IPL 2026: ਦਿੱਲੀ ਕੈਪੀਟਲਸ ਅਤੇ ਰੌਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਮੁਕਾਬਲਾ ਜਾਰੀ
– ਦਿੱਲੀ ਕੈਪੀਟਲਸ ਮਹਿਜ਼ 75 ਦੌੜਾਂ ‘ਤੇ ਢੇਰ
ਨਵੀ ਦਿੱਲੀ, 27 ਅਪ੍ਰੈਲ 2026 (ਵਿਸ਼ਵ ਵਾਰਤਾ): IPL 2026 ਦੇ 39ਵੇਂ ਮੈਚ ਵਿੱਚ ਦਿੱਲੀ ਕੈਪੀਟਲਸ ਅਤੇ ਰੌਇਲ ਚੈਲੇਂਜਰਜ਼ ਬੈਂਗਲੁਰੂ ਆਹਮੋ ਸਾਹਮਣੇ ਹਨ। ਕਪਤਾਨ ਅਕਸ਼ਰ ਪਟੇਲ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਸ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਿਆ। ਆਰਸੀਬੀ ਦੀ ਗੇਂਦਬਾਜ਼ੀ ਅੱਗੇ ਦਿੱਲੀ ਕੈਪੀਟਲਸ ਦੀ ਪੂਰੀ ਟੀਮ ਮਹਿਜ਼ 75 ਦੌੜਾਂ ‘ਤੇ ਢੇਰ ਹੋ ਗਈ।
ਆਰਸੀਬੀ ਵੱਲੋਂ ਜੋਸ਼ ਹੇਜ਼ਲਵੁੱਡ ਨੇ ਸਭ ਤੋਂ ਵੱਧ 4 ਵਿਕਟਾਂ ਝਟਕਾਈਆਂ, ਜਦਕਿ ਭੁਵਨੇਸ਼ਵਰ ਕੁਮਾਰ ਨੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਦਿੱਲੀ ਵੱਲੋਂ ਅਭਿਸ਼ੇਕ ਪੋਰੇਲ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ।
ਦਿੱਲੀ ਕੈਪੀਟਲਸ:
ਪਥੁਮ ਨਿਸਾਂਕਾ, ਕੇ.ਐਲ. ਰਾਹੁਲ (ਵਿਕਟਕੀਪਰ), ਸਮੀਰ ਰਿਜ਼ਵੀ, ਅਕਸ਼ਰ ਪਟੇਲ (ਕਪਤਾਨ), ਨਿਤੀਸ਼ ਰਾਣਾ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਲੁੰਗੀ ਐਨਗਿਡੀ, ਕੁਲਦੀਪ ਯਾਦਵ, ਟੀ. ਨਟਰਾਜਨ ਅਤੇ ਮੁਕੇਸ਼ ਕੁਮਾਰ।
ਇਮਪੈਕਟ ਪਲੇਅਰ: ਵਿਪਰਾਜ ਨਿਗਮ
ਰੌਇਲ ਚੈਲੇਂਜਰਜ਼ ਬੈਂਗਲੁਰੂ (RCB):
ਰਜਤ ਪਾਟੀਦਾਰ (ਕਪਤਾਨ), ਵਿਰਾਟ ਕੋਹਲੀ, ਦੇਵਦੱਤ ਪਡਿੱਕਲ, ਟਿਮ ਡੇਵਿਡ, ਜਿਤੇਸ਼ ਸ਼ਰਮਾ (ਵਿਕਟਕੀਪਰ), ਕਰੁਣਾਲ ਪੰਡਿਆ, ਰੋਮਾਰੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਰਸਿਖ ਸਲਾਮ ਅਤੇ ਸੁਯਸ਼ ਸ਼ਰਮਾ।
ਇਮਪੈਕਟ ਪਲੇਅਰ: ਜੈਕਬ ਬੈਥਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























