IND Vs ENG Test: KL ਰਾਹੁਲ ਨੇ ਖੇਡੀ ਸ਼ਾਨਦਾਰ ਪਾਰੀ; ਜੜਿਆ ਸੈਂਕੜਾ

ਇੰਗਲੈਂਡ, 12 ਜੁਲਾਈ (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ (IND Vs ENG Test) ਦਾ ਤੀਜਾ ਮੈਚ ਲਾਰਡਜ਼ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਤੀਜਾ ਦਿਨ ਹੈ ਅਤੇ ਦੂਜੇ ਸੈਸ਼ਨ ਦਾ ਖੇਡ ਜਾਰੀ ਹੈ। ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 255 ਦੌੜਾਂ ਬਣਾ ਲਈਆਂ ਹਨ ।
ਭਾਰਤੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦਿਆਂ ਲਾਰਡਜ਼ ਵਿਖੇ ਆਪਣਾ ਦੂਜਾ ਸੈਂਕੜਾ ਲਗਾਇਆ ਹੈ। ਉਸਨੇ 67ਵੇਂ ਓਵਰ ਵਿੱਚ ਜੋਫਰਾ ਆਰਚਰ ਦੀ ਗੇਂਦ ‘ਤੇ ਇੱਕ ਦੌੜ ਲਈ ਅਤੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਭਾਰਤ ਨੇ 68ਵੇਂ ਓਵਰ ਦੀ ਪਹਿਲੀ ਗੇਂਦ ‘ਤੇ 5ਵੀਂ ਵਿਕਟ ਗੁਆ ਦਿੱਤੀ। ਇੱਥੇ ਕੇਐਲ ਰਾਹੁਲ 100 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ।
ਇਹ ਲਾਰਡਜ਼ ‘ਚ ਕੇਐਲ ਰਾਹੁਲ ਦਾ ਦੂਜਾ ਟੈਸਟ ਸੈਂਕੜਾ ਹੈ। ਇਸ ਦੇ ਨਾਲ, ਰਾਹੁਲ ਲਾਰਡਜ਼ ‘ਚ ਇੱਕ ਤੋਂ ਵੱਧ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਇਸ ਤੋਂ ਪਹਿਲਾਂ ਦਿਲੀਪ ਵੈਂਗਸਰਕਰ ਨੇ ਭਾਰਤ ਲਈ ਲਾਰਡਜ਼ ਵਿਖੇ ਤਿੰਨ ਟੈਸਟ ਸੈਂਕੜੇ ਲਗਾਏ ਸਨ। ਰਾਹੁਲ ਹੁਣ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਲਾਰਡਜ਼ ਵਿਖੇ ਇੱਕ ਤੋਂ ਵੱਧ ਸੈਂਕੜੇ ਲਗਾਏ ਹਨ। ਇਸ ਮਾਮਲੇ ਵਿੱਚ ਰਾਹੁਲ ਨੇ ਰਾਹੁਲ ਦ੍ਰਾਵਿੜ, ਮੁਹੰਮਦ ਅਜ਼ਹਰੂਦੀਨ ਅਤੇ ਸੌਰਵ ਗਾਂਗੁਲੀ ਵਰਗੇ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਨੇ ਲਾਰਡਜ਼ ਵਿੱਚ ਇੱਕ-ਇੱਕ ਸੈਂਕੜਾ ਲਗਾਇਆ ਹੈ।
ਦੋਵਾਂ ਟੀਮਾਂ ਦੇ ਪਲੇਇੰਗ-11
ਭਾਰਤ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਕਰੁਣ ਨਾਇਰ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਇੰਗਲੈਂਡ: ਬੇਨ ਸਟੋਕਸ (ਕਪਤਾਨ), ਜ਼ੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ ਅਤੇ ਸ਼ੋਏਬ ਬਸ਼ੀਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























