Iran-Israel Conflict : ਅਬੂ ਧਾਬੀ ‘ਚ ਫਸੀ ਅਦਾਕਾਰਾ ਈਸ਼ਾ ਗੁਪਤਾ!
– ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੱਡੀ ਅਪਡੇਟ
ਨਵੀ ਦਿੱਲੀ , 1 ਮਾਰਚ 2026 ( ਵਿਸ਼ਵ ਵਾਰਤਾ ) :ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਵਧੇ ਤਣਾਅ ਨੇ ਪੂਰੇ ਖਾੜੀ ਖੇਤਰ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜੰਗ ਸ਼ੁਰੂ ਹੁੰਦੇ ਹੀ ਦੁਬਈ ‘ਚ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਲੋਕ ਉੱਥੇ ਫਸ ਗਏ ਹਨ ਜਿਨ੍ਹਾਂ ‘ਚ ਭਾਰਤ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਿਲ ਹਨ।
ਬੀਤੀ ਰਾਤ ਅਦਾਕਾਰਾ ਸੋਨਲ ਚੌਹਾਨ ਨੇ ਦੱਸਿਆ ਸੀ ਕਿ ਉਹ ਦੁਬਈ ਵਿੱਚ ਫਸ ਗਈ ਹੈ ਅਤੇ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਈਸ਼ਾ ਗੁਪਤਾ ਵੀ ਇਸ ਸਮੇਂ ਸੰਯੁਕਤ ਅਰਬ ਅਮੀਰਾਤ (UAE) ਦੇ ਅਬੂ ਧਾਬੀ ਵਿੱਚ ਹੈ। ਈਸ਼ਾ ਗੁਪਤਾ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ ਰਾਹੀਂ ਵੱਡੀ ਅਪਡੇਟ ਸਾਂਝੀ ਕੀਤੀ ਹੈ।
ਈਸ਼ਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ, “ਜਿਹੜੇ ਵੀ ਲੋਕ ਹਾਲ-ਚਾਲ ਪੁੱਛ ਰਹੇ ਹਨ ਅਤੇ ਮੈਸੇਜ ਕਰ ਰਹੇ ਹਨ, ਮੈਂ ਜਵਾਬ ਨਾ ਦੇ ਸਕਣ ਲਈ ਮੁਆਫੀ ਚਾਹੁੰਦੀ ਹਾਂ। ਅਸੀਂ ਠੀਕ ਹਾਂ, ਸੁਰੱਖਿਅਤ ਹਾਂ। ਸਮਾਂ ਬਹੁਤ ਡਰਾਉਣਾ ਹੈ, ਬਹੁਤ ਔਖਾ ਹੈ। ਜੋ ਲੋਕ ਇਸ ਜੰਗ ਤੋਂ ਪ੍ਰਭਾਵਿਤ ਹੋਏ ਹਨ ਜਾਂ ਫਸੇ ਹੋਏ ਹਨ, ਮੈਂ ਉਨ੍ਹਾਂ ਦੀ ਸੁਰੱਖਿਆ ਲਈ ਦੁਆ ਕਰਦੀ ਹਾਂ। ਉਮੀਦ ਹੈ ਕਿ ਜਲਦੀ ਘਰ ਜਾਵਾਂਗੀ।”
ਦੱਸ ਦਈਏ ਕਿ ਈਸ਼ਾ ਗੁਪਤਾ ਨੇ ਇਸ ਤੋਂ ਪਹਿਲਾ ਆਪਣੇ ਇੰਸਟਾਗ੍ਰਾਮ ‘ਤੇ ਅਸਮਾਨ ਵਿੱਚ ਉੱਡਦੀ ਇੱਕ ਮਿਜ਼ਾਈਲ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਈਸ਼ਾ ਦੇ ਪ੍ਰਸ਼ੰਸਕ ਕਾਫ਼ੀ ਪਰੇਸ਼ਾਨ ਹੋ ਗਏ ਸਨ ਅਤੇ ਉਨ੍ਹਾਂ ਨੂੰ ਮੈਸੇਜ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਈਸ਼ਾ ਨੇ ਖ਼ੁਦ ਇੰਸਟਾਗ੍ਰਾਮ ਸਟੋਰੀ ‘ਤੇ ਦੱਸਿਆ ਹੈ ਕਿ ਉਹ ਠੀਕ ਹਨ ਅਤੇ ਸੁਰੱਖਿਅਤ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਸਮੇਂ ਨੂੰ ਬਹੁਤ ਡਰਾਉਣਾ ਦੱਸਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























