ਚੰਡੀਗੜ੍ਹ ‘ਚ ਇਸ ਦਿਨ ਹੋਵੇਗਾ BLACKOUT; ਵੱਜਣਗੇ ਵਾਰਨਿੰਗ ਸਾਇਰਨ
ਚੰਡੀਗੜ੍ਹ, 23 ਨਵੰਬਰ 2026 (ਵਿਸ਼ਵ ਵਾਰਤਾ): ਚੰਡੀਗੜ੍ਹ ਵਿੱਚ ਹੰਗਾਮੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਪਰਖਣ ਲਈ ਪ੍ਰਸ਼ਾਸਨ 27 ਨਵੰਬਰ ਨੂੰ ਸਿਵਲ ਡਿਫੈਂਸ ਮੌਕ ਐਕਸਰਸਾਈਜ਼ ਕਰੇਗਾ। ਇਸ ਵਿੱਚ ਬਲੈਕਆਊਟ ਅਭਿਆਸ ਵੀ ਸ਼ਾਮਲ ਹੋਵੇਗਾ। ਜਾਣਕਾਰੀ ਅਨੁਸਾਰ 27 ਨਵੰਬਰ ਨੂੰ ਸ਼ਾਮ 7 ਵਜੇ ਸ਼ਹਿਰ ਦੀਆਂ ਸਾਰੀਆਂ 35 ਚਿੰਨ੍ਹਿਤ ਥਾਵਾਂ ‘ਤੇ ਏਅਰ ਰੇਡ ਵਾਰਨਿੰਗ ਸਾਇਰਨ ਵਜਾਏ ਜਾਣਗੇ। ਇਸ ਅਭਿਆਸ ਰਾਹੀਂ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਹੰਗਾਮੀ ਸਥਿਤੀ ਵਿੱਚ ਆਪਣੀ ਪ੍ਰਤੀਕਿਰਿਆ ਅਤੇ ਤਿਆਰੀਆਂ ਨੂੰ ਪਰਖਣਗੀਆਂ। ਪ੍ਰਸ਼ਾਸਨ ਅਨੁਸਾਰ, ਸ਼ਾਮ 7 ਵਜੇ ਐਕਸਰਸਾਈਜ਼ ਸ਼ੁਰੂ ਹੋਵੇਗੀ।
























