• Latest
  • Trending
ਜਿਊਲਰੀ ਸਟੋਰ ਗੋਲੀ ਕਾਂਡ: Hoshiarpur ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਜਿਊਲਰੀ ਸਟੋਰ ਗੋਲੀ ਕਾਂਡ: Hoshiarpur ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

11 months ago
International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

2 minutes ago
Entertainment: ਬਾਲੀਵੁੱਡ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ

Entertainment: ਬਾਲੀਵੁੱਡ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ

37 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
USA ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ

USA ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ

1 hour ago
Punjab: 3 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ

Punjab: 3 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ

1 hour ago
Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਸੰਭਾਵਨਾ

Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਸੰਭਾਵਨਾ

2 hours ago
Punjab: ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਮਾਮਲਾ: 5 ਵਿਦਿਆਰਥੀ ਸਸਪੈਂਡ

Punjab: ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਮਾਮਲਾ: 5 ਵਿਦਿਆਰਥੀ ਸਸਪੈਂਡ

3 hours ago
Weather Update: 15 ਤੋਂ ਵੱਧ ਸੂਬਿਆਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ, ਅਲਰਟ ਜਾਰੀ

Weather Update: 15 ਤੋਂ ਵੱਧ ਸੂਬਿਆਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ, ਅਲਰਟ ਜਾਰੀ

3 hours ago
Punjab: ਡੀਏ ਦਾ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਹੋਣ ਕਾਰਨ ਮੁਲਾਜ਼ਮਾਂ ਦੀ ਹੜਤਾਲ ਗੈਰ-ਕਾਨੂੰਨੀ, ਸਰਕਾਰ ਕਾਨੂੰਨ ਅਨੁਸਾਰ ਕਰੇਗੀ ਕਾਰਵਾਈ: ਅਮਨ ਅਰੋੜਾ

Punjab: ਡੀਏ ਦਾ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਹੋਣ ਕਾਰਨ ਮੁਲਾਜ਼ਮਾਂ ਦੀ ਹੜਤਾਲ ਗੈਰ-ਕਾਨੂੰਨੀ, ਸਰਕਾਰ ਕਾਨੂੰਨ ਅਨੁਸਾਰ ਕਰੇਗੀ ਕਾਰਵਾਈ: ਅਮਨ ਅਰੋੜਾ

4 hours ago
Punjab: ਸਾਕਾ ਨੀਲਾ ਤਾਰਾ: 42 ਸਾਲ ਬਾਅਦ ਹਾਈ ਕੋਰਟ ਨੇ ਸੁਣਾਇਆ ਇਹ ਫ਼ੈਸਲਾ

Punjab: ਸਾਕਾ ਨੀਲਾ ਤਾਰਾ: 42 ਸਾਲ ਬਾਅਦ ਹਾਈ ਕੋਰਟ ਨੇ ਸੁਣਾਇਆ ਇਹ ਫ਼ੈਸਲਾ

4 hours ago
National: ਦਿੱਲੀ PG ਹਾਦਸਾ: ਹੁਣ ਸਾਰੀਆਂ ਇਮਾਰਤਾਂ ਦੀ ਹੋਵੇਗੀ ਜਾਂਚ, MCD ਨੇ 3 ਦਿਨਾਂ ਵਿੱਚ ਮੰਗੀ ਰਿਪੋਰਟ

National: ਦਿੱਲੀ PG ਹਾਦਸਾ: ਹੁਣ ਸਾਰੀਆਂ ਇਮਾਰਤਾਂ ਦੀ ਹੋਵੇਗੀ ਜਾਂਚ, MCD ਨੇ 3 ਦਿਨਾਂ ਵਿੱਚ ਮੰਗੀ ਰਿਪੋਰਟ

4 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Hindi News
English News
Tuesday, September 8, 2026
No Result
View All Result
33 °c
Chandigarh
30 ° Wed
31 ° Thu
30 ° Fri
31 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜਿਊਲਰੀ ਸਟੋਰ ਗੋਲੀ ਕਾਂਡ: Hoshiarpur ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਹਮਲੇ ਤੋਂ ਬਾਅਦ ਦੁਕਾਨ ਦੇ ਮਾਲਕ ਨੂੰ 20 ਲੱਖ ਰੁਪਏ ਦੀ ਫਿਰੌਤੀ ਲਈ ਮਿਲੀ ਸੀ ਫੋਨ ਤੇ ਧਮਕੀ : ਡੀਜੀਪੀ ਗੌਰਵ ਯਾਦਵ

October 23, 2025
in ਖਬਰਾਂ, ਪੰਜਾਬ
ਜਿਊਲਰੀ ਸਟੋਰ ਗੋਲੀ ਕਾਂਡ: Hoshiarpur ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ
ਜਿਊਲਰੀ ਸਟੋਰ ਗੋਲੀ ਕਾਂਡ: Hoshiarpur ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ
ਹਮਲੇ ਤੋਂ ਬਾਅਦ ਦੁਕਾਨ ਦੇ ਮਾਲਕ ਨੂੰ 20 ਲੱਖ ਰੁਪਏ ਦੀ ਫਿਰੌਤੀ ਲਈ ਮਿਲੀ ਸੀ ਫੋਨ ਤੇ ਧਮਕੀ : ਡੀਜੀਪੀ ਗੌਰਵ ਯਾਦਵ
ਮਾਮਲੇ ਵਿੱਚ ਅਗਲੇ -ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ : ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ

ਚੰਡੀਗੜ੍ਹ/ਹੁਸ਼ਿਆਰਪੁਰ, 23 ਅਕਤੂਬਰ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਵਿੱਚ, ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਹੁਸਿ਼ਆਰਪੁਰ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਹੁਸਿ਼ਆਰਪੁਰ ਦੇ ਪਿੰਡ ਬੈਂਚਾ ਦੇ ਵਸਨੀਕ ਕ੍ਰਿਸ਼ਨ ਗੋਪਾਲ ਨੂੰ ਉਸਦੇ ਪੁੱਤਰ ਕੇਸ਼ਵ ਸਮੇਤ ਹੁਸਿ਼ਆਰਪੁਰ ਵਿੱਚ ਜਿਊਲਰੀ ਸਟੋਰ `ਤੇ ਮਿੱਥਕੇ ਕਤਲ ਲਈ ਕੀਤੀ ਗੋਲੀਬਾਰੀ, ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।

ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਚੋਂ .32 ਕੈਲੀਬਰ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਇਸ ਤੋਂ ਇਲਾਵਾ ਉਨ੍ਹਾਂ ਦਾ ਮੋਟਰਸਾਈਕਲ, ਜਿਸ `ਤੇ ਉਹ ਸਵਾਰ ਸਨ, ਨੂੰ ਵੀ ਜ਼ਬਤ ਕੀਤਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ , ਹੁਸਿ਼ਆਰਪੁਰ ਦੇ ਗਣਪਤੀ ਜਿਉਲਰਜ਼ `ਤੇ 18 ਅਕਤੂਬਰ, 2025 ਨੂੰ ਮੋਟਰਸਾਈਕਲਾਂ `ਤੇ ਸਵਾਰ ਦੋ ਹਮਲਾਵਰਾਂ ਵੱਲੋਂ ਮਿੱਥ ਕੇ ਹੱਤਿਆ ਕਰਨ ਲਈ ਕੀਤੀ ਗਈ ਗੋਲੀਬਾਰੀ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ, ਦੁਕਾਨ ਮਾਲਕ ਨੂੰ ਇੱਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ, ਜਿਸ ਵਿੱਚ ਉਸ ਵੱਲੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।

ਇਸ ਸਬੰਧੀ ਹੁਸਿ਼ਆਰਪੁਰ ਦੇ ਪੁਲਿਸ ਸਟੇਸ਼ਨ ਮਾਹਿਲਪੁਰ ਵਿਖੇ ਬੀਐਨਐਸ ਦੀ ਧਾਰਾ 336, 324(4) ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 170 ਅਧੀਨ ਕੇਸ ਦਰਜ ਕੀਤਾ ਗਿਆ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਅਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏਜੀਟੀਐਫ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰਮੋਦ ਬਾਨ ਨੇ ਕਿਹਾ ਕਿ ਗਹਿਣਿਆਂ ਦੀ ਦੁਕਾਨ `ਤੇ ਹਮਲੇ ਤੋਂ ਬਾਅਦ, ਡੀਆਈਜੀ ਏਜੀਟੀਐਫ ਸੰਦੀਪ ਗੋਇਲ ਅਤੇ ਐਸਐਸਪੀ ਹੁਸਿ਼ਆਰਪੁਰ ਸੰਦੀਪ ਮਲਿਕ ਦੀ ਨਿਗਰਾਨੀ ਹੇਠ ਏਜੀਟੀਐਫ ਅਤੇ ਹੁਸਿ਼ਆਰਪੁਰ ਜਿਲ੍ਹੇ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ `ਤੇ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਮਾਮਲੇ ਵਿੱਚ ਸ਼ੱਕੀਆਂ ਦੀ ਸਫਲਤਾਪੂਰਵਕ ਪਛਾਣ ਕਰ ਲਈ ।

ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ, ਏਜੀਟੀਐਫ ਪੰਜਾਬ ਅਤੇ ਹੁਸਿ਼ਆਰਪੁਰ ਪੁਲਿਸ ਦੀਆਂ ਟੀਮਾਂ ਨੇ ਹੁਸਿ਼ਆਰਪੁਰ ਦੇ ਪਿੰਡ ਮਹਿਦੂਦਪੁਰ ਵਿਖੇ ਸ਼ੱਕੀਆਂ – ਕ੍ਰਿਸ਼ਨ ਗੋਪਾਲ ਅਤੇ ਕੇਸ਼ਵ – ਨੂੰ ਰੋਕਿਆ। ਦੋਸ਼ੀਆਂ ਨੇ ਮੌਕੇ ਤੋਂ ਭੱਜਣ ਲਈ ਪੁਲਿਸ ਪਾਰਟੀ `ਤੇ ਗੋਲੀਬਾਰੀ ਕੀਤੀ, ਪਰ ਸੰਖੇਪ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਟੀਮਾਂ ਦੀ ਅਗਵਾਈ ਐਸਪੀ (ਜਾਂਚ) ਪਰਮਿੰਦਰ ਸਿੰਘ, ਇੰਚਾਰਜ ਸੀਆਈਏ ਹਸਿ਼ਆਰਪੁਰ ਗੁਰਪ੍ਰੀਤ ਸਿੰਘ ਅਤੇ ਇੰਚਾਰਜ ਏਜੀਟੀਐਫ ਚੰਦਰ ਮੋਹਨ ਕਰ ਰਹੇ ਸਨ।

ਇਸ ਸਬੰਧ ਵਿੱਚ, ਇੱਕ ਤਾਜ਼ਾ ਕੇਸ ਐਫਆਈਆਰ ਨੰ. 172 ਹੁਸਿ਼ਆਰਪੁਰ ਦੇ ਪੁਲਿਸ ਸਟੇਸ਼ਨ ਮਾਹਿਲਪੁਰ ਵਿਖੇ ਬੀਐਨਐਸ ਦੀ ਧਾਰਾ 109, 221, 132 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਕੀਤਾ ਗਿਆ ਹੈ।

Tags: BREAKING NEWSBreaking news in PunjabiHoshiarpurPUNJABWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

by Ranjit Singh
September 8, 2026
0

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) – ਯਮਨ ਵਿੱਚ...

Entertainment: ਬਾਲੀਵੁੱਡ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ

Entertainment: ਬਾਲੀਵੁੱਡ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ

by Ranjit Singh
September 8, 2026
0

Entertainment: ਬਾਲੀਵੁੱਡ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ ਚੰਡੀਗੜ੍ਹ, 8...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
September 8, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

USA ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ

USA ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ

by Ranjit Singh
September 8, 2026
0

USA 'ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ): ਅਮਰੀਕਾ ਦੇ ਕੈਲੀਫੋਰਨੀਆ ਵਿੱਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

by Ranjit Singh
September 8, 2026
0

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) – ਯਮਨ ਵਿੱਚ...

Most Popular

ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਦੇ ਵੱਧ ਆਏ ਬਿੱਲਾਂ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ

ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਦੇ ਵੱਧ ਆਏ ਬਿੱਲਾਂ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ

by Ankit
2 weeks ago
0

ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਦੇ ਵੱਧ ਆਏ ਬਿੱਲਾਂ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ ਮੀਟਰ ਰੀਡਰਾਂ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 