Plane Crash : ਲਾਪਤਾ ਰੂਸੀ ਜਹਾਜ਼ ਹੋਇਆ Crash, ਸਾਰੇ ਯਾਤਰੀਆਂ ਦੀ ਮੌਤ

ਨਵੀ ਦਿੱਲੀ, 24 ਜੁਲਾਈ (ਵਿਸ਼ਵ ਵਾਰਤਾ): ਇੱਕ ਰੂਸੀ ਯਾਤਰੀ ਜਹਾਜ਼ ਚੀਨੀ ਸਰਹੱਦ ਨੇੜੇ ਹਾਦਸਾਗ੍ਰਸਤ (Plane crash) ਹੋ ਗਿਆ ਹੈ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 49 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਵਿੱਚ 43 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਯਾਤਰੀਆਂ ਵਿੱਚ 5 ਬੱਚੇ ਵੀ ਸ਼ਾਮਲ ਸਨ। ਬਚਾਅ ਕਰਮਚਾਰੀਆਂ ਨੂੰ ਟਿੰਡਾ ਤੋਂ ਲਗਭਗ 16 ਕਿਲੋਮੀਟਰ ਦੂਰ ਇੱਕ ਪਹਾੜੀ ‘ਤੇ ਰੂਸੀ ਯਾਤਰੀ ਜਹਾਜ਼ ਦਾ ਮਲਬਾ ਮਿਲਿਆ ਹੈ।

ਸਥਾਨਕ ਐਮਰਜੈਂਸੀ ਮੰਤਰਾਲੇ ਅਨੁਸਾਰ ਜਹਾਜ਼ ਚੀਨੀ ਸਰਹੱਦ ਦੇ ਨੇੜੇ ਬਲਾਗੋਵੇਸ਼ਚੇਂਸਕ ਦੇ ਖਬਾਰੋਵਸਕ ਰਾਹੀਂ ਟਿੰਡਾ ਜਾ ਰਿਹਾ ਸੀ। ਟਿੰਡਾ ਪਹੁੰਚਣ ਤੋਂ ਪਹਿਲਾਂ, ਇਹ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਸੰਪਰਕ ਟੁੱਟ ਗਿਆ। ਟਿੰਡਾ ਸ਼ਹਿਰ ਰੂਸ ਦੀ ਰਾਜਧਾਨੀ ਮਾਸਕੋ ਤੋਂ ਲਗਭਗ 6,600 ਕਿਲੋਮੀਟਰ ਪੂਰਬ ਵੱਲ ਸਥਿਤ ਹੈ।
ਰੂਸ ਦੀ ਸਰਕਾਰੀ ਨਿਊਜ਼ ਏਜੰਸੀ TASS ਅਤੇ SHOT ਨਿਊਜ਼ ਆਉਟਲੈਟ ਨੇ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਕਿ ਜਿਵੇਂ ਹੀ ਲਾਪਤਾ ਯਾਤਰੀ ਜਹਾਜ਼ ਦੀ ਰਿਪੋਰਟ ਆਈ, ਸਥਾਨਕ ਪ੍ਰਸ਼ਾਸਨ ਅਤੇ ਹਵਾਬਾਜ਼ੀ ਅਥਾਰਟੀ ਨੇ ਤੁਰੰਤ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ।ਬਚਾਅ ਟੀਮਾਂ ਨੂੰ ਜੰਗਲਾਂ ਅਤੇ ਪਹਾੜੀ ਇਲਾਕਿਆਂ ਵਿੱਚ ਭੇਜਿਆ ਗਿਆ। ਹਾਦਸਾਗ੍ਰਸਤ ਜਹਾਜ਼ (Plane crash) ਇੱਕ AN-24 ਯਾਤਰੀ ਜਹਾਜ਼ ਸੀ ਅਤੇ ਇਸਨੂੰ ਸਾਇਬੇਰੀਆ ਦੀ ਅੰਗਾਰਾ ਏਅਰਲਾਈਨਜ਼ ਦੁਆਰਾ ਚਲਾਇਆ ਜਾਂਦਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























