ਚੰਡੀਗੜ੍ਹ ਨਿਗਮ ਚੋਣਾਂ 2026: AAP ਵੱਲੋਂ ਦੂਜੀ ਸੂਚੀ ਜਾਰੀ
4 ਮਹਿਲਾਵਾਂ ਸਣੇ 8 ਉਮੀਦਵਾਰਾਂ ਦੇ ਨਾਮ ਸ਼ਾਮਲ, ਦੇਖੋ ਪੂਰੀ LIST
ਚੰਡੀਗੜ੍ਹ, 23 ਨਵੰਬਰ 2026 (ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 8 ਉਮੀਦਵਾਰਾਂ ਦੇ ਨਾਮ ਹਨ, ਜਿਨ੍ਹਾਂ ਵਿੱਚ ਚਾਰ ਔਰਤਾਂ ਸ਼ਾਮਲ ਹਨ। ਦੂਜੀ ਸੂਚੀ ਵਿੱਚ ਵਾਰਡ ਨੰਬਰ 19 ਤੋਂ ਮੌਜੂਦਾ ਕੌਂਸਲਰ ਨੇਹਾ ਮੁਸਾਵਤ ਦੀ ਟਿਕਟ ਕੱਟ ਦਿੱਤੀ ਗਈ ਹੈ। ਪਾਰਟੀ ਨੇ ਇਸ ਵਾਰਡ ਤੋਂ ਹੁਣ ਲਲਿਤ ਮੋਹਨ ਨੂੰ ਉਮੀਦਵਾਰ ਬਣਾਇਆ ਹੈ। ਨੇਹਾ ਮੁਸਾਵਤ 2021 ਵਿੱਚ AAP ਦੀ ਟਿਕਟ ‘ਤੇ ਚੋਣ ਜਿੱਤ ਕੇ ਕੌਂਸਲਰ ਬਣੀ ਸੀ। ਹੁਣ ਪਾਰਟੀ ਨੇ ਆਉਣ ਵਾਲੀਆਂ ਨਿਗਮ ਚੋਣਾਂ ਲਈ ਨਵੇਂ ਚਿਹਰੇ ‘ਤੇ ਦਾਅ ਖੇਡਿਆ ਹੈ।
























