ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ) : ਬਲੈਕ ਫ੍ਰਾਈਡੇ ਹੁਣ ਸਿਰਫ਼ ਇੱਕ ਸੇਲ ਤੱਕ ਸੀਮਤ ਨਹੀਂ ਰਿਹਾ। ਇਹ ਭਾਰਤ ਦੇ ਪ੍ਰਚੂਨ ਕਾਰੋਬਾਰ ਦੇ ਕੈਲੰਡਰ ਵਿੱਚ ਇੱਕ ਖਾਸ ਮੌਕਾ ਬਣ ਚੁੱਕਾ ਹੈ, ਜਿਸ ਦੀ ਲੋਕਪ੍ਰਿਅਤਾ ਹਰ ਸਾਲ ਵਧ ਰਹੀ ਹੈ।
ਤਿਉਹਾਰਾਂ ਦੇ ਸੀਜ਼ਨ, ਵਿਆਹਾਂ ਦੇ ਮੌਸਮ ਅਤੇ ਸਾਲ ਦੇ ਅੰਤ ਦੀਆਂ ਛੁੱਟੀਆਂ ਵਿਚਕਾਰ ਆਉਣ ਵਾਲਾ ਬਲੈਕ ਫ੍ਰਾਈਡੇ ਖਰੀਦਦਾਰੀ ਦਾ ਬਿਹਤਰੀਨ ਮੌਕਾ ਹੈ। ਪਾਰਟੀਆਂ ਦੇ ਸੱਦੇ ਆਉਣ ਤੋਂ ਪਹਿਲਾਂ ਨਵੇਂ ਕੱਪੜੇ ਖਰੀਦਣ, ਤੋਹਫ਼ਿਆਂ ਦੀ ਖਰੀਦਦਾਰੀ ਕਰਨ ਅਤੇ ਸੀਜ਼ਨ ਦੀਆਂ ਸ਼ਾਨਦਾਰ ਛੋਟਾਂ ਦਾ ਲਾਭ ਲੈਣ ਦਾ ਇਹ ਸਹੀ ਸਮਾਂ ਹੈ।
ਚੰਡੀਗੜ੍ਹ ਦੇ ਲੋਕਾਂ ਦੇ ਪਸੰਦੀਦਾ ਖਰੀਦਦਾਰੀ ਸਥਾਨ ਨੈਕਸਸ ਏਲਾਂਤੇ ਮਾਲ ਵਿਖੇ 27 ਤੋਂ 30 ਨਵੰਬਰ ਤੱਕ ਬਲੈਕ ਫ੍ਰਾਈਡੇ ਸੇਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤਹਿਤ ਫੈਸ਼ਨ, ਜੁੱਤੀਆਂ, ਸੁੰਦਰਤਾ ਉਤਪਾਦਾਂ, ਇਲੈਕਟ੍ਰਾਨਿਕਸ, ਐਕਸੈਸਰੀਜ਼, ਘਰੇਲੂ ਸਜਾਵਟ ਸਮੇਤ ਵੱਖ-ਵੱਖ ਸ਼੍ਰੇਣੀਆਂ ਦੇ 100 ਤੋਂ ਵੱਧ ਬ੍ਰਾਂਡਾਂ ’ਤੇ 50 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
ਨਵੇਂ ਕਲੈਕਸ਼ਨ ਅਤੇ ਸਟਾਈਲਿੰਗ ਦੇ ਆਕਰਸ਼ਕ ਵਿਕਲਪਾਂ ਨਾਲ ਗਾਹਕ ਇੱਕੋ ਵਾਰ ਖਰੀਦਦਾਰੀ ਦੌਰਾਨ ਛੋਟ ਦਾ ਲਾਭ ਲੈਣ ਦੇ ਨਾਲ-ਨਾਲ ਪਾਰਟੀਆਂ ਅਤੇ ਵਿਆਹਾਂ ਲਈ ਆਪਣੇ ਪਸੰਦੀਦਾ ਪਹਿਰਾਵਿਆਂ ਦੀ ਚੋਣ ਵੀ ਕਰ ਸਕਦੇ ਹਨ।
ਇਹ ਆਯੋਜਨ ਸਿਰਫ਼ ਖਰੀਦਦਾਰੀ ਤੱਕ ਸੀਮਤ ਨਹੀਂ ਰਹੇਗਾ। ਗਾਹਕਾਂ ਦੀ ਸਹੂਲਤ ਲਈ ਮਾਲ ਸਵੇਰੇ 9:30 ਵਜੇ ਤੋਂ ਰਾਤ 11 ਵਜੇ ਤੱਕ ਖੁੱਲ੍ਹਾ ਰਹੇਗਾ। ਨੈਕਸਸ ਰਿਵਾਰਡਜ਼ ਪ੍ਰੋਗਰਾਮ ਤਹਿਤ 10,000 ਰੁਪਏ ਜਾਂ ਇਸ ਤੋਂ ਵੱਧ ਦੀ ਖਰੀਦਦਾਰੀ ਕਰਨ ਵਾਲੇ ਗਾਹਕ ਆਪਣੇ ਪਸੰਦੀਦਾ ਬ੍ਰਾਂਡਾਂ ਦੇ ਤੋਹਫ਼ੇ ਅਤੇ ਵਾਊਚਰ ਪ੍ਰਾਪਤ ਕਰ ਸਕਦੇ ਹਨ। ਚੰਡੀਗੜ੍ਹ ਦੇ ਲੋਕਾਂ ਦੀ ਖਰੀਦਦਾਰੀ ਸਬੰਧੀ ਪਸੰਦ ਅਤੇ ਸਾਲ ਦੇ ਅੰਤ ਦੇ ਜਸ਼ਨਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਆਯੋਜਨ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇਹ ਆਯੋਜਨ 27 ਤੋਂ 30 ਨਵੰਬਰ ਤੱਕ ਚੱਲੇਗਾ।