ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲੇ ਜਾਣ ‘ਤੇ ਸਾਬਕਾ ਕਪਤਾਨ ਪਰਗਟ ਸਿੰਘ ਦਾ ਵੱਡਾ ਬਿਆਨ
ਚੰਡੀਗੜ੍ਹ; 30 ਜੁਲਾਈ 2026 (ਵਿਸ਼ਵ ਵਾਰਤਾ): ਹਾਕੀ ਵਿਸ਼ਵ ਕੱਪ 2026 ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਨੀਲੇ ਤੋਂ ਬਦਲ ਕੇ ਕੇਸਰੀ (ਨਾਰੰਗੀ) ਕਰ ਦਿੱਤਾ ਗਿਆ ਹੈ। ਸਾਬਕਾ ਕਪਤਾਨ ਵੀਰੇਨ ਰਸਕੀਨਾ ਨੇ ਇਸ ਫ਼ੈਸਲੇ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨੀਲੀ ਜਰਸੀ ਸਾਡੀ ਪਛਾਣ ਸੀ। ਇੱਕ ਹੋਰ ਸਾਬਕਾ ਕਪਤਾਨ ਪਰਗਟ ਸਿੰਘ ਨੇ ਵੀ ਜਰਸੀ ਦਾ ਰੰਗ ਬਦਲਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਪਰਗਟ ਸਿੰਘ ਨੇ ਕਿਹਾ “ਜਦੋਂ ਤੋਂ ਮੈਂ ਹਾਕੀ ਖੇਡੀ ਹੈ ਅਤੇ ਹਾਕੀ ਨੂੰ ਦੇਖਿਆ ਹੈ, ਭਾਰਤੀ ਹਾਕੀ ਟੀਮ ਦੀ ਪਛਾਣ ਨੀਲੀ ਜਰਸੀ ਰਹੀ ਹੈ। ਅੱਜ ਉਸ ਪਛਾਣ ਨੂੰ ਬਦਲ ਕੇ ਭਗਵਾ ਰੰਗ ਦੇਣ ਦੀ ਕੋਸ਼ਿਸ਼ ਭਾਜਪਾ ਦੀ ਉਸ ਸੋਚ ਨੂੰ ਦਰਸਾਉਂਦੀ ਹੈ, ਜੋ ਹਰ ਸੰਸਥਾ ਅਤੇ ਹਰ ਖੇਤਰ ਨੂੰ ਆਪਣੇ ਰਾਜਨੀਤਿਕ ਰੰਗ ਵਿੱਚ ਰੰਗਣਾ ਚਾਹੁੰਦੀ ਹੈ। ਖਿਡਾਰੀਆਂ ਦੀ ਜਰਸੀ ਦਾ ਰੰਗ ਬਦਲਣ ਨਾਲ ਖੇਡ ਅੱਗੇ ਨਹੀਂ ਵਧਦੀ। ਜੇ ਸਰਕਾਰ ਸੱਚਮੁੱਚ ਖੇਡਾਂ ਦੀ ਤਰੱਕੀ ਚਾਹੁੰਦੀ ਹੈ ਤਾਂ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ, ਬਿਹਤਰ ਕੋਚਿੰਗ, ਰੁਜ਼ਗਾਰ ਅਤੇ ਪ੍ਰੋਤਸਾਹਨ ਦੇਵੇ।ਭਾਜਪਾ ਨੂੰ ਮੇਰੀ ਅਪੀਲ ਹੈ ਕਿ ਘੱਟੋ-ਘੱਟ ਖੇਡਾਂ ਨੂੰ ਤਾਂ ਰਾਜਨੀਤੀ ਤੋਂ ਦੂਰ ਰੱਖੋ।”
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਵੀ ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲੇ ਜਾਣ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਪਛਾਣ ਅਹਿੰਸਾ, ਸੱਚ ਅਤੇ ਭਾਈਚਾਰੇ ਵਰਗੇ ਮੁੱਲਾਂ ਨਾਲ ਜੁੜੀ ਹੋਈ ਹੈ ਅਤੇ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























