IND vs ENG: ਚੌਥੇ ਟੈਸਟ ਲਈ ਇੰਗਲੈਂਡ ਟੀਮ ਦਾ ਐਲਾਨ
– ਜ਼ਖਮੀ ਸ਼ੋਏਬ ਬਸ਼ੀਰ ਸੀਰੀਜ਼ ਤੋਂ ਬਾਹਰ
ਬਸ਼ੀਰ ਦੀ ਜਗ੍ਹਾ ਇਸ ਗੇਂਦਬਾਜ਼ ਦੀ ਹੋਈ Entry

ਨਵੀ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ 23 ਜੁਲਾਈ 2025 ਤੋਂ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਸਟੇਡੀਅਮ ਵਿੱਚ ਹੋਵੇਗਾ। ਇਸ ਮੈਚ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ‘ਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ।
ਲਾਰਡਸ ਵਿਖੇ ਖੇਡੇ ਗਏ ਤੀਜੇ ਟੈਸਟ ਮੈਚ ਦੌਰਾਨ ਰਵਿੰਦਰ ਜਡੇਜਾ ਦੇ ਸ਼ਾਟ ਨੂੰ ਫੀਲਡਿੰਗ ਕਰਦੇ ਸਮੇਂ ਬਸ਼ੀਰ ਜ਼ਖਮੀ ਹੋ ਗਏ ਸਨ। ਉਹ ਐਂਡਰਸਨ-ਤੇਂਦੁਲਕਰ ਟਰਾਫੀ ਦੇ ਬਾਕੀ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ। ਲਿਆਮ ਡਾਸਨ ਆਫ ਸਪਿਨਰ ਸ਼ੋਏਬ ਬਸ਼ੀਰ ਦੀ ਜਗ੍ਹਾ ਲੈਣਗੇ। ਦੱਸ ਦਈਏ ਕਿ ਇੰਗਲੈਂਡ ਕ੍ਰਿਕਟ ਟੀਮ (IND vs ENG) ਨੇ ਭਾਰਤ ਵਿਰੁੱਧ ਤੀਜੇ ਮੈਚ ‘ਚ ਜਿੱਤ ਦਰਜ ਕੀਤੀ ਸੀ ਅਤੇ ਇਸ ਨਾਲ ਉਹ ਲੜੀ ਵਿੱਚ 2-1 ਨਾਲ ਅੱਗੇ ਹੈ। ਜੇਕਰ ਉਹ ਮੈਨਚੈਸਟਰ ਟੈਸਟ ਜਿੱਤਦੀ ਹੈ ਤਾਂ ਉਹ ਲੜੀ ਜਿੱਤ ਲਵੇਗੀ।
ਭਾਰਤ ਵਿਰੁੱਧ ਚੌਥੇ ਟੈਸਟ ਲਈ ਇੰਗਲੈਂਡ ਟੀਮ
ਬੇਨ ਸਟੋਕਸ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਜ਼ੈਕ ਕ੍ਰਾਲੀ, ਲਿਆਮ ਡਾਸਨ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੈਮੀ ਸਮਿਥ, ਜੋਸ਼ ਟੰਗ, ਕ੍ਰਿਸ ਵੋਕਸ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























