Punjab: ਪੁਲਿਸ ਮੁਲਾਜ਼ਮ ਦੇ ਘਰ ‘ਤੇ ਡਿੱਗੀ ਅਸਮਾਨੀ ਬਿਜਲੀ
ਘਰ ਦੀ ਟੁੱਟੀ ਛੱਤ, ਆਸ ਪਾਸ ਦੇ ਘਰਾਂ ਤਕ ਫੈਲਿਆ ਕਰੰਟ

ਲੁਧਿਆਣਾ, 14 ਜੁਲਾਈ (ਵਿਸ਼ਵ ਵਾਰਤਾ): ਮੌਸਮ ਵਿਭਾਗ ਵਲੋਂ ਅੱਜ ਪੰਜਾਬ (Punjab) ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼, ਬਿਜਲੀ ਡਿੱਗਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ। ਇਸ ਵਿਚਾਲੇ ਦੀ ਖਬਰ ਸਾਹਮਣੇ ਆਈ ਹੈ ਕਿ ਜਗਰਾਉਂ ਵਿੱਚ ਭਾਰੀ ਮੀਂਹ ਦੌਰਾਨ ਇੱਕ ਪੁਲਿਸ ਕਰਮਚਾਰੀ ਦੇ ਘਰ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ।
ਇਹ ਘਟਨਾ ਇੰਦਰਾ ਕਲੋਨੀ ਦੇ ਨਿਵਾਸੀ ਪੁਲਿਸ ਕਰਮਚਾਰੀ ਗੋਰਖਾ ਸ਼ਰਮਾ ਦੇ ਘਰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਛੱਤ ‘ਤੇ ਲੱਗਿਆ ਲੋਹੇ ਦਾ ਪਿੱਲਰ ਵੀ ਟੁੱਟ ਗਿਆ ਅਤੇ ਛੱਤ ਦੇ ਹੇਠਾਂ ਤਰੇੜਾਂ ਆ ਗਈਆਂ।
ਘਰ ਦੇ ਸਾਰੇ ਇਲੈਕਟ੍ਰਾਨਿਕ ਉਪਕਰਣ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਕਰੰਟ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਇਹ ਰਸੋਈ ਤੱਕ ਪਹੁੰਚ ਗਿਆ ਅਤੇ ਨੇੜਲੇ ਕਈ ਘਰਾਂ ਵਿੱਚ ਵੀ ਫੈਲ ਗਿਆ। ਆਸ ਪਾਸ ਦੇ ਲੋਕਾਂ ਅਨੁਸਾਰ ਬਿਜਲੀ ਡਿੱਗਣ ਨਾਲ ਪੂਰਾ ਘਰ ਹਿੱਲ ਗਿਆ। ਸ਼ੁਰੂਆਤੀ ਮੁਲਾਂਕਣ ਅਨੁਸਾਰ, ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਨਾਲ, ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























