Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ ‘ਤੇ ਫਾਇਰਿੰਗ
– ਜਵਾਬ ‘ਚ ਭਾਜਪਾ ਨੇਤਾ ਨੇ ਵੀ ਕੀਤੀ ਫਾਇਰਿੰਗ
ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ) – ਗੁਰਦਾਸਪੁਰ ਵਿੱਚ ਇੱਕ ਭਾਜਪਾ ਨੇਤਾ ਦੇ ਪੈਟਰੋਲ ਪੰਪ ‘ਤੇ ਹਮਲਾਵਰਾਂ ਵੱਲੋਂ ਫਾਇਰਿੰਗ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਫਾਇਰਿੰਗ ਮੌਕੇ ‘ਤੇ ਮਾਲਕ ਖੁਦ ਪੰਪ ‘ਤੇ ਮੌਜੂਦ ਸੀ। ਫਾਇਰਿੰਗ ਦੀ ਆਵਾਜ਼ ਸੁਣ ਕੇ, ਉਹ ਬਾਹਰ ਆਇਆ ਅਤੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਜਵਾਬੀ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਹਮਲੇ ਤੋਂ ਬਾਅਦ ਬੀਜੇਪੀ ਲੀਡਰ ਨੂੰ ₹2 ਕਰੋੜ ਦੀ ਫਿਰੌਤੀ ਦੀ ਮੰਗ ਵਾਲਾ ਇੱਕ ਮੈਸਜ ਅਤੇ ਇੱਕ ਆਡੀਓ ਰਿਕਾਰਡਿੰਗ ਆਈ, ਜਿਸ ਵਿੱਚ ਲਿਖਿਆ ‘ਤੇ ਕਿਹਾ ਗਿਆ ਸੀ, “ਇਹ ਸਿਰਫ਼ ਇੱਕ ਟ੍ਰੇਲਰ ਹੈ, 10 ਦਿਨਾਂ ਵਿੱਚ ਪੂਰੀ ਫਿਲਮ ਦਿਖਾਵਾਂਗੇ।” ਇਹ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਹਮਲਾਵਰ ਆਪਣੇ ਚਿਹਰੇ ਢੱਕ ਕੇ ਮੋਟਰ ਸਾਈਕਲ ‘ਤੇ ਆਉਂਦੇ ਦਿਖਾਈ ਦੇ ਰਹੇ ਹਨ। ਘਟਨਾ ਰਾਤ 10:30 ਵਜੇ ਦੇ ਕਰੀਬ ਦੀ ਹੈ ਅਤੇ ਭਾਜਪਾ ਆਗੂ ਦਾ ਨਾਂਅ ਵਿਜੇ ਸੋਨੀ ਹੈ।
ਵਿਜੇ ਸੋਨੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਆਪਣੀ ਪਾਰਟੀ (ਭਾਜਪਾ) ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ ਅਤੇ ਡਰਨਗੇ ਨਹੀਂ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਪੈਟਰੋਲ ਪੰਪ ਦੀਆਂ ਛੱਤਾਂ ਅਤੇ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ। ਪੁਲਿਸ ਨੇ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਫਿਰੌਤੀ ਦੇ ਆਡੀਓ ਸੰਦੇਸ਼ ਦੀ ਵੀ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























