India vs New Zealand ਫਾਈਨਲ ਨੂੰ ਲੈ ਕੇ ਪ੍ਰਸ਼ੰਸ਼ਕਾਂ ‘ਚ ਭਾਰੀ ਉਤਸ਼ਾਹ
– ਰੇਲਵੇ ਨੇ ਚਲਾਈਆਂ ਵਿਸ਼ੇਸ਼ ਰੇਲਗੱਡੀਆਂ
ਨਵੀ ਦਿੱਲੀ, 7 ਮਾਰਚ 2026 (ਵਿਸ਼ਵ ਵਾਰਤਾ): ਕ੍ਰਿਕਟ ਪ੍ਰੇਮੀਆਂ ਲਈ 8 ਮਾਰਚ ਦਾ ਦਿਨ ਬੇਹੱਦ ਖਾਸ ਹੋਣ ਵਾਲਾ ਹੈ। ਆਈਸੀਸੀ ਮੇਨਜ਼ ਟੀ-20 ਵਰਲਡ ਕੱਪ 2026 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜਿਵੇਂ-ਜਿਵੇਂ ਇਹ ਵੱਡਾ ਮੁਕਾਬਲਾ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਪੂਰੇ ਦੇਸ਼ ਵਿੱਚ ਉਤਸ਼ਾਹ ਵੀ ਤੇਜ਼ੀ ਨਾਲ ਵੱਧ ਰਿਹਾ ਹੈ।
ਫਾਈਨਲ ਦੇਖਣ ਲਈ ਹਜ਼ਾਰਾਂ ਫੈਨਜ਼ ਅਹਿਮਦਾਬਾਦ ਪਹੁੰਚਣਾ ਚਾਹੁੰਦੇ ਹਨ, ਪਰ ਅਚਾਨਕ ਵਧੇ ਫਲਾਈਟ ਕਿਰਾਏ ਅਤੇ ਟਿਕਟਾਂ ਦੀ ਕਮੀ ਨੇ ਕਈ ਲੋਕਾਂ ਦੀ ਯੋਜਨਾ ਮੁਸ਼ਕਲ ਬਣਾ ਦਿੱਤੀ ਸੀ। ਅਜਿਹੇ ਵਿੱਚ ਹੁਣ ਭਾਰਤੀ ਰੇਲਵੇ ਨੇ ਕ੍ਰਿਕਟ ਫੈਨਜ਼ ਦੀ ਪਰੇਸ਼ਾਨੀ ਘੱਟ ਕਰਨ ਲਈ ਇੱਕ ਖਾਸ ਕਦਮ ਚੁੱਕਿਆ ਹੈ।
ਭਾਰਤੀ ਰੇਲਵੇ ਨੇ ਫਾਈਨਲ ਮੈਚ ਦੇਖਣ ਜਾਣ ਵਾਲੇ ਕ੍ਰਿਕਟ ਪ੍ਰੇਮੀਆਂ ਲਈ ਨਵੀਂ ਦਿੱਲੀ ਤੋਂ ਅਹਿਮਦਾਬਾਦ ਵਿਚਕਾਰ ਇੱਕ ਸਪੈਸ਼ਲ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਹੈ। ਨਾਰਦਰਨ ਰੇਲਵੇ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਇਸ ਵਿਸ਼ੇਸ਼ ਟ੍ਰੇਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰੇਲਵੇ ਦੁਆਰਾ ਐਲਾਨੀ ਗਈ ਇਹ ਸਪੈਸ਼ਲ ਟ੍ਰੇਨ 7 ਮਾਰਚ 2026 ਦੀ ਰਾਤ 11:45 ਵਜੇ ਨਵੀਂ ਦਿੱਲੀ ਤੋਂ ਸਾਬਰਮਤੀ ਲਈ ਰਵਾਨਾ ਹੋਵੇਗੀ।
ਇਸ ਟ੍ਰੇਨ ਵਿੱਚ ਕੁੱਲ 19 ਕੋਚ ਲਗਾਏ ਗਏ ਹਨ, ਜਿਨ੍ਹਾਂ ਵਿੱਚ ਸੈਕਿੰਡ ਏਸੀ ਅਤੇ ਥਰਡ ਏਸੀ ਦੇ ਡੱਬੇ ਸ਼ਾਮਲ ਹਨ। ਰੇਲਵੇ ਨੇ ਫੈਨਜ਼ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਆਪਣੀ ਸੀਟ ਬੁੱਕ ਕਰ ਲੈਣ, ਤਾਂ ਜੋ ਅਹਿਮਦਾਬਾਦ ਜਾਣ ਦਾ ਮੌਕਾ ਹੱਥੋਂ ਨਾ ਨਿਕਲ ਜਾਵੇ। ਰੇਲਵੇ ਦਾ ਮੰਨਣਾ ਹੈ ਕਿ ਇਹ ਟ੍ਰੇਨ ਉਨ੍ਹਾਂ ਹਜ਼ਾਰਾਂ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਰਾਹਤ ਸਾਬਤ ਹੋਵੇਗੀ ਜੋ ਇਸ ਇਤਿਹਾਸਕ ਮੁਕਾਬਲੇ ਨੂੰ ਸਟੇਡੀਅਮ ਵਿੱਚ ਬੈਠ ਕੇ ਦੇਖਣਾ ਚਾਹੁੰਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























