• Latest
  • Trending
PUNJAB : “ਗੀਤ” ਸੈਸ਼ਨ ਵਿਚ ਉੱਘੇ ਸ਼ਾਇਰ ਧਰਮ ਕੰਮੇਆਣਾ ਹੋਏ ਸਰੋਤਿਆਂ ਦੇ ਰੂਬਰੂ

PUNJAB : “ਗੀਤ” ਸੈਸ਼ਨ ਵਿਚ ਉੱਘੇ ਸ਼ਾਇਰ ਧਰਮ ਕੰਮੇਆਣਾ ਹੋਏ ਸਰੋਤਿਆਂ ਦੇ ਰੂਬਰੂ

1 year ago
ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

16 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

40 minutes ago
ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

52 minutes ago
IPL 2026 : ਪੰਜਾਬ ਅਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਜਾਰੀ ; ਹੈਦਰਾਬਾਦ ਨੇ ਪੰਜਾਬ ਲਈ ਸੈੱਟ ਕੀਤਾ ਵੱਡਾ ਟਾਰਗੇਟ

IPL 2026 : ਪੰਜਾਬ ਅਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਜਾਰੀ ; ਹੈਦਰਾਬਾਦ ਨੇ ਪੰਜਾਬ ਲਈ ਸੈੱਟ ਕੀਤਾ ਵੱਡਾ ਟਾਰਗੇਟ

2 hours ago
Entertainment News : ਕੰਗਨਾ ਰਣੌਤ ਸਟਾਰਰ ਫਿਲਮ ‘Bharat Bhhagya Viddhaata’ ਜੂਨ ‘ਚ ਹੋਵੇਗੀ ਰਿਲੀਜ਼

Entertainment News : ਕੰਗਨਾ ਰਣੌਤ ਸਟਾਰਰ ਫਿਲਮ ‘Bharat Bhhagya Viddhaata’ ਜੂਨ ‘ਚ ਹੋਵੇਗੀ ਰਿਲੀਜ਼

2 hours ago
HEALTH : ਭਾਰਤ ਨੇ ਕਈ ਡਿਜੀਟਲ ਸਿਹਤ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਲਈ ਸਵਸਥ ਭਾਰਤ ਪੋਰਟਲ ਲਾਂਚ ਕੀਤਾ

HEALTH : ਭਾਰਤ ਨੇ ਕਈ ਡਿਜੀਟਲ ਸਿਹਤ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਲਈ ਸਵਸਥ ਭਾਰਤ ਪੋਰਟਲ ਲਾਂਚ ਕੀਤਾ

2 hours ago
IPL 2026 : ਹੈਦਰਾਬਾਦ ਅਤੇ ਪੰਜਾਬ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ; ਪੰਜਾਬ ਨੇ ਟਾਸ ਜਿੱਤ ਕੇ ਲਿਆ ਇਹ ਫੈਸਲਾ

IPL 2026 : ਹੈਦਰਾਬਾਦ ਅਤੇ ਪੰਜਾਬ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ ; ਪੰਜਾਬ ਨੇ ਟਾਸ ਜਿੱਤ ਕੇ ਲਿਆ ਇਹ ਫੈਸਲਾ

4 hours ago
Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

4 hours ago
Haryana : ਰਾਜ ਅਪਰਾਧ ਸ਼ਾਖਾ ਵਿੱਚ ਵੱਡਾ ਫੇਰਬਦਲ ; ਅਧਿਕਾਰੀਆਂ ਨੂੰ ਸੌਂਪੇ ਗਏ ਨਵੇਂ ਚਾਰਜ 

Haryana : ਰਾਜ ਅਪਰਾਧ ਸ਼ਾਖਾ ਵਿੱਚ ਵੱਡਾ ਫੇਰਬਦਲ ; ਅਧਿਕਾਰੀਆਂ ਨੂੰ ਸੌਂਪੇ ਗਏ ਨਵੇਂ ਚਾਰਜ 

4 hours ago
ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ

4 hours ago
ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਪੁਰਾਣੇ ਸ਼ਾਸਕ ਜਲਦੀ ਸਲਾਖਾਂ ਪਿੱਛੇ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਪੁਰਾਣੇ ਸ਼ਾਸਕ ਜਲਦੀ ਸਲਾਖਾਂ ਪਿੱਛੇ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

4 hours ago
ਕੇਦਰੀ ਜੇਲ੍ਹ ਫਰੀਦਕੋਟ ਦੇ ਹਵਾਲਾਤੀ ਦੀ ਇਲਾਜ ਅਧੀਨ ਮੌਤ

ਕੇਦਰੀ ਜੇਲ੍ਹ ਫਰੀਦਕੋਟ ਦੇ ਹਵਾਲਾਤੀ ਦੀ ਇਲਾਜ ਅਧੀਨ ਮੌਤ

5 hours ago
Hindi News
English News
Wednesday, May 6, 2026
No Result
View All Result
26 °c
Chandigarh
30 ° Thu
32 ° Fri
34 ° Sat
35 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : “ਗੀਤ” ਸੈਸ਼ਨ ਵਿਚ ਉੱਘੇ ਸ਼ਾਇਰ ਧਰਮ ਕੰਮੇਆਣਾ ਹੋਏ ਸਰੋਤਿਆਂ ਦੇ ਰੂਬਰੂ

December 30, 2024
in ਸਾਹਿਤਕ, ਪੰਜਾਬ, ਪੰਜਾਬੀ, ਪੰਜਾਬੀਅਤ
PUNJAB : “ਗੀਤ” ਸੈਸ਼ਨ ਵਿਚ ਉੱਘੇ ਸ਼ਾਇਰ ਧਰਮ ਕੰਮੇਆਣਾ ਹੋਏ ਸਰੋਤਿਆਂ ਦੇ ਰੂਬਰੂ

PUNJAB : “ਗੀਤ” ਸੈਸ਼ਨ ਵਿਚ ਉੱਘੇ ਸ਼ਾਇਰ ਧਰਮ ਕੰਮੇਆਣਾ ਹੋਏ ਸਰੋਤਿਆਂ ਦੇ ਰੂਬਰੂ

ਚੰਡੀਗੜ੍ਹ, 30ਦਸੰਬਰ(ਵਿਸ਼ਵ ਵਾਰਤਾ) ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ, ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜ ਰੋਜ਼ਾ “ਕਵਿਤਾ ਵਰਕਸ਼ਾਪ” ਦੇ ਚੌਥੇ ਦਿਨ “ਗੀਤ” ‘ਤੇ ਕੇਂਦਰਤ ਸੈਸ਼ਨ ਦਾ ਆਯੋਜਨ ਕੀਤਾ ਗਿਆ। ਅੱਜ ਦੇ ਸਮਾਗਮ ਦੇ ਪ੍ਰਮੁੱਖ ਵਕਤਾ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਸਨ। ਉਹਨਾਂ ਆਪਣੇ ਭਾਸ਼ਣ ਵਿਚ ਇਕ ਨੁਕਤੇ ਬਾਰੇ ਬੋਲਦਿਆਂ ਕਿਹਾ ਕਿ ਜਦ ਗੀਤ ਉਤਰਦਾ ਹੈ ਤਾਂ ਉਸ ਦੀ ਫੌਰਮ ਹੋਰ ਹੁੰਦੀ ਹੈ, ਤੇ ਉਸਨੂਂ ਆਪਣੀ ਸਮਰੱਥਾ, ਸ਼ਿਲਪ ਨਾਲ ਸੁਧਾਰਿਆ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਗੀਤ ਇਕ ਹੀ ਭਾਵ ਲੈ ਕੇ ਆਉਂਦਾ ਹੈ; ਭਾਵਾਂ ਦੀ ਤੀਬਰਤਾ ਹੀ ਗੀਤ ਬਣਾਉਂਦੀ ਹੈ। ਇਸ ਉਪਰੰਤ ਖੋਜਾਰਥੀ ਅਮਨ ਪੰਜਾਬੀ ਨੇ ਗੀਤ ਦੇ ਤਕਨੀਕੀ ਪੱਖ ਸਥਾਈ, ਅੰਤਰੇ ਤੋਂ ਉਰਾ ਰਹਿ ਜਾਣ ਵਾਲ਼ੇ ਨੂੰ ਗੀਤ ਕਹੇ ਜਾਣ ਬਾਰੇ ਸੁਆਲ ਉਠਾਏ, ਜਿਸ ਦਾ ਪ੍ਰਮੁੱਖ ਵਕਤਾ ਨੇ ਢੁਕਵਾਂ ਜੁਆਬ ਦਿੱਤਾ। ਖੋਜਾਰਥੀ ਜਸਪਾਲ ਫਿਰਦੌਸੀ ਨੇ ਪੁਰਾਣੇ ਤੇ ਸਮਕਾਲ ਦੇ ਗੀਤਾਂ ਬਾਰੇ ਗੱਲ ਕੀਤੀ।ਸਰੋਤਿਆਂ ਵਿੱਚੋਂ ਉੱਘੇ ਲੇਖਕ, ਪੱਤਰਕਾਰ ਪ੍ਰੀਤਮ ਰੁਪਾਲ ਹੋਰਾਂ ਨੇ ਕਿਹਾ ਕਿ ਬਹੁਤ ਗੀਤ ਗਾਏ ਜ਼ਰੂਰ ਜਾਂਦੇ ਹਨ ਪਰ ਕਿਸੇ ਲਿਖਤ ਵਿਚ ਸੰਭਾਲੇ ਨਹੀਂ ਜਾਂਦੇ। ਉਹਨਾਂ ਅੱਗੇ ਜੋੜਿਆ ਕਿ ਗੀਤ ‘ਤੇ ਸੰਗੀਤ ਭਾਰੂ ਹੈ। ਪ੍ਰੋ.ਦਿਲਬਾਗ ਨੇ ਭਾਸ਼ਾ ਵਿਚ ਆ ਰਹੇ ਵਿਗਾੜ ਬਾਰੇ ਗੱਲ ਕੀਤੀ। ਸ਼ਾਇਰ ਹਰਵਿੰਦਰ ਨੇ ਗੀਤ ਦੇ ਪਿੱਛੇ ਰਹਿ ਜਾਣ ਬਾਰੇ ਆਪਣਾ ਤੌਖਲਾ ਜ਼ਾਹਿਰ ਕੀਤਾ।ਸਮਾਗਮ ਦੇ ਅਗਲੇ ਦੌਰ ਵਿਚ ਗਾਇਕਾਂ ਵੱਲੋਂ ਗੀਤ ਗਾਏ ਗਏ। ਸਭ ਤੋਂ ਪਹਿਲਾਂ ਉੱਘੇ ਗੀਤਕਾਰ, ਗਾਇਕ ਦਰਸ਼ਨ ਤਿਉਣਾ ਨੇ ਆਪਣਾ ਗੀਤ “ਆਸਾਂ ਤੇ ਉਮੀਦਾਂ ਦਾ ਕੋਈ ਦੀਵਾ ਹੀ ਜਗਾ ਦਿਓ” ਗਾ ਕੇ ਚੰਗਾ ਰੰਗ ਬੰਨ੍ਹਿਆਂ। ਇਸ ਉਪਰੰਤ ਲਾਭ ਸਿੰਘ ਲਹਿਲੀ ਨੇ ” ਸਰਹੰਦ ਦੀ ਦੀਵਾਰ ” ਗਾ ਕੇ ਸਰੋਤਿਆਂ ਨੂੰ ਹਲੂਣਿਆ।ਇਸ ਤੋਂ ਬਾਅਦ ਗੁਰਜੋਧ ਕੌਰ ਨੇ ਆਪਣਾ ਗੀਤ “ਉਮਰਾਂ ਦਾ ਲੰਮਾ ਪੈਂਡਾ ਗਾ ਸਰੋਤਿਆਂ ਨੂੰ ਨਿਹਾਲ ਕੀਤਾ। ਸੁਧਾ ਮਹਿਤਾ ਨੇ “ਅੰਮੜੀਏ” ਗੀਤ ਗਾ ਕੇ ਭਾਵੁਕਤਾ ਦਾ ਸਿਖ਼ਰ ਛੋਹਿਆ। ਧਿਆਨ ਸਿੰਘ ਕਾਹਲੋਂ ਨੇ “ਜੱਗ ‘ਤੇ ਨਾ ਕੋਈ ਤੇਰਾ ਸਾਨੀ… ” ਗਾ ਕੇ ਸ਼ਹੀਦਾਂ ਨੂੰ ਯਾਦ ਕੀਤਾ। ਦਵਿੰਦਰ ਕੌਰ ਢਿੱਲੋਂ ਆਵਾਜ਼ ਤੇ ਲਿਖਤ ਦੇ ਸੁਮੇਲ ਨਾਲ ਪ੍ਰਭਾਵਿਤ ਕੀਤਾ। ਪਿਆਰੇ ਸ਼ਾਇਰ ਸੁਰਜੀਤ ਸੁਮਨ ਨੇ ” ਮੈਨੂੰ ਰੰਗਾਂ ਦੀ ਸਮਝ ਨਹੀਂ, ਲੋਕੀ ਪਲ ਵਿਚ ਰੰਗੇ ਵਟਾ ਲੈਂਦੇ” ਗਾ ਕੇ ਸਰੋਤਿਆਂ ਨੂੰ ਝੂਮਨ ਲਾ ਦਿੱਤਾ।ਉੱਘੇ ਸ਼ਾਇਰ ਡਾ. ਸੁਰਿੰਦਰ ਗਿੱਲ ਨੇ ਆਪਣਾ ਮਸ਼ਹੂਰ ਗੀਤ ਵਧੀਆ ਤਰੁਨਮ ਵਿਚ ਪੇਸ਼ ਕੀਤਾ।ਪਵਨਦੀਪ ਚੌਹਾਨ ਨੇ ਸੁਰਜੀਤ ਪਾਤਰ ਹੋਰਾਂ ਦਾ ਗੀਤ ਗਾ ਉਹਨਾਂ ਨੂੰ ਸ਼ਰਧਾਂਜ਼ਲੀ ਦਿੱਤੀ,ਸਿਮਰਨਜੀਤ ਗਰੇਵਾਲ ਨੇ ਚੰਗੇ ਸੁਰ ਲਾਏ। ਇਸ ਦੌਰ ਦੇ ਆਖ਼ਰ ਸਨਾਵਰ ਕੰਮੇਆਣਾ ਨੇ ਆਪਣੀ ਵਿਲੱਖਣ ਗਾਈਕੀ ਦਾ ਮੁਜ਼ਾਹਰਾ ਕੀਤਾ। ਅੱਜ ਦੇ ਵਿਸ਼ੇਸ਼ ਸ਼ਾਇਰ ਧਰਮ ਕੰਮੇਆਣਾ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਸ਼ਾਇਰ ਨੂੰ ਲਿਖਦੇ ਹੋਏ ਸਮੇਂ, ਸਥਾਨ ਤੇ ਕਾਰਜ ਨੂੰ ਧਿਆਨ ਵਿਚ ਰੱਖਣਾ ਚਾਹੀਦਾ। ਉਹਨਾਂ ਗੀਤ ਦੀ ਬਣਤਰ ਤੇ ਬੁਣਤਰ ਬਾਰੇ ਵੀ ਗੱਲਾਂ ਕੀਤੀਆਂ। ਉਹਨਾਂ ਨੇ ਆਪਣੀਆਂ ਪੁਰਾਣੀਆਂ, ਨਵੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ; ਸਰੋਤਿਆਂ ਨੇ ਉਹਨਾਂ ਨੂੰ ਖੂਬ ਮਾਣਿਆ। ਇਸ ਸੈਸ਼ਨ ਦੀ ਪ੍ਰਧਾਨਗੀ ਉੱਘੇ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਕੀਤੀ, ਉਹਨਾਂ ਸੈਸ਼ਨ ਨੂੰ ਅਰਥ ਭਰਪੂਰ ਦੱਸਿਆ। ਉਹਨਾਂ ਜੋੜਿਆ ਕਿ ਗੀਤ ਕਦੇ ਖ਼ਤਮ ਨਹੀਂ ਹੋਵੇਗਾ, ਸਾਨੂੰ ਸਮੇਂ ਅਨੁਸਾਰ ਉਸ ਦੀ ਸ਼ਬਦਾਵਲੀ ਬਦਲਣੀ ਚਾਹੀਦੀ ਹੈ।ਇਸ ਸਮਾਗਮ ਵਿਚ ਪਾਲ ਅਜਨਬੀ,ਜਸਪਾਲ ਦਸੂਹੀ, ਮਿਕੀ ਪਾਸਾ, ਸੁਰਿੰਦਰ ਕੁਮਾਰ, ਭੁਪਿੰਦਰ ਮਲਿਕ, ਧਰਮਿੰਦਰ ਸੇਖੋਂ, ਪਿਆਰਾ ਸਿੰਘ ਰਾਹੀ, ਸ਼ਾਇਰ ਭੱਟੀ, ਗੁਰਦੀਪ ਸਿੰਘ,ਕਹਾਣੀਕਾਰ ਪਰਮਜੀਤ ਮਾਨ ਆਦਿ ਸ਼ਾਮਿਲ ਹੋਏ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: PUNJAB
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

by Ankit
May 6, 2026
0

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ  ਪੁਲਿਸ ਟੀਮਾਂ ਨੇ 57 ਵਿਅਕਤੀਆਂ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
May 6, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 6 ਮਈ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ

by Ankit
May 6, 2026
0

ਮੁੱਖ ਮੰਤਰੀ ਵੱਲੋਂ ਜੇ.ਸੀ.ਟੀ. ਮਿੱਲ ਫਗਵਾੜਾ ਨੂੰ ਮੁੜ ਚਾਲੂ ਕਰਨ ਦਾ ਐਲਾਨ, ਦੋਆਬੇ ਨੂੰ ਮਿਲੇਗਾ ਵੱਡਾ ਹੁਲਾਰਾ ਭਗਵੰਤ ਸਿੰਘ ਮਾਨ...

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

by Navjot
May 6, 2026
0

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ   ਚੰਡੀਗੜ੍ਹ, 6ਮਈ  (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ

by Ankit
May 6, 2026
0

ਗੈਂਗਸਟਰਾਂ ‘ਤੇ ਵਾਰ ਦਾ 106ਵਾਂ ਦਿਨ: ਪੰਜਾਬ ਪੁਲਿਸ ਵੱਲੋਂ 586 ਥਾਵਾਂ ‘ਤੇ ਛਾਪੇਮਾਰੀ; 308 ਗ੍ਰਿਫ਼ਤਾਰ  ਪੁਲਿਸ ਟੀਮਾਂ ਨੇ 57 ਵਿਅਕਤੀਆਂ...

Most Popular

WHO ਨੇ ਐਟਲਾਂਟਿਕ ਕਰੂਜ਼ ‘ਤੇ ਹੰਟਾਵਾਇਰਸ ਦੇ ਫੈਲਣ ਦੀ ਦਿੱਤੀ ਰਿਪੋਰਟ ; ਤਿੰਨ ਮੌਤਾਂ, ਇੱਕ ਦੀ ਹਾਲਤ ਗੰਭੀਰ

WHO ਨੇ ਐਟਲਾਂਟਿਕ ਕਰੂਜ਼ ‘ਤੇ ਹੰਟਾਵਾਇਰਸ ਦੇ ਫੈਲਣ ਦੀ ਦਿੱਤੀ ਰਿਪੋਰਟ ; ਤਿੰਨ ਮੌਤਾਂ, ਇੱਕ ਦੀ ਹਾਲਤ ਗੰਭੀਰ

by Navjot
2 days ago
0

WHO ਨੇ ਐਟਲਾਂਟਿਕ ਕਰੂਜ਼ 'ਤੇ ਹੰਟਾਵਾਇਰਸ ਦੇ ਫੈਲਣ ਦੀ ਦਿੱਤੀ ਰਿਪੋਰਟ ; ਤਿੰਨ ਮੌਤਾਂ, ਇੱਕ ਦੀ ਹਾਲਤ ਗੰਭੀਰ ਜੇਨੇਵਾ, 4...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 