PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 19 ਅਪ੍ਰੈਲ ਦਾ ਜੰਮੂ ਦੌਰਾ ਮੁਲਤਵੀ
ਚੰਡੀਗੜ੍ਹ, 16ਅਪ੍ਰੈਲ(ਵਿਸ਼ਵ ਵਾਰਤਾ) PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 19 ਅਪ੍ਰੈਲ ਦਾ ਜੰਮੂ ਦੌਰਾ ਮੁਲਤਵੀ ਹੋ ਗਿਆ ਹੈ।ਜਿਸ ਦਾ ਕਾਰਨ ਖਰਾਬ ਮੌਸਮ ਹੈ। ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਖਰਾਬ ਮੌਸਮ ਦੀ ਕੀਤੀ ਭਵਿੱਖਬਾਣੀ ਕਾਰਨ ਦੌਰਾ ਮੁਲਤਵੀ ਕੀਤਾ ਗਿਆ ਹੈ। 19 ਤੋਂ 22 ਅਪ੍ਰੈਲ ਲਈ ਮੌਸਮ ਵਿਭਾਗ ਵੱਲੋਂ ਜੰਮੂ ਲਈ ਯੈਲੋ ਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 19 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕੱਟੜਾ ਤੋਂ ਸ੍ਰੀਨਗਰ ਲਈ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦੇਣੀ ਸੀ। ਉਹਨਾਂ ਨੇ ਦੁਨੀਆਂ ਦੇ ਸਭ ਤੋਂ ਉੱਚੇ ਪੁੱਲ ਚੇਨਾਬ ਬ੍ਰਿਜ ਤੇ ਅੰਜੀ ਖੱਡ ਬ੍ਰਿਜ ਦਾ ਵੀ ਦੌਰਾ ਕਰਨਾ ਸੀ ਤੇ ਕੱਟੜਾ ਵਿਚ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/