• Latest
  • Trending
ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

14 minutes ago
Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ

Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ

24 minutes ago
National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ

National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ

40 minutes ago
Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ ‘ਤੇ ਲੱਗੀ ਪਾਬੰਦੀ

Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ ‘ਤੇ ਲੱਗੀ ਪਾਬੰਦੀ

56 minutes ago
Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

1 hour ago
Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ

2 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

Mansa: ਅੱਜ ਹੋ ਸਕਦਾ ਹੈ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ

3 hours ago
Cricket: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ

Cricket: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ

3 hours ago
🌷ਅੱਜ ਦਾ ਵਿਚਾਰ🌷 🌷Aaj ka vicha🌷 🌷

🌷ਅੱਜ ਦਾ ਵਿਚਾਰ🌷 🌷Aaj ka vicha🌷 🌷

3 hours ago
Ayodhya Deepotsav: ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ

Ayodhya Deepotsav: ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ

3 hours ago
Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਅੱਜ, ਮੀਂਹ ਕਾਰਨ ਟਾਸ ‘ਚ ਦੇਰੀ

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਅੱਜ, ਮੀਂਹ ਕਾਰਨ ਟਾਸ ‘ਚ ਦੇਰੀ

3 hours ago
Hukamnama Sri Darbar Sahib Today – 07 November 2026 | Ang 946 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 November 2026 | Ang 946 I ਅੱਜ ਦਾ ਹੁਕਮਨਾਮਾ

5 hours ago
Hindi News
English News
Saturday, November 7, 2026
No Result
View All Result
26 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਚੀਨ ਵਿਖੇ ਆਯੋਜਿਤ ਕਾਨਫਰੰਸ ਵਿੱਚ ਪੁਰਸਕਾਰ ਕੀਤਾ ਪ੍ਰਾਪਤ

November 7, 2026
in ਖਬਰਾਂ, ਪੰਜਾਬ
ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

— ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਚੀਨ ਵਿਖੇ ਆਯੋਜਿਤ ਕਾਨਫਰੰਸ ਵਿੱਚ ਪੁਰਸਕਾਰ ਕੀਤਾ ਪ੍ਰਾਪਤ

ਐਸ.ਏ.ਐਸ. ਨਗਰ (ਮੋਹਾਲੀ), 6 ਨਵੰਬਰ 2026 ( ਸਤੀਸ਼ ਕੁਮਾਰ ਪੱਪੀ) :  ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਨੇ ਚੀਨ ਦੇ ਤਿਆਨਜਿਨ ਵਿਖੇ ਆਯੋਜਿਤ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟਸ (ਡਬਲਿਊ. ਯੂ. ਡਬਲਿਊ. ਐਮ.) ਦੀ ਕਾਨਫਰੰਸ ਦੌਰਾਨ ਮੇਜਰ ਇਨੋਵੇਸ਼ਨ ਐਵਾਰਡ ਜਿੱਤਿਆ ਹੈ, ਜਿਸ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪ੍ਰਾਪਤ ਕੀਤਾ ਗਿਆ। ਇਸ ਦੌਰਾਨ ਡਾ. ਜੇ. ਐਸ. ਯਾਦਵ ਐਮ.ਡੀ. ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ ਅਤੇ ਡਾਇਰੈਕਟਰ ਡਬਲਿਯੂ. ਯੂ. ਡਬਲਿਯੂ. ਐਮ. ਵੀ ਮੌਜੂਦ ਰਹੇ। ਇਹ ਭਾਰਤ ਦੇ ਖੇਤੀਬਾੜੀ ਮੰਡੀਕਰਨ ਖੇਤਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ।
ਇਹ ਭਾਰਤ ਦੇ ਖੇਤੀਬਾੜੀ ਮੰਡੀਕਰਨ ਖੇਤਰ ਲਈ ਇਤਿਹਾਸਕ ਪ੍ਰਾਪਤੀ ਹੈ, ਕਿਉਂਕਿ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਦੇ ਕਿਸੇ ਬੋਰਡ ਨੂੰ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਹੋਇਆ ਹੈ। ਇਹ ਪ੍ਰਾਪਤੀ ਪੰਜਾਬ ਲਈ ਵਿਸ਼ਵ ਪੱਧਰ ‘ਤੇ ਮਾਣ ਵਾਲੀ ਗੱਲ ਹੈ ਅਤੇ ਪੰਜਾਬ ਦੇ ਖੇਤੀਬਾੜੀ ਮੰਡੀਕਰਨ ਦੇ ਢਾਂਚੇ ਦਾ ਵਿਸ਼ਵ ਪੱਧਰੀ ਹੋਣਾ ਦਰਸ਼ਾਉਂਦੀ ਹੈ।
ਇਹ ਪੁਰਸਕਾਰ ਖੇਤੀਬਾੜੀ ਥੋਕ ਮੰਡੀ ਦੇ ਵਿਕਾਸ ਵਿੱਚ ਨਵੀਆਂ ਪਹਿਲਕਦਮੀਆਂ ਲਈ ਪੰਜਾਬ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਨੂੰ ਦਿੱਤਾ ਗਿਆ। ਪੰਜਾਬ ਦੀ ਚੋਣ ਸਮਾਰਟ, ਟਿਕਾਊ ਅਤੇ ਊਰਜਾ-ਕੁਸ਼ਲ ਥੋਕ ਮੰਡੀਆਂ ‘ਤੇ ਦਿੱਤੀ ਗਈ ਪੇਸ਼ਕਾਰੀ ਲਈ ਕੀਤੀ ਗਈ, ਜਿਸ ਵਿੱਚ ਖੇਤੀਬਾੜੀ ਥੋਕ ਮੰਡੀਆਂ ਨੂੰ ਆਧੁਨਿਕ, ਵਿੱਤੀ ਤੌਰ ‘ਤੇ ਲਾਭਦਾਇਕ, ਤਕਨਾਲੋਜੀ-ਸਮਰੱਥ, ਟਿਕਾਊ ਅਤੇ ਭਾਈਚਾਰਕ-ਮੁਖੀ ਜਨਤਕ ਜਾਇਦਾਦਾਂ ਵਿੱਚ ਬਦਲਣ ਦੇ ਸੂਬੇ ਦੇ ਏਕੀਕ੍ਰਿਤ ਯਤਨਾਂ ਨੂੰ ਉਜਾਗਰ ਕੀਤਾ ਗਿਆ।
ਇਸ ਪੁਰਸਕਾਰ ਲਈ ਵਿਸ਼ਵ ਦੇ ਵੱਖ-ਵੱਖ ਮਾਰਕੀਟਿੰਗ ਬੋਰਡਾਂ ਦੇ ਪ੍ਰਸਤਾਵ ਪ੍ਰਾਪਤ ਹੋਏ ਸਨ। ਅੰਤਰਰਾਸ਼ਟਰੀ ਜਿਊਰੀ ਵੱਲੋਂ ਸਾਰੇ ਪ੍ਰਸਤਾਵਾਂ ਦਾ ਬਾਰੀਕੀ ਨਾਲ ਮੁਲਾਂਕਣ ਕਰਨ ਉਪਰੰਤ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਨੂੰ ਜੇਤੂ ਚੁਣਿਆ ਗਿਆ। ਜਿਊਰੀ ਨੇ ਮੰਡੀਆਂ ਦੇ ਆਧੁਨਿਕੀਕਰਨ, ਪਾਰਦਰਸ਼ਤਾ, ਬੁਨਿਆਦੀ ਢਾਂਚੇ ਦੇ ਵਿਕਾਸ, ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਤੇ ਲੋਕਾਂ ਦੀ ਭਲਾਈ ਲਈ ਪੰਜਾਬ ਵੱਲੋਂ ਅਪਣਾਈ ਗਈ ਨਵੀਨਤਮ ਪਹੁੰਚ ਦੀ ਸ਼ਲਾਘਾ ਕੀਤੀ। ਪੰਜਾਬ ਦੀਆਂ ਪੁਰਸਕਾਰ ਜੇਤੂ ਪਹਿਲਕਦਮੀਆਂ ਇਹ ਦਰਸਾਉਂਦੀਆਂ ਹਨ ਕਿ ਥੋਕ ਮੰਡੀਆਂ ਰਵਾਇਤੀ ਖਰੀਦ-ਵੇਚ ਵਾਲੀਆਂ ਥਾਵਾਂ ਤੋਂ ਅੱਗੇ ਵਧ ਕੇ ਪੇਂਡੂ ਵਿਕਾਸ, ਤਕਨੀਕੀ ਤਰੱਕੀ, ਵਾਤਾਵਰਣਕ ਸਥਿਰਤਾ ਅਤੇ ਜਨਤਕ ਭਲਾਈ ਦੇ ਮਹੱਤਵਪੂਰਨ ਕੇਂਦਰਾਂ ਵਜੋਂ ਕਿਵੇਂ ਵਿਕਸਤ ਹੋ ਸਕਦੀਆਂ ਹਨ।
ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਇੱਕ ਵਿਸ਼ਾਲ ਖੇਤੀਬਾੜੀ ਮੰਡੀਕਰਨ ਨੈੱਟਵਰਕ ਵਿਕਸਤ ਕੀਤਾ ਹੈ, ਜਿਸ ਵਿੱਚ 158 ਮਾਰਕਿਟ ਕਮੇਟੀਆਂ, 152 ਮੁੱਖ ਯਾਰਡ, 285 ਸਬ-ਯਾਰਡ ਅਤੇ 1,485 ਸੀਜ਼ਨਲ ਖਰੀਦ ਕੇਂਦਰ ਸ਼ਾਮਲ ਹਨ। ਬੋਰਡ ਨੇ ਇਸ ਵਿਸ਼ਾਲ ਨੈੱਟਵਰਕ ਦੇ ਆਧੁਨਿਕੀਕਰਨ ਅਤੇ ਕਿਸਾਨਾਂ, ਮੰਡੀ ਨਾਲ ਜੁੜੇ ਲੋਕਾਂ ਲਈ ਇਸ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰਨ ਵੱਲ ਕੰਮ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਪੇਂਡੂ ਖੇਤਰਾਂ ਦੇ ਵਿਕਾਸ ਦੇ ਨਾਲ-ਨਾਲ ਬੋਰਡ ਦੀ ਆਮਦਨ ਵਧਾਉਣ ਵੱਲ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਮੰਡੀ ਬੋਰਡ ਨੇ ਸਾਲ 2022-23 ਤੋਂ ਹੁਣ ਤੱਕ ਥੋਕ ਮੰਡੀਆਂ ਦੀਆਂ ਖੁੱਲ੍ਹੀ ਈ-ਨਿਲਾਮੀ ਰਾਹੀਂ 1,846 ਪਲਾਟ ਵੇਚੇ ਹਨ, ਜਿਸ ਤੋਂ 746 ਕਰੋੜ ਰੁਪਏ ਦੀ ਆਮਦਨ ਹੋਈ ਹੈ। ਬੋਰਡ ਵੱਲੋਂ ਥੋਕ ਮੰਡੀਆਂ ਵਿੱਚ ਕਿਸਾਨ ਪੈਟਰੋਲ ਪੰਪ ਵੀ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਨਾਲ-ਨਾਲ ਆਮਦਨ ਦੇ ਵਾਧੂ ਸਰੋਤ ਪੈਦਾ ਹੋ ਰਹੇ ਹਨ ਅਤੇ ਪੇਂਡੂ ਰੁਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ।
ਸ. ਬਰਸਟ ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਨੂੰ ਆਧੁਨਿਕ ਤਕਨੀਕ ਦਾ ਲੇਸ ਕਰਦਿਆਂ ਹੋਇਆ ਮੰਡੀਆਂ ਦੇ ਪ੍ਰਵੇਸ਼ ਦੁਆਰਾਂ ‘ਤੇ ਬੂਮ ਬੈਰੀਅਰ ਅਤੇ ਵੇ-ਬ੍ਰਿਜ ਲਗਾਉਣ ਨਾਲ ਪਾਰਦਰਸ਼ਤਾ ਅਤੇ ਆਮਦਨ ਦੀ ਨਿਗਰਾਨੀ ਨੂੰ ਮਜ਼ਬੂਤੀ ਮਿਲੀ ਹੈ। ਆਧਾਰ ਨਾਲ ਜੁੜੀ ਕਿਸਾਨ ਰਜਿਸਟ੍ਰੇਸ਼ਨ, ਆਨਲਾਈਨ ਜੇ-ਫਾਰਮ, ਜ਼ਮੀਨ ਦੀ ਮੈਪਿੰਗ ਅਤੇ ਕਿਊ.ਆਰ. ਕੋਡ ਵਾਲੇ ਜੇ ਫਾਰਮ ਸਮੇਤ ਡਿਜੀਟਲ ਪਹਿਲਕਦਮੀਆਂ ਨੇ ਖੇਤੀਬਾੜੀ ਮੰਡੀਕਰਨ ਵਿੱਚ ਪਾਰਦਰਸ਼ਤਾ ਅਤੇ ਕਾਰਜਕੁਸ਼ਲਤਾ ਨੂੰ ਹੋਰ ਵਧਾਇਆ ਹੈ।
ਪੰਜਾਬ ਮੰਡੀ ਬੋਰਡ ਵੱਲੋਂ ਵਿਸ਼ਾਲ ਪੇਂਡੂ ਲਿੰਕ ਸੜਕ ਨੈੱਟਵਰਕ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। 654 ਨਵੇਂ ਸ਼ੈੱਡ ਬਣਾਏ ਗਏ ਹਨ ਅਤੇ 36 ਥੋਕ ਮੰਡੀਆਂ ਵਿੱਚ ਰੂਫਟਾਪ ਸੋਲਰ ਪਲਾਂਟ ਲਗਾਏ ਗਏ ਹਨ। ਇਸ ਤੋਂ ਇਲਾਵਾ, ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਜਲਦੀ ਖ਼ਰਾਬ ਹੋਣ ਵਾਲੀਆਂ ਵਸਤਾਂ ਦੀ ਕੁਸ਼ਲ ਸੰਭਾਲ ਤੇ ਸੁਰੱਖਿਆ ਲਈ ਰੇਲਵੇ ਯਾਰਡਾਂ ਦੇ ਨੇੜੇ ਗੋਦਾਮ ਅਤੇ ਕੋਲਡ ਸਟੋਰ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ।
ਵਾਤਾਵਰਣਕ ਸਥਿਰਤਾ ਅਤੇ ਸਫ਼ਾਈ ਪੰਜਾਬ ਦੇ ਬਦਲਾਅ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹਨ। ਫਲ ਅਤੇ ਸਬਜ਼ੀ ਮੰਡੀਆਂ ਵਿੱਚ ਨਿਰਧਾਰਤ ਖੁਰਾਕ ਸਫ਼ਾਈ ਮਿਆਰਾਂ ਦੀ ਪਾਲਣਾ ਕੀਤੀ ਜਾਂਦੀ ਹੈ, ਜਦਕਿ ਸਫ਼ਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਮਸ਼ੀਨੀ ਸਫ਼ਾਈ ਪ੍ਰਣਾਲੀਆਂ ਸ਼ੁਰੂ ਕੀਤੀਆਂ ਗਈਆਂ ਹਨ। ਬਠਿੰਡਾ ਹੋਲਸੇਲ ਮੰਡੀ ਪੰਜਾਬ ਦੀ ਪਹਿਲੀ ਮੰਡੀ ਬਣੀ ਹੈ, ਜਿਸ ਨੂੰ ਈਟ ਰਾਈਟ ਫਰੂਟ ਐਂਡ ਵੈਜੀਟੇਬਲ ਮਾਰਕੀਟ ਦਾ ਸਰਟੀਫਿਕੇਸ਼ਨ ਪ੍ਰਾਪਤ ਹੋਇਆ ਹੈ। ਬੋਰਡ ਵੱਲੋਂ ਵੱਡੇ ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ ਅਤੇ ਫਲਾਂ ਤੇ ਸਬਜ਼ੀਆਂ ਦੇ ਕੂੜੇ ਨੂੰ ਖਾਦ ਵਿੱਚ ਬਦਲਣ ਲਈ ਇੱਕ ਪਾਇਲਟ ਬਾਇਓ-ਵੇਸਟ ਮੈਨੇਜਮੈਂਟ ਪਲਾਂਟ ਵੀ ਸ਼ੁਰੂ ਕੀਤਾ ਗਿਆ ਹੈ।
ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਦੀ ਭਲਾਈ ਦੇ ਨਾਲ-ਨਾਲ ਸਿੱਖਿਆ ਅਤੇ ਖੇਤੀਬਾੜੀ ਖੋਜ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਦੁਰਘਟਨਾ ਮੁਆਵਜ਼ਾ, ਖੇਤੀਬਾੜੀ ਦੇ ਵਿਦਿਆਰਥੀਆਂ ਲਈ ਵਜ਼ੀਫ਼ੇ ਅਤੇ ਫ਼ਸਲਾਂ ਦੀ ਕਟਾਈ ਤੋਂ ਬਾਅਦ ਦੇ ਪ੍ਰਬੰਧਨ ਸਬੰਧੀ ਖੋਜ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਮੰਡੀਆਂ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਆਮ ਲੋਕਾਂ ਦੀਆਂ ਸਹੂਲਤਾਂ ਲਈ ਵੀ ਕੀਤੀ ਜਾ ਰਹੀ ਹੈ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇਹ ਪੰਜਾਬ ਅਤੇ ਪੂਰੇ ਦੇਸ਼ ਲਈ ਬੇਹੱਦ ਮਾਣ ਵਾਲਾ ਪਲ ਹੈ। ਮੇਜਰ ਇਨੋਵੇਸ਼ਨ ਐਵਾਰਡ ਜਿੱਤਣਾ ਅਤੇ ਡਬਲਿਊ. ਯੂ. ਡਬਲਿਊ. ਐਮ. ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਅੰਤਰਰਾਸ਼ਟਰੀ ਮਾਨਤਾ ਭਾਰਤ ਦੇ ਨਾਮ ਕਰਨਾ ਇੱਕ ਸ਼ਾਨਦਾਰ ਪ੍ਰਾਪਤੀ ਹੈ। ਉਨ੍ਹਾਂ ਅੰਤਰਰਾਸ਼ਟਰੀ ਜਿਊਰੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮਾਰਟ, ਟਿਕਾਊ ਅਤੇ ਊਰਜਾ-ਕੁਸ਼ਲ ਥੋਕ ਮੰਡੀਆਂ ਵਿਸ਼ੇ ਅਧੀਨ ਪੰਜਾਬ ਵੱਲੋਂ ਕੀਤੇ ਜਾ ਰਹੇ ਨਵੀਨਤਮ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਪ੍ਰਾਪਤ ਹੋਏ ਪ੍ਰਸਤਾਵਾਂ ਵਿੱਚੋਂ ਪੰਜਾਬ ਨੂੰ ਜੇਤੂ ਚੁਣਿਆ।
ਉਨ੍ਹਾਂ ਅੱਗੇ ਕਿਹਾ ਕਿ ਇਹ ਇਤਿਹਾਸਕ ਪੁਰਸਕਾਰ ਜਿੱਤਣਾ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਡਬਲਿਊ. ਯੂ. ਡਬਲਿਊ. ਐਮ. ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਦੇ ਕਿਸੇ ਬੋਰਡ ਨੂੰ ਇਹ ਵਿਸ਼ੇਸ਼ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਹੋਇਆ ਹੈ। ਪੰਜਾਬ ਦੀ ਇਹ ਸਫ਼ਲਤਾ ਦਰਸਾਉਂਦੀ ਹੈ ਕਿ ਭਾਰਤ ਦੀਆਂ ਖੇਤੀਬਾੜੀ ਥੋਕ ਮੰਡੀਆਂ ਨਵੀਨਤਾ, ਸਥਿਰਤਾ, ਊਰਜਾ ਕੁਸ਼ਲਤਾ, ਪਾਰਦਰਸ਼ਤਾ ਅਤੇ ਪੇਂਡੂ ਵਿਕਾਸ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਮਿਆਰ ਸਥਾਪਿਤ ਕਰਨ ਦੇ ਸਮਰੱਥ ਹਨ।
……………………

Tags: BREAKING NEWSLatest Punjab newsPUNJABpunjab newsWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ

Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ

by Ranjit Singh
November 7, 2026
0

Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਅੱਜ ਵੈਲਿੰਗਟਨ...

National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ

National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ

by Ranjit Singh
November 7, 2026
0

National: SIR ਖ਼ਿਲਾਫ਼ ਕੋਚੀ ’ਚ CJP ਦਾ ਵੱਡਾ ਪ੍ਰਦਰਸ਼ਨ ਅੱਜ ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਕਾਕਰੋਚ ਜਨਤਾ ਪਾਰਟੀ (CJP) ਨੇ...

Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ ‘ਤੇ ਲੱਗੀ ਪਾਬੰਦੀ

Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ ‘ਤੇ ਲੱਗੀ ਪਾਬੰਦੀ

by Ranjit Singh
November 7, 2026
0

Entertainment: ਦਿਲਜੀਤ ਦੋਸਾਂਝ ਦਾ ਇੰਦੌਰ ਕੰਸਰਟ, ਇਹ ਗੀਤ ਗਾਉਣ 'ਤੇ ਲੱਗੀ ਪਾਬੰਦੀ ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਦਿੱਲੀ ਤੋਂ ਬਾਅਦ...

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

Punjab Weather: ਸੂਬੇ ‘ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ

by Ranjit Singh
November 7, 2026
0

Punjab Weather: ਸੂਬੇ 'ਚ ਸਵੇਰੇ ਅਤੇ ਸ਼ਾਮ ਵੇਲੇ ਠੰਢ ਹੋਣ ਲੱਗੀ ਮਹਿਸੂਸ, ਮੀਂਹ ਦੀ ਅਜੇ ਉਮੀਦ ਨਹੀਂ ਚੰਡੀਗੜ੍ਹ, 7 ਨਵੰਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ

by Ankit
November 7, 2026
0

ਪੰਜਾਬ ਮੰਡੀ ਬੋਰਡ ਨੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਰਚਿਆ ਇਤਿਹਾਸ --- ਪੰਜਾਬ ਮੰਡੀ ਬੋਰਡ...

Most Popular

ਬੰਗਲਾਦੇਸ਼ ਦੇ ਇੱਕ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ

ਬੰਗਲਾਦੇਸ਼ ਦੇ ਇੱਕ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ

by Navjot
3 weeks ago
0

ਬੰਗਲਾਦੇਸ਼ ਦੇ ਇੱਕ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ   ਚੰਡੀਗੜ੍ਹ, 17 ਅਕਤੂਬਰ (ਵਿਸ਼ਵ ਵਾਰਤਾ) ਅਧਿਕਾਰੀਆਂ ਨੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 