IPL-2023 :ਗੁਜਰਾਤ ਟਾਈਟਨਸ ਬਨਾਮ ਕੋਲਕਾਤਾ ਨਾਈਟ ਰਾਈਡਰਜ਼
ਗੁਜਰਾਤ ਨੇ ਕੋਲਕਾਤਾ ਨੂੰ ਦਿੱਤਾ 205 ਦੌੜਾਂ ਦਾ ਟੀਚਾ
ਦੂਜਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਕਾਰ
ਚੰਡੀਗੜ੍ਹ, 9ਅਪ੍ਰੈਲ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ 13ਵਾਂ ਮੈਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 204 ਦੌੜਾਂ ਬਣਾਈਆਂ ਹਨ ਅਤੇ ਕੋਲਕਾਤਾ ਨੂੰ 205 ਦੌੜਾਂ ਦਾ ਟੀਚਾ ਦਿੱਤਾ ਹੈ। ਗੁਜਰਾਤ ਲਈ ਵਿਜੇ ਸ਼ੰਕਰ ਅਤੇ ਸਾਈ ਸੁਦਰਸ਼ਨ ਨੇ ਅਰਧ ਸੈਂਕੜੇ ਲਗਾਏ।
ਅੱਜ ਡਬਲ ਹੈਡਰ-ਡੇਅ ਹੈ ਅਤੇ ਦਿਨ ਦਾ ਦੂਜਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਕਾਰ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ।