• Latest
  • Trending
PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

2 years ago
ED ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ

ED ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ

17 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

36 minutes ago
ਅਮਰੀਕਾ ‘ਚ ਫੁੱਟਬਾਲ ਮੈਚ ਤੋਂ ਪਹਿਲਾਂ ਹਾਦਸਾ! 170 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਏਅਰ ਫੋਰਸ ਦੇ ਜਵਾਨ ਦੀ ਮੌਤ

ਅਮਰੀਕਾ ‘ਚ ਫੁੱਟਬਾਲ ਮੈਚ ਤੋਂ ਪਹਿਲਾਂ ਹਾਦਸਾ! 170 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਏਅਰ ਫੋਰਸ ਦੇ ਜਵਾਨ ਦੀ ਮੌਤ

49 minutes ago
ਭਲਕੇ ਪੰਜਾਬ ਦੌਰੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ; ਲੁਧਿਆਣਾ ਵਿਖੇ ਕਰਨਗੇ ਰਾਵਣ ਦਹਿਨ

ਭਲਕੇ ਪੰਜਾਬ ਦੌਰੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ; ਲੁਧਿਆਣਾ ਵਿਖੇ ਕਰਨਗੇ ਰਾਵਣ ਦਹਿਨ

1 hour ago
ਪਰਵਿੰਦਰ ਝੋਟਾ ਕਤਲ ਕਾਂਡ:  ਇਨਸਾਫ਼ ਲਈ ਧਰਨੇ ‘ਤੇ ਬੈਠੇ ਪਰਿਵਾਰ ਦੇ ਸਮਰਥਨ ‘ਚ ਨਿੱਤਰੇ ਪੰਜਾਬੀ ਕਲਾਕਾਰ; ਸ਼ੋਅ ਕੀਤੇ Postponed

ਪਰਵਿੰਦਰ ਝੋਟਾ ਕਤਲ ਕਾਂਡ: ਇਨਸਾਫ਼ ਲਈ ਧਰਨੇ ‘ਤੇ ਬੈਠੇ ਪਰਿਵਾਰ ਦੇ ਸਮਰਥਨ ‘ਚ ਨਿੱਤਰੇ ਪੰਜਾਬੀ ਕਲਾਕਾਰ; ਸ਼ੋਅ ਕੀਤੇ Postponed

2 hours ago
ਪ੍ਰਗਿਆਨ ਓਝਾ ਬਣੇ ਟੀਮ ਇੰਡੀਆ ਦੇ ਨਵੇਂ ਮੁੱਖ ਚੋਣਕਾਰ, BCCI ਨੇ ਕੀਤਾ ਵੱਡਾ ਐਲਾਨ

ਪ੍ਰਗਿਆਨ ਓਝਾ ਬਣੇ ਟੀਮ ਇੰਡੀਆ ਦੇ ਨਵੇਂ ਮੁੱਖ ਚੋਣਕਾਰ, BCCI ਨੇ ਕੀਤਾ ਵੱਡਾ ਐਲਾਨ

3 hours ago
Asian Para Games 2026: ਭਾਰਤ ਨੇ ਜਿੱਤਿਆ ਇਕ ਹੋਰ Gold Medal

Asian Para Games 2026: ਭਾਰਤ ਨੇ ਜਿੱਤਿਆ ਇਕ ਹੋਰ Gold Medal

4 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
 ਚੰਡੀਗੜ੍ਹ ਸਥਿਤ CBI ਦਫ਼ਤਰ ਪਹੁੰਚੇ ਰਾਜਬੀਰ ਘੁੰਮਣ 

 ਚੰਡੀਗੜ੍ਹ ਸਥਿਤ CBI ਦਫ਼ਤਰ ਪਹੁੰਚੇ ਰਾਜਬੀਰ ਘੁੰਮਣ 

5 hours ago
ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ 

ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ 

6 hours ago
Tiger Shroff firing case : 3 ਸ਼ੱਕੀ ਵਿਅਕਤੀ ਕੋਟਾ ਤੋਂ ਗ੍ਰਿਫ਼ਤਾਰ

Tiger Shroff firing case : 3 ਸ਼ੱਕੀ ਵਿਅਕਤੀ ਕੋਟਾ ਤੋਂ ਗ੍ਰਿਫ਼ਤਾਰ

6 hours ago
ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ : ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ CBI ਜਾਂਚ ਕਰਵਾਉਣ ਦੀ ਮੰਗ

ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ : ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ CBI ਜਾਂਚ ਕਰਵਾਉਣ ਦੀ ਮੰਗ

7 hours ago
Hindi News
English News
Monday, October 19, 2026
No Result
View All Result
23 °c
Chandigarh
23 ° Tue
25 ° Wed
25 ° Thu
26 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

December 2, 2024
in ਸਾਹਿਤਕ, ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

PUNJAB : ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਤੇ ਵਿਸ਼ੇਸ਼

ਕਹਾਣੀਕਾਰ ਸੰਤੋਖ ਸਿੰਘ ਧੀਰ (2 ਦਸੰਬਰ 1920- 8 ਫਰਵਰੀ 2010 ) ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇੱਥੇ ਉਹਨਾਂ ਦੇ ਨਾਨਕੇ ਸਨ। ਉਹਨਾਂ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ। ਮੁੱਢਲੇ ਤੌਰ ‘ਤੇ ਸੰਤੋਖ ਸਿੰਘ ਧੀਰ ਪੰਜਾਬੀ ਕਹਾਣੀਕਾਰ ਦੇ ਤੌਰ ‘ਤੇ ਜਾਣੇ ਜਾਂਦੇ ਹਨ ਜਦਕਿ ਉਹਨਾਂ ਨੇ ਕਹਾਣੀ ਤੋਂ ਇਲਾਵਾ ਕਵਿਤਾ ਤੇ ਵਾਰਤਕ ਵੀ ਲਿਖੀ। ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕੇ। ਉਹਨਾਂ ਨੇ ਗਿਆਨੀ ਅਤੇ ਮੈਟ੍ਰਿਕ, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹਨਾਂ ਸਾਹਿਤ ਲੇਖਣ ਵੱਲ ਰੁਚਿਤ ਹੋ ਗਏ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ। 1947 ਦੇ ਉਜਾੜੇ ਦੇ ਦਰਦ ਦੀ ਬਾਤ ਪਾਉਂਦੀ ਉਨ੍ਹਾਂ ਦੀ ਕਹਾਣੀ ‘ਮੇਰਾ ਉੱਜੜਿਆ ਗੁਆਂਢੀ’ ਦੇ ਨਾਟਕੀ ਰੁਪਾਂਤਰ ਤੋਂ ਇਲਾਵਾ ਪੰਜਾਬ ਦੀ ਪੇਂਡੂ ਜ਼ਿੰਦਗੀ ਦੇ ਵੱਖੋ-ਵੱਖਰੇ ਮਸਲਿਆਂ ਬਾਬਤ ਕਹਾਣੀਆਂ ‘ਭੇਤ ਵਾਲੀ ਗੱਲ’, ‘ਕੋਈ ਇਕ ਸਵਾਰ’, ‘ਸਾਂਝੀ ਕੰਧ’, ‘ਗੱਲਾਂ ਲਈ ਗੱਲਾਂ ਅਤੇ ‘ਸਵੇਰ ਹੋਣ ਤੱਕ’ ਉਪਰ ਅਧਾਰਿਤ ਨਾਟਕ ‘ਕਹਾਣੀ ਇਕ ਪਿੰਡ ਦੀ’ ਵੀ ਲਿਖਿਆ। 

ਸੰਤੋਖ ਸਿੰਘ ਧੀਰ ਕੁੱਲ-ਵਕਤੀ ਲੇਖਕ ਸਨ। ਸਾਹਿਤ-ਸਾਧਨਾ ਉਹਨਾਂ ਲਈ ਮਿਸ਼ਨ ਸੀ। ਉਹ ਤਮਾਮ ਉਮਰ ਕਿਰਤੀ ਵਰਗ ਅਤੇ ਹਾਸ਼ੀਏ ’ਤੇ ਧੱਕੇ ਸਮਾਜ ਦੇ ਮਸਲਿਆਂ ਨੂੰ ਆਪਣੀਆਂ ਲਿਖਤਾਂ ਰਾਹੀਂ ਮੁਖ਼ਾਤਬਿ ਰਹੇ। ਸਾਹਿਤ ਸਿਰਜਣਾ ਉਹਨਾਂ ਦਾ ਸਿਆਸੀ ਮੋਰਚਾ ਸੀ ,ਜਿਸ ਉੱਪਰ ਉਹ ਅੱਠ ਦਹਾਕੇ ਪੂਰੀ ਦ੍ਰਿੜ੍ਹਤਾ ਤੇ ਸਮਾਜੀ ਸਿਆਸੀ ਸੁਚੇਤਨਾ ਨਾਲ ਲਬਰੇਜ਼ ਕਲਮਕਾਰ ਵਜੋਂ ਡਟੇ ਰੇ। ਉਹਨਾਂ ਨੇ ਆਪਣੀ ਸਾਹਿਤ-ਸਾਧਨਾ ਦੇ ਮੁੱਢਲੇ ਪੜਾਅ ’ਤੇ ਹੀ ਇੱਕ ਨਿਰਣਾ ਕਰ ਲਿਆ ਸੀ ਕਿ ਉਹ ਬਦਰੰਗ ਨੈਣ-ਨਕਸ਼ਾਂ ਵਾਲੀ ਉਸ ਕਿਰਤੀ ਜਮਾਤ ਦਾ ਲੇਖਕ ਹੈ ਜੋ ਸਭ ਸੁਖ-ਸਾਧਨਾਂ ਤੋਂ ਵਾਂਝੀ ਇੱਕ ਤਰ੍ਹਾਂ ਪਸ਼ੂ ਜੂਨ ਹੀ ਨਹੀਂ ਭੋਗਦੀ ਸਗੋਂ ਮਾਨਵੀ ਗੌਰਵ ਗੁਆਉਣ ਦਾ ਸੰਤਾਪ ਵੀ ਭੋਗਦੀ ਹੈ। ਉਹਨਾਂ ਦੀਆਂ ਨਜ਼ਮਾਂ ਤੇ ਕਹਾਣੀਆਂ ਦੇ ਪਾਤਰ ਨਾ ਸੰਸਾਰਕ ਝਮੇਲਿਆਂ ਤੋਂ ਮੁਕਤ ਵਿਸਮਾਦੀ ਆਨੰਦ ਦੀ ਤਲਬ ਵਾਲੇ ਭਗਤ-ਜਨ ਹਨ, ਨਾ ਇਸ਼ਕ ਦੇ ਰੰਗ ’ਚ ਰੱਤੇ ਮਦ-ਮਸਤ ਪ੍ਰੇਮੀ, ਨਾ ਲਟਲਟ ਬਲਦੀ ਕਾਮਨਾ ਵਾਲੀਆਂ ਸੋਹਲ-ਮਲੂਕ ਨਾਰਾਂ ਅਤੇ ਨਾ ਬਰੂਹਾਂ ’ਤੇ ਪਹੁੰਚੇ ਇਨਕਲਾਬ ਲਈ ਹਾਕਲ-ਬਾਕਲ ਹੋਏ ਮੱਧ-ਵਰਗੀ ਬੁੱਧੀਜੀਵੀ। ਉਹਨਾਂ ਦੀਆਂ ਲਿਖਤਾਂ ਦੇ ਕੇਂਦਰ ਵਿੱਚ ਮੁਸ਼ੱਕਤ ਵਿੱਚ ਸਧੇ ਹੋਏ ਕਰੜੇ ਜੁੱਸਿਆਂ ਵਾਲੇ ਤਾਂਬੇ ਰੰਗੇ ਕਿਰਤੀ ਹਨ। ਆਪਣੀ ਸਿਰਜਣਾ ਦੇ ‘ਪਹੁ-ਫੁਟਾਲੇ’ ਵੇਲੇ ਹੀ ਉਹਨਾਂ ਨੇ ਥੁੜੀ-ਟੁੱਟੀ ਕਿਸਾਨੀ, ਨਰਕੀ ਜੀਵਨ ਭੋਗਦੇ ਕਸਬੀਆਂ, ਬਾਰੂ ਤੇ ਕੁੰਦਨ ਵਰਗੇ ਕੋਚਵਾਨਾਂ, ਭੇਡਾਂ ਚਾਰਦੀਆਂ ਜਾਂਗਲੀ ਓਢਣੀਆਂ ਤੇ ਜ਼ਿੰਦਗੀ ਦਾ ਭੱਠ ਝੋਕਦੀਆਂ ਭੱਠੀ ਵਾਲੀਆਂ ਨੂੰ ਆਪਣੇ ਸਾਹਿਤ ਦੇ ਕੇਂਦਰ ਵਿੱਚ ਲੈ ਆਂਦਾ। ਆਪਣੀ ਨਜ਼ਮ ‘ਸਨਮਾਨ’ (‘ਜਦੋਂ ਅਸੀਂ ਆਵਾਂਗੇ’) ਵਿੱਚ ਉਹ ਇੱਕ ਸਾਹਿਤਕਾਰ ਵਜੋਂ ਆਪਣਾ ਸਥਾਨ ਇੰਝ ਸਪੱਸ਼ਟ ਕਰਦੇ ਹਨ।

ਕਿੰਨਾ ਵੱਡਾ ਸਨਮਾਨ ਹੈ ਇਹ

ਜਿਹੜੇ ਆਕਾਸ਼ ਦੀ ਛੱਤ ਥੱਲੇ ਸੌਂਦੇ ਹਨ

ਧਰਤੀ ਦੇ ਵਿਛੌਣੇ ਉੱਤੇ

ਉਨ੍ਹਾਂ ਦੇ ਨਾਲ ਹੋਣਾ

ਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ

ਇਸ ਸੰਸਾਰ ਨੂੰ ਦੇਖਣਾ…

ਕਿੰਨਾ ਵੱਡਾ ਸਨਮਾਨ ਹੈ ਇਹ

ਗੁਰੂ ਨਾਨਕ ਦਾ ਸਿੱਖ ਹੋਣਾ

ਲੈਨਿਨ ਦਾ ਸਿਪਾਹੀ ਹੋਣਾ।

Tags: Breaking news in PunjabiGuddian Patole(1944)Jadon Aseen AavangeKaali BarchhiLatest News In PunjabiPahu Phutala (1948)PUNJABpunjab newsPunjab news in PunjabSantokh Singh Dhirtop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ED ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ

ED ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ

by Jaspreet Kaur
October 19, 2026
0

ED ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਲੁਧਿਆਣਾ, 19 ਅਕਤੂਬਰ (ਵਿਸ਼ਵ ਵਾਰਤਾ): ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
October 19, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 19 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

ਅਮਰੀਕਾ ‘ਚ ਫੁੱਟਬਾਲ ਮੈਚ ਤੋਂ ਪਹਿਲਾਂ ਹਾਦਸਾ! 170 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਏਅਰ ਫੋਰਸ ਦੇ ਜਵਾਨ ਦੀ ਮੌਤ

ਅਮਰੀਕਾ ‘ਚ ਫੁੱਟਬਾਲ ਮੈਚ ਤੋਂ ਪਹਿਲਾਂ ਹਾਦਸਾ! 170 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਏਅਰ ਫੋਰਸ ਦੇ ਜਵਾਨ ਦੀ ਮੌਤ

by Jaspreet Kaur
October 19, 2026
0

ਅਮਰੀਕਾ 'ਚ ਫੁੱਟਬਾਲ ਮੈਚ ਤੋਂ ਪਹਿਲਾਂ ਹਾਦਸਾ! 170 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਏਅਰ ਫੋਰਸ ਦੇ ਜਵਾਨ ਦੀ ਮੌਤ...

ਭਲਕੇ ਪੰਜਾਬ ਦੌਰੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ; ਲੁਧਿਆਣਾ ਵਿਖੇ ਕਰਨਗੇ ਰਾਵਣ ਦਹਿਨ

ਭਲਕੇ ਪੰਜਾਬ ਦੌਰੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ; ਲੁਧਿਆਣਾ ਵਿਖੇ ਕਰਨਗੇ ਰਾਵਣ ਦਹਿਨ

by Jaspreet Kaur
October 19, 2026
0

ਭਲਕੇ ਪੰਜਾਬ ਦੌਰੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ; ਲੁਧਿਆਣਾ ਵਿਖੇ ਕਰਨਗੇ ਰਾਵਣ ਦਹਿਨ ਨਵੀ ਦਿੱਲੀ, 19 ਅਕਤੂਬਰ 2026 (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ED ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ

ED ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ

by Jaspreet Kaur
October 19, 2026
0

ED ਅੱਗੇ ਪੇਸ਼ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਲੁਧਿਆਣਾ, 19 ਅਕਤੂਬਰ (ਵਿਸ਼ਵ ਵਾਰਤਾ): ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ...

Most Popular

Punjab: BSF ਨੇ ਬਾਰਡਰ ਪਾਰ ਕਰਕੇ ਭਾਰਤ ‘ਚ ਦਾਖਲ ਹੋ ਰਹੇ ਦੋ ਘੁਸਪੈਠੀਏ ਕੀਤੇ ਢੇਰ

Punjab: BSF ਨੇ ਬਾਰਡਰ ਪਾਰ ਕਰਕੇ ਭਾਰਤ ‘ਚ ਦਾਖਲ ਹੋ ਰਹੇ ਦੋ ਘੁਸਪੈਠੀਏ ਕੀਤੇ ਢੇਰ

by Ranjit Singh
2 weeks ago
0

Punjab: BSF ਨੇ ਬਾਰਡਰ ਪਾਰ ਕਰਕੇ ਭਾਰਤ 'ਚ ਦਾਖਲ ਹੋ ਰਹੇ ਦੋ ਘੁਸਪੈਠੀਏ ਕੀਤੇ ਢੇਰ ਤਰਨਤਾਰਨ, 2 ਅਕਤੂਬਰ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 