IPL 2026 : ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ
ਲਖਨਊ ਨੇ ਜਿੱਤਿਆ ਟਾਸ ; ਲਿਆ ਇਹ ਫੈਸਲਾ
ਚੰਡੀਗੜ੍ਹ ,9 ਅਪ੍ਰੈਲ(ਵਿਸ਼ਵ ਵਾਰਤਾ) ਆਈਪੀਐਲ 2026 ਦਾ 15ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਈਡਨ ਗਾਰਡਨ ਵਿਖੇ ਖੇਡਿਆ ਜਾ ਰਿਹਾ ਹੈ। ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਇਹ ਮੈਚ KKR ਦੇ ਘਰੇਲੂ ਮੈਦਾਨ, ਈਡਨ ਗਾਰਡਨ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਇਹ KKR ਦਾ ਇਸ ਸੀਜ਼ਨ ਵਿੱਚ ਚੌਥਾ ਮੈਚ ਹੋਵੇਗਾ। ਟੀਮ ਨੇ ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿੱਚੋਂ ਦੋ ਜਿੱਤੇ ਹਨ, ਜਦੋਂ ਕਿ ਪੰਜਾਬ ਕਿੰਗਜ਼ ਵਿਰੁੱਧ ਉਨ੍ਹਾਂ ਦਾ ਪਿਛਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੂਜੇ ਪਾਸੇ, LSG ਨੇ ਇੱਕ ਮੈਚ ਜਿੱਤਿਆ ਤੇ ਇੱਕ ਵਿੱਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।























