ਾਨ ਸੂਦ।
ਅਫਗਾਨਿਸਤਾਨ : ਸੋਹੇਲ ਖਾਨ (ਕਪਤਾਨ), ਅਬਦੁੱਲਾ ਨਾਦਰਜਾਨ, ਫਰੀਦੁੱਲਾ ਅਹਿਸਾਸ, ਸੁਭਾਨ ਜ਼ਖਾਇਲ, ਨੋਮਾਨ ਸਲਾਰਜ਼ਈ (ਵਿਕਟਕੀਪਰ), ਸ਼ਾਹ ਫੈਸਲ ਰਹੀਮੀ, ਤਾਹਿਰ ਸਰਵਰੀ, ਅਮੀਰ ਹਮਜ਼ਾ, ਮੁਹੰਮਦ ਅਲੀ, ਨੂਰ ਅਲੀ ਨਿਆਜ਼ੀ, ਅਬਦੁੱਲਾ ਹਮਦਰਦ।























