IPL 2026 : ਅੱਜ ਮੁੰਬਈ ਅਤੇ ਚੇੱਨਈ ਵਿਚਾਲੇ ਹੋਵੇਗਾ ਮੁਕਾਬਲਾ
ਚੇੱਨਈ , 2 ਮਈ 2026 – ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਸ਼ਨੀਵਾਰ ਨੂੰ ਚੇਪੌਕ ਵਿਖੇ ਆਈਪੀਐਲ 2026 ਦੇ ਮੁਕਾਬਲੇ ਵਿੱਚ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ ਨੂੰ 7 ਵਜੇ ਹੋਵੇਗਾ। ਸਾਬਕਾ ਸੀਐਸਕੇ ਕਪਤਾਨ ਐਮਐਸ ਧੋਨੀ ਦੇ ਵੀ ਇਸ ਮੈਚ ਵਿੱਚ ਖੇਡਣ ਦੀ ਸੰਭਾਵਨਾ ਨਹੀਂ ਹੈ। ਚੇਨਈ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਅੱਠ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਤਿੰਨ ਜਿੱਤੇ ਹਨ ਅਤੇ ਪੰਜ ਹਾਰੇ ਹਨ। ਮੁੰਬਈ ਨੇ ਹੁਣ ਤੱਕ ਆਪਣੇ ਅੱਠ ਮੈਚਾਂ ਵਿੱਚੋਂ ਸਿਰਫ਼ ਦੋ ਜਿੱਤੇ ਹਨ ਅਤੇ ਛੇ ਹਾਰੇ ਹਨ। ਹਾਰਨ ਵਾਲੀ ਟੀਮ ਲਈ ਪਲੇਆਫ ਵਿੱਚ ਪਹੁੰਚਣ ਵਿੱਚ ਮੁਸ਼ਕਲ ਆਵੇਗੀ।
ਇਹ ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਵਿਚਕਾਰ ਦੂਜਾ ਇਹ ਮੈਚ ਹੈ। 23 ਅਪ੍ਰੈਲ ਨੂੰ ਮੁੰਬਈ ਵਿੱਚ ਖੇਡੇ ਗਏ ਮੈਚ ਵਿੱਚ, ਚੇਨਈ ਨੇ ਮੁੰਬਈ ਨੂੰ 103 ਦੌੜਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਨੇ ਆਈਪੀਐਲ ਵਿੱਚ 40 ਮੈਚ ਖੇਡੇ ਹਨ। ਚੇਨਈ ਨੇ 19 ਜਿੱਤੇ ਹਨ ਅਤੇ ਮੁੰਬਈ ਨੇ 21 ਜਿੱਤੇ ਹਨ। ਪਿਛਲੇ ਸੀਜ਼ਨ ਵਿੱਚ, ਉਨ੍ਹਾਂ ਨੇ ਦੋ ਮੈਚ ਖੇਡੇ ਹਨ, ਜਿਸ ‘ਚ ਦੋਵਾਂ ਨੇ 1-1 ਜਿੱਤਿਆ ਹੈ। ਚੇਪੌਕ ਵਿਖੇ ਨੌਂ ਮੈਚ ਖੇਡੇ ਗਏ ਹਨ, ਜਿਸ ਵਿੱਚ ਮੁੰਬਈ ਨੇ ਪੰਜ ਜਿੱਤੇ ਹਨ ਅਤੇ ਚੇਨਈ ਨੇ ਚਾਰ ਜਿੱਤੇ ਹਨ।
ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ: ਚੇਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਉਰਵਿਲ ਪਟੇਲ, ਡੇਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਕਾਰਤਿਕ ਸ਼ਰਮਾ, ਜੈਮੀ ਓਵਰਟਨ, ਅਕੀਲ ਹੁਸੈਨ, ਨੂਰ ਅਹਿਮਦ, ਅੰਸ਼ੁਲ ਕੰਬੋਜ, ਗੁਰਜਪਨੀਤ ਸਿੰਘ ਅਤੇ ਸਰਫਰਾਜ਼ ਖਾਨ।
ਮੁੰਬਈ ਇੰਡੀਅਨਜ਼: ਰਿਆਨ ਰਿਕਲਟਨ, ਵਿਲ ਜੈਕਸ, ਨਮਨ ਧੀਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਰੌਬਿਨ ਮਿੰਗ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ, ਅੱਲ੍ਹਾ ਗਜ਼ਨਫਰ, ਅਸ਼ਵਨੀ ਕੁਮਾਰ ਅਤੇ ਦਾਨਿਸ਼ ਮਾਲੇਵਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























