ਜੇਨਸਨ ਹੁਆਂਗ ਮੁੜ ਬਣੇ Nvidia ਦੇ CEO;ਕੰਪਨੀ ਦੇ ਸ਼ੇਅਰਾਂ ‘ਚ ਆਇਆ ਉਛਾਲ
ਨਵੀ ਦਿੱਲੀ, 23 ਨਵੰਬਰ (ਵਿਸ਼ਵ ਵਾਰਤਾ): ਐਨਵੀਡੀਆ (Nvidia) ਦੇ CEO ਜੇਨਸਨ ਹੁਆਂਗ ਇੱਕ ਵਾਰ ਫਿਰ ਕੰਪਨੀ ਦੀ ਕਮਾਨ ਸੰਭਾਲਣਗੇ।ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਮੁੜ ਪ੍ਰੈਜ਼ੀਡੈਂਟ ਅਤੇ ਚੀਫ਼ ਐਗਜ਼ੀਕਿਊਟਿਵ ਅਫ਼ਸਰ (CEO) ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਉਨ੍ਹਾਂ ਨੇ ਇੱਕ ਚੀਨੀ ਔਰਤ ਨਾਲ ਸਬੰਧਾਂ ਅਤੇ ਚੀਨ ਨੂੰ ਐਡਵਾਂਸ ਚਿੱਪ ਸਪਲਾਈ ਕਰਨ ਨਾਲ ਜੁੜੇ ਇਲਜ਼ਾਮਾਂ ਦਰਮਿਆਨ 12 ਨਵੰਬਰ ਨੂੰ ਅਹੁਦਾ ਛੱਡ ਦਿੱਤਾ ਸੀ।
ਹੁਣ ਕੰਪਨੀ ਦੇ ਬੋਰਡ ਨੇ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਮੁੜ CEO ਬਣਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਕੰਪਨੀ ਦੇ ਸ਼ੇਅਰ 31% ਤੋਂ ਵੱਧ ਉਛਲ ਗਏ। ਬੋਰਡ ਦਾ ਕਹਿਣਾ ਹੈ ਕਿ ਹੁਆਂਗ ਦੀ ਵਾਪਸੀ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ, ਵਿਦੇਸ਼ੀ ਖੁਫ਼ੀਆ ਏਜੰਸੀ ਨਾਲ ਜੁੜੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਜਾਂਚ ਜਾਰੀ ਰਹੇਗੀ।























