Haryana: ਟੂਰਨਾਮੈਂਟ ਖੇਡਣ ਜਾ ਰਹੇ ਖਿਡਾਰੀਆਂ ਨਾਲ ਵਾਪਰਿਆ ਭਾਣਾ! ਬੇਕਾਬੂ ਹੋ ਕੇ ਪਲਟੀ ਗੱਡੀ
ਹਰਿਆਣਾ, 28 ਫਰਵਰੀ 2026 (ਵਿਸ਼ਵ ਵਾਰਤਾ) : ਹਿਸਾਰ ਵਿੱਚ ਫੁੱਟਬਾਲ ਖਿਡਾਰੀਆਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗੱਡੀ ਪਿੰਡ ਖਾਬੜਾ ਦੇ ਨੇੜੇ ਪਹੁੰਚੀ ਅਤੇ ਅਚਾਨਕ ਚਲਦੀ ਗੱਡੀ ਦਾ ਟਾਇਰ ਪੰਕਚਰ ਹੋ ਗਿਆ। ਇਸ ਕਾਰਨ ਗੱਡੀ ਬੇਕਾਬੂ ਹੋ ਕੇ ਪਹਿਲਾਂ ਦਰੱਖਤ ਨਾਲ ਟਕਰਾਈ ਅਤੇ ਫਿਰ ਖੇਤ ਵਿੱਚ ਪਲਟ ਗਈ। ਹਾਦਸੇ ਦੇ ਸਮੇਂ ਗੱਡੀ ਵਿੱਚ ਕੁੱਲ 19 ਖਿਡਾਰੀ ਸਵਾਰ ਸਨ। ਗੱਡੀ ਪਲਟਦਿਆਂ ਹੀ ਚੀਕ-ਚਿਹਾੜਾ ਪੈ ਗਿਆ।
ਜਾਣਕਾਰੀ ਅਨੁਸਾਰ, ਸਾਰੇ ਖਿਡਾਰੀ ਪਿੰਡ ਚੂਲੀ ਬਾਗੜੀਆਂ ਦੇ ਗਰਾਊਂਡ ਵਿੱਚ ਪ੍ਰੈਕਟਿਸ ਕਰਦੇ ਹਨ। ਇਸ ਗਰਾਊਂਡ ਵਿੱਚ ਸੀਨੀਅਰ ਫੁੱਟਬਾਲ ਖਿਡਾਰੀ ਉਨ੍ਹਾਂ ਨੂੰ ਪ੍ਰੈਕਟਿਸ ਕਰਵਾਉਂਦੇ ਹਨ। ਪਿੰਡ ਦੇ ਨੌਜਵਾਨਾਂ ਨੇ ਆਪਣੀ ਟੀਮ ਬਣਾਈ ਹੋਈ ਹੈ। ਇਸੇ ਟੀਮ ਨੂੰ ਸਿਰਸਾ ਜ਼ਿਲ੍ਹੇ ਦੇ ਰਾਨੀਆਂ ਖੇਤਰ ਦੇ ਪਿੰਡ ਹਰੀਪੁਰਾ ਵਿੱਚ ਚੱਲ ਰਹੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪਿੰਡ ਦੇ ਗਰਾਊਂਡ ਤੋਂ ਟਾਟਾ ਮੈਜਿਕ ਗੱਡੀ ਵਿੱਚ ਰਵਾਨਾ ਕੀਤਾ ਗਿਆ ਸੀ। ਜਿਵੇਂ ਹੀ ਗੱਡੀ ਫਤਿਹਾਬਾਦ ਵਿੱਚ ਪਿੰਡ ਖਾਬੜਾ ਦੇ ਨੇੜੇ ਪਹੁੰਚੀ ਤਾਂ ਟਾਇਰ ਪੰਕਚਰ ਹੋ ਗਿਆ। ਇਸ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਹਾਦਸਾ ਵਾਪਰ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਭੱਟੂ ਸੀ.ਐਚ.ਸੀ. ਪਹੁੰਚਾਇਆ। ਸਾਰੇ ਖਿਡਾਰੀ 15 ਤੋਂ 35 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















