ਚੰਡੀਗੜ੍ਹ, 25 ਨਵੰਬਰ (ਵਿਸ਼ਵ ਵਾਰਤਾ) 25 ਨਵੰਬਰ 2026 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਚਾਂਦੀ ਦੀ ਕੀਮਤ 9,103 ਰੁਪਏ ਘੱਟ ਕੇ 1.43 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ। ਜੋ ਪਿਛਲੇ 13 ਮਹੀਨਿਆਂ ਵਿੱਚ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸੇ ਤਰ੍ਹਾਂ, 24-ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ਵਿੱਚ 3,653 ਰੁਪਏ ਦੀ ਕਮੀ ਆਈ ਹੈ, ਜਿਸ ਨਾਲ ਇਹ 1.21 ਲੱਖ ਰੁਪਏ ‘ਤੇ ਆ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, ਸੋਨਾ ਹੁਣ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 1.76 ਲੱਖ ਰੁਪਏ ਦੇ ਮੁਕਾਬਲੇ ਲਗਭਗ 32% ਸਸਤਾ ਹੋ ਗਿਆ ਹੈ। ਚਾਂਦੀ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 3.80 ਲੱਖ ਰੁਪਏ ਤੋਂ ਲਗਭਗ 63% ਹੇਠਾਂ ਆ ਗਈ ਹੈ।