• Latest
  • Trending
PUNJAB : ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ ? – ਬੁੱਧ ਸਿੰਘ ਨੀਲੋਂ

PUNJAB : ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ ? – ਬੁੱਧ ਸਿੰਘ ਨੀਲੋਂ

2 years ago
Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

2 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

40 minutes ago
National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ

National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ

54 minutes ago
ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ

ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ

1 hour ago
Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

2 hours ago
Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

3 hours ago
National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Asian Games: ਨੀਰੂ ਨੇ ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

Asian Games: ਨੀਰੂ ਨੇ ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

4 hours ago
National: ਮੰਤਰੀ ਥੱਪੜ ਮਾਮਲਾ: ਪ੍ਰਵੇਸ਼ ਵਰਮਾ ਖ਼ਿਲਾਫ਼ ਐਨਸੀਆਰ ਦਰਜ, AAP ਵੱਲੋਂ FIR ਦੀ ਮੰਗ

National: ਮੰਤਰੀ ਥੱਪੜ ਮਾਮਲਾ: ਪ੍ਰਵੇਸ਼ ਵਰਮਾ ਖ਼ਿਲਾਫ਼ ਐਨਸੀਆਰ ਦਰਜ, AAP ਵੱਲੋਂ FIR ਦੀ ਮੰਗ

4 hours ago
Punjab: ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ

Punjab: ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ

5 hours ago
Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

5 hours ago
Hindi News
English News
Tuesday, September 29, 2026
No Result
View All Result
33 °c
Chandigarh
28 ° Wed
28 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ ? – ਬੁੱਧ ਸਿੰਘ ਨੀਲੋਂ

November 30, 2024
in ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
PUNJAB : ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ ? – ਬੁੱਧ ਸਿੰਘ ਨੀਲੋਂ

PUNJAB : ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈ ? – ਬੁੱਧ ਸਿੰਘ ਨੀਲੋਂ

ਚੰਡੀਗੜ੍ਹ, 30ਨਵੰਬਰ(ਵਿਸ਼ਵ ਵਾਰਤਾ) ਪੰਜਾਬ ਹੁਣ ਤੱਕ ਕਿੰਨੀ ਕੁ ਬਾਰ ਉਜੜ ਕੇ ਵਸਿਆ ਹੈ ? ਇਸ ਦਾ ਇਤਿਹਾਸ ਬਹੁਤ ਪੁਰਾਣਾ ਤੇ ਸੂਚੀ ਲੰਮੀ ਹੈ। ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਮਾਣ ਵੀ ਹੁੰਦਾ ਹੈ ਤੇ ਚਿੰਤਾ ਵੀ ਹੁੰਦੀ ਹੈ। ਪੰਜਾਬ ਨੇ ਹੁਣ ਤੱਕ ਜੋ ਵੀ ਇਤਿਹਾਸ ਬਣਾਇਆ ਹੈ ਉਸਨੂੰ ਲਿਖਤਾਂ ਦੇ ਰੂਪ ਵਿੱਚ ਸੰਭਾਲਿਆ ਨਹੀਂ । ਜਿਹੜਾ ਇਤਿਹਾਸ ਸਾਨੂੰ ਮਿਲਦਾ ਹੈ,ਉਸਦੇ ਵਿੱਚ ਬਹੁਤ ਸਾਰੇ ਖੱਪੇ ਹਨ। ਖੈਰ ਇਤਿਹਾਸ ਨੂੰ ਸਹੀ ਕਰਨਾ ਇਤਿਹਾਸਕਾਰਾਂ ਦਾ ਕੰਮ ਹੈ । ਸੰਤਾਲੀ, 1966 ਤੇ 1984 ਦਾ ਕਤਲੇਆਮ ਵੀ ਹੋਇਆ। ਜਿਹੜਾ ਉਜਾੜਾ ਹੁਣ ਹੋ ਰਿਹਾ ਇਹ ਨਜ਼ਰ ਨਹੀਂ ਆਉਦਾ। ਹੁਣ ਪੰਜਾਬ, ਪੰਜਾਬੀਆਂ ਤੋਂ ਖਾਲੀ ਕਰਵਾਇਆ ਜਾ ਰਿਹਾ ਹੈ। ਪੰਜਾਬੀ ਆਪਣੇ ਆਪ ਪੰਜਾਬ ਨੂੰ ਛੱਡ ਕੇ ਜਾ ਰਹੇ ਹਨ। ਇਸ ਦੇ ਨਾਲ ਨੌਜਵਾਨ ਤੇ ਸਰਮਾਇਆ ਜਾ ਰਿਹਾ ਹੈ। ਅਗਲੇ ਸਮਿਆਂ ਵਿੱਚ ਪੰਜਾਬ ਬਜ਼ੁਰਗਾਂ ਦਾ ਬਣ ਜਾਣਾ ਹੈ। ਪ੍ਰੋਫੈਸਰ ਪੂਰਨ ਸਿੰਘ ਆਖਦਾ ਹੈ:- ” ਪੰਜਾਬ ਵਸਦਾ ਗੁਰਾਂ ਦੇ ਨਾਮ ‘ਤੇ !” ਗੁਰਾਂ ਦੇ ਨਾਮ ਉਤੇ ਵਸਦੇ ਪੰਜਾਬ ਦੇ ਹੁਣ ਵੀ ਝੱਖੜ ਝੁੱਲ ਰਿਹਾ ਹੈ। ਹੁਣ ਪੰਜਾਬ ਡੁੱਬ ਰਿਹਾ। ਉਸ ਦਿਨ ਤੇ ਇਕ ” ਬੀਬੀ ਡੁੱਬੀ ਸੀ, ਸਾਰੇ ਸਿੱਖ ਰਗੜ ਦਿੱਤੇ ਸੀ । ਕਈ ਦਹਾਕਿਆਂ ਤੋਂ ਪੰਜਾਬ ਦੀ ਨਸਲਕੁਸ਼ੀ ਕੀਤੀ ਜਾ ਰਹੀ ਐ। ਪੰਜਾਬ ਨੇ ਕਦੇ ਵੀ ਦੇਸ਼ ਨੂੰ ਪਿੱਠ ਨੀ ਸੀ ਦਿਖਾਈ ਪਰ ਲੋਕ ਉਜੜ ਉਜੜ ਕੇ ਵਸਦੇ ਰਹੇ । ਪੰਜਾਬ ਦੇ ਮਨੁੱਖ ਪਤਾ ਨਹੀਂ ਕਿਸ ਮਿੱਟੀ ਦਾ ਬਣੇ ਹਨ ? ਜਿਹੜਾ ਡਿੱਗਦਾ ਹੈ, ਸੰਭਲਦਾ ਹੈ, ਉਠਦਾ ਹੈ, ਤੁਰਦਾ ਹੈ, ਉਡਦਾ ਹੈ ਤੇ ਫਿਰ ਮਸਤ ਹੋ ਕਿ ਫਿਰ ਜਿਉਣ ਲੱਗ ਜਾਂਦਾ। ਹਰ ਵਾਰ ਪਿਛਲੀਆਂ ਦੁੱਖ ਤਕਲੀਫ਼ਾਂ ਨੂੰ ਭੁੱਲ ਜਾਂਦਾ, ਫੇਰ ਬੇਗਾਨਿਆਂ ‘ਤੇ ਡੁੱਲ ਜਾਂਦਾ ਹੈ। ਪੰਜਾਬ ਜਿਧਰ ਨੂੰ ਵੀ ਤੁਰਦਾ ਹੈ ਤਾਂ ਹੜ੍ਹ ਬਣ ਜਾਂਦਾ ਹੈ। ਫੇਰਪਿੱਛੇ ਪਰਤ ਕੇ ਨਾ ਦੇਖਦਾ. ਹੈ ਸਗੋ ਆਪਣੇ ਹੀ ਹੱਡ ਸੇਕਦਾ ਹੈ ਪਰ ਕਦੇ ਗਿਲਾ ਨਾ ਕਰਦਾ..ਚੱਲ ਛੱਡ ਯਾਰ. ਕਹਿ ਕੇ.ਪਾ ਮਿੱਟੀ ਆਪਣੇ ਆਪ ਤੇ ਮਿੱਟੀ ਪਾਉਣੀ ਔਖੀ ਹੈ। ਆਪਣਾ ਆਪਾ ਖਤਮ ਕਰਨਾ ਸੌਖਾ ਨਹੀਂ ਹੁੰਦਾ ਪਰ ਧੰਨ ਪੰਜਾਬੀ, ਇਹ ਗੁਣ ਸਾਰਿਆਂ ਦੇ ਵਿੱਚ ਨਹੀਂ, ਜਿਨ੍ਹਾਂ ਦੇ ਵਿੱਚ ਉਹ ਜਾਣਦੇ ਹਨ, ਬਾਕੀ ਤਾਂ ਸਭ ਖਾਕ ਛਾਣਦੇ ਹਨ। ਭਲਾ ਖਾਕ ਛਾਨਣ ਵਾਲੇ ਕੌਣ ਹਨ?ਪਤਾ ਤੇ ਤੁਹਾਨੂੰ ਵੀ ਪਰ ਤੁਸੀਂ ਮੂੰਹੋਂ ਨੀ ਪਰ ਮਨ ਵਿੱਚ ਜਰੂਰ ਉਹਨਾਂ ਨੂੰ ਧੜੀ ਤੇ ਪਨਸੇਰੀ ਦੀਆਂ ਗਾਲਾਂ ਕੱਢਦੇ ਹੋ,ਮਾਰ ਸਾਲੇ ਦੇ ਗੋਲੀ, ਉਹ ਕੋਈ ਬੰਦਾ.ਆ? ਮੇਰਾ ਸਾਲਾ ਸਭ ਕੁੱਝ ਲੁੱਟਪੁਟ ਕੇ ਵੀ ਨੀ ਰੱਜਿਆ..ਰੱਬ ਪਤਾ ਨੀ ਇਸ ਨੂੰ ਕਿਉਂ ਨੀ ਚੱਕਦਾ..? ਜਿਨ੍ਹਾਂ ਦੀ ਸਮਾਜ ਨੂੰ ਲੋੜ ਉਹ ਭੰਗ ਦੇ ਭਾਣੇ ਜਾਂਦੇ ਹਨ..ਇਹਨੇ ਪਤਾ ਨੀ ਕਿਹੜੇ ਕਾਂ ਖਾਧੇ ਆ, ਸਾਲਿਆਂ ਨੂੰ ਮੌਤ ਵੀ ਨਹੀਂ ਆਉਦੀ….। ਪੰਜਾਬੀ ਕਿੰਨੀ ਵਾਰ ਉਜੜੇ ਤੇ ਵਸੇ ਹਨ ? ਕੋਈ ਗਿਣਤੀ ਤੇ ਹਿਸਾਬ ਨਹੀ, ਹੁਣ ਹਾਲਤ ਬੱਦੂਆਂ ਟੱਪਰੀਵਾਸ ਵਾਲੀ ਹੈ..ਜਿਹੜੇ ਸਦਾ ਸਫਰ ‘ਤੇ ਹਨ..ਹੁਣ ਪੰਜਾਬੀ ਬਦੇਸ਼ਾਂ ਨੂੰ ਜਾ ਰਹੇ ਹਨ।

ਪੰਜਾਬ ਦਾ ਸਦਾ ਹੀ ਡਾਂਗ ‘ਤੇ ਡੇਰਾ ਰਿਹਾ ਪਰ ਪੰਜਾਬ ਨੇ ਕਦੇ ਸਿਰਹਾਣੇ ਬਾਂਹ ਰੱਖ ਕੇ ਆਰਾਮ ਨੀ ਕੀਤਾ, ਸਦਾ ਜੰਗ ਦੇ ਮੈਦਾਨ ਵਿੱਚ ਰਿਹਾ.ਕਦੇ ਬਾਹਰੀ ਹਮਲਾਵਰਾਂ ਦੇ ਨਾਲ ਤੇ ਕਦੇ ਆਪਣਿਆਂ ਦੇ ਨਾਲ ਡਾਂਗੋ ਡਾਂਗੀ ਹੁੰਦਾ ਰਿਹਾ, ਜਿਸ ਪਾਸੇ ਤੁਰਿਆ ਹੜ੍ਹ ਲਿਆ ਦਿੱਤਾ ਫਸਲਾਂ ਬੀਜੀਆਂ ਦੇਸ਼ ਦੀ ਭੁੱਖ ਚੱਕ ਦਿੱਤੀ ..ਤਲਵਾਰਾਂ ਚੁੱਕੀਆਂ ਨੇਰੀ ਲਿਆ ਦਿੱਤੀ। ਕਾਬਲ ਕੰਧਾਰ ਤੇ ਫਰਾਂਸ ਤੱਕ..ਦੁਸ਼ਮਣਾਂ ਦੇ ਆਹੂ ਲਾਹੇ.ਫੇਰ ਪੰਜਾਬ ਨਸ਼ੇੜੀ ਬਣਾਇਆ ਤੇ ਸਾਰਾ ਪੰਜਾਬ ਨਸ਼ੇੜੀ ਬਣ ਗਿਆ ਮੜ੍ਹੀਆਂ ਵਿੱਚ ਮੇਲੇ ਲੱਗਣ ਲੱਗੇ ਘਰਾਂ ਦੇ ਘਰ ਖਾਲੀ ਹੋ ਗਏ, ਘਰਾਂ ਵਿੱਚ ਲਾਲ ਤੇ ਗੁਲਾਬੀ ਚੁੰਨੀਆਂ ਦੀ ਥਾਂ ਚਿੱਟੀਆਂ ਨੇ ਵਾਸਾ ਕਰ ਲਿਆ..ਚੁੱਲਿਆਂ ਵਿੱਚ ਘਾਹ ਉਗ ਆਏ ਪਰ ਲੋਕ ਫਿਰ ਵੀ ਜਿਉਂਦੇ ਹਨ। ਪੰਜਾਬ ਨੂੰ ਕਿਸ ਨੇ ਤੇ ਕਿਉਂ ਉਜਾੜਿਆ ? ਅਜੇ ਤੱਕ ਪੰਜਾਬੀਆਂ ਨੇ ਨਾ ਸੋਚਿਆ ਤੇ ਵਿਚਾਰਿਆ । ਇਸਦੇ ਦੁਸ਼ਮਣ ਬੇਗਾਨੇ ਨਹੀਂ ਆਪਣੇ ਹੀ ਹਨ। ਜਿਹਨਾਂ ਨੇ ਕਦੇ ਦਿਮਾਗ ਤੋਂ ਕੰਮ ਨਹੀਂ ਸਗੋਂ ਕਠਪੁਤਲੀਆਂ ਵਾਂਗ ਨੱਚਦੇ ਰਹੇ। ਮਨਘੜਤ ਸਾਖੀਆਂ ਨੇ ਪੰਜਾਬ ਨੂੰ ਹਮੇਸ਼ਾ ਵਰਤਿਆ, ਵਰਤਿਆ ਵੀ ਉਹਨਾਂ ਨੇ ਜਿਨ੍ਹਾਂ ਪੰਜਾਬ ਨੂੰ ਬਾਰ ਬਾਰ ਉਜਾੜਿਆ ਪਰ ਫਿਰ ਵੀ ਨਾ ਸੋਚਿਆ ਤੇ ਵਿਚਾਰਿਆ ? ਹੁਣ ਬਦੇਸ਼ਾਂ ਦੇ ਵੱਲ ਉਡਾਰੀ ਮਾਰ ਰਿਹਾ ਹੈ, ਇੰਝ ਲਗਦਾ ਛੇਤੀ ਹੀ ਪੰਜਾਬ ਖਾਲੀ ਹੋ ਜਾਵੇਗਾ, ਇਥੇ ਹੋਰਨਾਂ ਦਾ ਰਾਜ ਹੋਵੇਗਾ। ਪੰਜਾਬ ਵੀਜ਼ਾ ਲੈ ਕੇ ਆਪਣੇ ਉਜੜੇ ਘਰਾਂ ਨੂੰ ਦੇਖਣ ਆਇਆ ਕਰੇਗਾ ਜਿਵੇਂ ਸਾਡੇ ਪੁਰਖੇ ਪਾਕਿਸਤਾਨ ਜਾਂਦੇ ਹਨ। ਬਸ ਅਗਲੀਆਂ ਪੀੜ੍ਹੀਆਂ ਦਾ ਹਾਲ ਵੀ ਸਾਡੇ ਬਾਬਿਆਂ ਵਰਗਾ ਹੀ ਹੋਣਾ ਹੈ.ਪਰ ਹੁਣ ਕਾਹਦਾ ਰੋਣਾ ਹੈ..”ਅਖੇ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ.!” ਪੰਜਾਬ ਖਾਲੀ ਹੋ ਰਿਹਾ ਹੈ, ਪੰਜਾਬੀਆਂ ਦੇ ਕੰਨੀਂ ਓ। ਪੰਜਾਬ ਦੇ ਬਹੁਤ ਘਰ ਹਨ, ਜਿਥੇ ਧੀਆਂ, ਮਾਵਾਂ ਤੇ ਨੂੰਹਾਂ ਕੱਲੀਆਂ ਜੋ ਜਿਉਂਦੇ ਜੀ ਰੰਡੇਪਾ ਕੱਟਦੀਆਂ ਨੇ ਉਹ ਮਰ ਗਿਆਂ ਦੇ ਜਾਂ ਬਦੇਸ਼ ਗਿਆਂ ਦੇ ਨਾਲ਼ ਮਰੀਆਂ ਨਹੀਂ, ਉਹ ਜਿਉਂਦੀਆਂ ਹਨ। ਜਿਨ੍ਹਾਂ ਨੇ ਘਰ ਦਰ ਸਾਂਭਣੇ ਸਨ ਜਾਂ ਪਰਦੇਸੀ ਹੋ ਗਏ ਜਾਂ ਜਹਾਨੋੰ ਤੁਰ ਗਏ, ਕੀ ਹੋਣੀ ਹੈ ਪੰਜਾਬਣਾਂ ਦੀ ? ਪੰਜਾਬੀਓ ਕਦੋਂ ਤੱਕ ਉਜੜ ਕੇ ਵਸਦੇ ਰਹੋਗੇ। ਕੁੱਝ ਅਕਲ ਨੂੰ ਹੱਥ ਮਾਰੋ, ਨਾ ਬੇਗਾਨੀਆਂ ਮੱਝਾਂ ਚਾਰੋ ਤੇ ਦੁਸ਼ਮਣ ਨੂੰ ਪਛਾਣੋ..ਜੋ ਬਾਹਰਲੇ ਘੱਟ ਤੇ ਘਰ ਦੇ ਵੱਧ ਹਨ। ਕੌਣ ਹਨ ਦੇਖੋ ਤੇ ਪਛਾਣੋ ਤੇ ਜਾਣੋ ਕਿ ਉਨ੍ਹਾਂ ਦਾ ਕੀ ਕਰਨਾ ਹੈ ?

” ਅਖੇ! ਡੁੱਬੀ ਤਾਂ ਜੇ ਸਾਹ ਨਾ ਆਇਆ !” ਪੰਜਾਬੀਓ! ਹੁਣ ਕੌਣ ਆਇਆ ਤੁਹਾਡੀ ਮੱਦਦ ਲਈ ? ਆਪਣੇ ਹੀ ਆਏ ਹਨ, ਨਾ ਕੋਈ ਸਿਆਸਤਦਾਨ ਆਇਆ ਤੇ ਨਾ ਪੁਜਾਰੀ ਤੇ ਨਾ ਅਧਿਕਾਰੀ ਬਾਹਰਲਿਆਂ ਨੇ ਤਾਂ ਕੀ ਆਉਣਾ ਸੀ ? ਪੰਜਾਬੀਓ..! ਸੋਟਾ ਪੀੜ੍ਹੀ ਹੇਠਾਂ ਤੇ ਉਹਨਾਂ ਤੇ ਫੇਰਨ ਦੀ ਲੋੜ ਹੈ, ਜਿਨ੍ਹਾਂ ਦੇ ਮਗਰ ਹਰ ਵੇਲ਼ੇ ਤੁਰੇ ਫਿਰਦੇ..ਸਾਡੀ ਪਾਰਟੀ ਆ..! ਦੇਖ ਲਵੋ ਸਵਾਦ ਪਾਰਟੀਆਂ ਦੇ ਆਗੂਆਂ ਦਾ, ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਿਆ ਜੇ ਕਿਸੇ ਪੁੱਛਿਆ ਤਾਂ ਦੱਸ ਦਿਓ ? ਹਰ ਵਾਰ ਉਜੜ ਕੇ ਵਸਣ ਦੀ ਆਦਤ ਨੂੰ ਬਦਲੋ, ਆਪਣੀ ਅੰਦਰਲੀ ਸ਼ਕਤੀ ਨੂੰ ਜਗਾਓ, ਯਾਦ ਕਰੋ 1699 ਦੀ ਵਿਸਾਖੀ ਤੇ ਚਮਕੌਰ ਗੜ੍ਹੀ ਦੀ ਜੰਗ। ਚਿੱਟੀ ਸਿਉਂਕ ਪੁਜਾਰੀ ਤੇ ਡੇਰੇਦਾਰਾਂ ਨੇ ਤੁਹਾਨੂੰ ਮਨਘੜਤ ਸਾਖੀਆਂ ਸੁਣਾ ਕੇ, ਮਰਨ ਦਾ ਡਰ ਪਾ ਦਿੱਤਾ ਹੈ…ਅਖੇ ਮਰਨਾ ਸੱਚ ਜਿਉਣਾ ਝੂਠ ਹੈ..ਪਰ ਗੱਲਾਂ ਦੋਵੇਂ ਸੱਚ ਹਨ..ਜਿਉਂਦੇ ਹੋਣ ਦਾ ਸਬੂਤ ਦਿਓ। ਹੁਣ ਕਿਸੇ ਭਗਤ ਸਿੰਘ ਨੇ ਨੀ ਆਉਣਾ ,ਨਾ ਹੀ ਹੁਣ ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋਣ ਦੀ ਲੋੜ ਹੈ। ਪੰਜਾਬੀਓ ਜ਼ਿੰਦਗੀ ਜਿਉਣ ਲਈ ਕੁਰਬਾਨ ਹੋਣ ਲਈ ਨਹੀਂ। ਪੰਜਾਬ ਨੇ ਕਦੇ ਆਪਣੀ ਮਰ ਗਈ ਜ਼ਮੀਰ ਨੂੰ ਜਗਾਇਆ ਹੀ ਨਹੀਂ, ਬਹੁਤ ਗਿਣਤੀ ਤਾਂ ਆਪਾਂ ਕੀ ਲੈਣਾ ਦੀ ਸੋਚ ਦੀ ਐ, ਜਿਹੜੇ ਆਪਣਾ ਉੱਲੂ ਸਿੱਧਾ ਕਰਨ ਲਈ ਖੁਦ ਉਲੂ ਬਣੇ ਹੋਏ ਹਨ। ਉਹਨਾ ਦੇ ਅੰਦਰਲਾ ਮਨੁੱਖ ਮਰ ਗਿਆ ਐ। ਉਸ ਮਰ ਗਏ ਇਨਸਾਨ ਨੂੰ ਜਗਾਉਣ ਦੇ ਲਈ ਹਲੂਣੇ ਦੇਣ ਦੀ ਜਰੂਰਤ ਐ।ਆਪਣੇ ਆਪ ਦੀ ਪਹਿਚਾਣ ਕਰਨ ਦੀ ਤੇ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ ਲੋੜ ਹੈ। ਕਦੋਂ ਤੱਕ ਉਜੜ ਕੇ ਵਸਦੇ ਰਹੋਗੇ ? ਹੁਣ ਵੀ ਜੇ ਨਾ ਤੁਹਾਨੂੰ ਆਪਣੇ ਤੇ ਬੇਗਾਨੇ ਦੀ ਸਮਝ ਲੱਗੀ ਤਾਂ ਤੁਹਾਨੂੰ ਕੋਈ ਨਹੀਂ ਵਸਾ ਸਕਦੇ ? ਬਹੁਤ ਦੇਰ ਪਹਿਲਾਂ ਜਸਵੰਤ ਸਿੰਘ ਕੰਵਲ ਹਲੂਣਦਾ ਤੁਰ ਗਿਆ, ਅਸੀਂ ਨਹੀਂ ਜਾਗੇ। ਗੁਰਪ੍ਰੀਤ ਸਿੰਘ ਤੂਰ ਦੀ ਲਿਖੀ ਪੁਸਤਕ ” ਸੰਭਲੋ ਪੰਜਾਬ ” ਚੇਤੇ ਆਉਦੀ ਹੈ ਜਿਸ ਵਿੱਚ ਉਹਨਾਂ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਕਲਮਵੱਧ ਕੀਤਾ ਸੀ। ਕਿਤਾਬਾਂ ਦੇ ਨਾਲ਼ ਜੁੜੋ,ਪੜ੍ਹੋ,ਸੰਗਠਿਤ ਹੋਵੋ ਤੇ ਆਪਣੇ ਹਿੱਸੇ ਦੇ ਅਸਮਾਨ ਤੇ ਕਬਜ਼ਾ ਕਰੋ! ਨਾ ਮਰੋ, ਨਾ ਮਾਰੋ.ਸਗੋਂ ਆਪਣਾ ਆਪ ਬਚਾਓ..ਮਨੁੱਖਤਾ ਦੇ ਗੁਣ ਗਾਓ..ਬਹੁਤ ਹੋ ਗਈ ਹੁਣ ਤੇ ਕੁੱਤੇ ਖਾਣੀ..ਕਿ ਅਜੇ ਵੀ ਕੋਈ ਰੜਕ ਹੈ ? ਅਸੀਂ ਨਾ ਆਪਣੇ-ਆਪ ਨੂੰ ਬਚਾ ਸਕੇ, ਨਾ ਧਰਮ ਬਚਾਇਆ ਹੈ। ਅਸੀਂ ਆਪਣੀ ਮਾਂ ਬੋਲੀ ਪਹਿਰਾਵਾ, ਖਾਣ ਪੀਣ, ਜੀਣ ਥੀਣ ਤੇ ਪੌਣ ਪਾਣੀ ਸਭ ਗਵਾ ਲਿਆ। ਪੰਜਾਬ ਹੁਣ ਬਾਂਝਪਨ ਦਾ ਸ਼ਿਕਾਰ ਹੋ ਗਿਆ ਹੈ। ਨਸਲ ਤੇ ਫਸਲ ਬਦਲ ਰਹੀ ਹੈ। ਕਿਤੇ ਕਿਤੇ ਪੰਜਾਬ ਸੁਲਗਦਾ ਐ, ਆਪਣੀ ਹੋਂਦ ਵਾਸਤੇ ਲੜ ਰਿਹਾ ਐ ਪਰ ਬੁੱਕਲ ਦੇ ਯਾਰ ਗਦਾਰ ਬਣ ਕੇ ਛਲ ਕਰਦੇ ਹਨ। ਪੰਜਾਬ ਜਦ ਮਰਿਆ ਜਾਂ ਮਾਰਿਆ ਆਪਣਿਆਂ ਨੇ ਮਾਰਿਆ ਐ, ਹੁਣ ਫੇਰ ਪੰਜਾਬੀਆਂ ਦਾ ਸ਼ਿਕਾਰ ਖੇਡਿਆ ਜਾਣਾ ਐ। ਪੰਜਾਬ ਨੇ ਆਪੇ ਹੀ ਮਾਹੌਲ ਤਿਆਰ ਕਰ ਲਿਆ ਐ। ਹੁਣ ਆਪਣੇ-ਆਪ ਨੂੰ ਪਛਾਨਣ ਤੇ ਗਦਾਰਾਂ ਦੀ ਪਹਿਚਾਣ ਕਰਨ ਦੀ ਲੋੜ ਐ। ਆਪਣੇ ਵਿਰਸੇ ਦੇ ਯੋਧਿਆਂ ਦੇ ਇਤਿਹਾਸ ਨੂੰ ਪੜ੍ਹਨ ਤੇ ਬਚਾ ਕੇ ਰੱਖਣ ਲਈ ਦਿਮਾਗ ਨੂੰ ਵਰਤਣ ਦੀ ਲੋੜ ਐ। ਆਪਣੀ ਬੜਕ ਨੂੰ ਜੋ ਜੱਥੇਦਾਰ ਹਰੀ ਸਿੰਘ ਨਲੂਆ ਅਫਗਾਨਿਸਤਾਨ ਦੇ ਮੈਦਾਨ ਵਿੱਚ ਮਾਰਦਾ ਸੀ, ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਬਣੋ । ਜਿਸਨੇ ਕਿਰਤੀਆਂ ਨੂੰ ਮਾਲਕ ਬਣਾਇਆ ਸੀ। ਤੁਸੀਂ ਮਾਲਕ ਤੋਂ ਨੌਕਰ ਬਣ ਰਹੇ ਹੋ। ਕੁੱਝ ਸ਼ਰਮ ਕਰੋ ਪੰਜਾਬੀਓ।
ਜਾਗੋ ਪੰਜਾਬੀਓ, ਸੰਭਾਲ ਲਓ ਪੰਜਾਬ ਨੂੰ, ਨਹੀਂ ਤਾਂ ਪੰਜਾਬ ਨੂੰ ਉਜਾੜਣ ਵਾਲਿਆਂ ਦੇ ਭਾਈਵਾਲ ਤੁਸੀਂ ਗਿਣੇ ਜਾਣਾ ਹੈ। ਸਮਾਂ, ਇਤਿਹਾਸਕਾਰਾਂ ਤੇ ਭਵਿੱਖ ਦੀਆਂ ਨਸਲਾਂ ਨੇ ਤੁਹਾਨੂੰ ਮੁਆਫ਼ ਨਹੀਂ ਕਰਨਾ! ਮੈਦਾਨ ਛੱਡ ਕੇ ਦੌੜਨਾ ਆਪਣੇ-ਆਪ ਤੇ ਪੰਜਾਬ ਨਾਲ ਗਦਾਰ ਐ, ਪੰਜਾਬੀਓ ਹੁਣ ਗਦਾਰ ਬਣਨਾ ਐ ਜਾਂ ਸੂਰਮੇ ?
…….

ਬੁੱਧ ਸਿੰਘ ਨੀਲੋਂ
94643 70823

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabtop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

by Jaspreet Kaur
September 29, 2026
0

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ 'ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ ਸੰਗਰੂਰ, 28 ਸਤੰਬਰ (ਵਿਸ਼ਵ ਵਾਰਤਾ) – ਸੰਗਰੂਰ ਦੇ ਪਿੰਡ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 29, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ

National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ

by Ranjit Singh
September 29, 2026
0

National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ ਨਵੀਂ ਦਿੱਲੀ, 29 ਸਤੰਬਰ (ਵਿਸ਼ਵ ਵਾਰਤਾ) – ਆਪਰੇਸ਼ਨ ਸਿੰਦੂਰ...

ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ

ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ

by Jaspreet Kaur
September 29, 2026
0

ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ ਅੰਮ੍ਰਿਤਸਰ, 29 ਸਤੰਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

by Jaspreet Kaur
September 29, 2026
0

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ 'ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ ਸੰਗਰੂਰ, 28 ਸਤੰਬਰ (ਵਿਸ਼ਵ ਵਾਰਤਾ) – ਸੰਗਰੂਰ ਦੇ ਪਿੰਡ...

Most Popular

ਰਾਸ਼ਟਰੀ ਪੁਰਸਕਾਰ ਜੇਤੂ ਅੰਜਲੀ ਪਾਟਿਲ ਦੀ ਫਿਲਮ ‘Selvi’ ਦਾ ਟ੍ਰੇਲਰ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਰਿਲੀਜ਼

ਰਾਸ਼ਟਰੀ ਪੁਰਸਕਾਰ ਜੇਤੂ ਅੰਜਲੀ ਪਾਟਿਲ ਦੀ ਫਿਲਮ ‘Selvi’ ਦਾ ਟ੍ਰੇਲਰ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਰਿਲੀਜ਼

by Navjot
4 weeks ago
0

ਰਾਸ਼ਟਰੀ ਪੁਰਸਕਾਰ ਜੇਤੂ ਅੰਜਲੀ ਪਾਟਿਲ ਦੀ ਫਿਲਮ 'Selvi' ਦਾ ਟ੍ਰੇਲਰ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਰਿਲੀਜ਼ ਮੁੰਬਈ, 2 ਸਤੰਬਰ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 