• Latest
  • Trending
Happy New Year 2025 – ਸਾਲ ਬਦਲਦੇ ਰਹਿਣਗੇ….. -✍🏻 ~ਬਲਜੀਤ ਕੌਰ

Happy New Year 2025 – ਸਾਲ ਬਦਲਦੇ ਰਹਿਣਗੇ….. -✍🏻 ~ਬਲਜੀਤ ਕੌਰ

2 years ago
Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

2 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

40 minutes ago
National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ

National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ

54 minutes ago
ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ

ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ

1 hour ago
Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

Asian Games: ਸੈਮੀਫਾਈਨਲ ’ਚ ਭਾਰਤ ਦਾ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ

2 hours ago
Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ

3 hours ago
National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

National: ਕੁਪਵਾੜਾ ’ਚ ਵੱਡਾ ਹਾਦਸਾ: ਨਦੀ ’ਚ ਡਿੱਗੀ ਗੱਡੀ, 5 ਮੌਤਾਂ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Asian Games: ਨੀਰੂ ਨੇ ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

Asian Games: ਨੀਰੂ ਨੇ ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

4 hours ago
National: ਮੰਤਰੀ ਥੱਪੜ ਮਾਮਲਾ: ਪ੍ਰਵੇਸ਼ ਵਰਮਾ ਖ਼ਿਲਾਫ਼ ਐਨਸੀਆਰ ਦਰਜ, AAP ਵੱਲੋਂ FIR ਦੀ ਮੰਗ

National: ਮੰਤਰੀ ਥੱਪੜ ਮਾਮਲਾ: ਪ੍ਰਵੇਸ਼ ਵਰਮਾ ਖ਼ਿਲਾਫ਼ ਐਨਸੀਆਰ ਦਰਜ, AAP ਵੱਲੋਂ FIR ਦੀ ਮੰਗ

4 hours ago
Punjab: ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ

Punjab: ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ

5 hours ago
Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

5 hours ago
Hindi News
English News
Tuesday, September 29, 2026
No Result
View All Result
33 °c
Chandigarh
28 ° Wed
28 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Happy New Year 2025 – ਸਾਲ ਬਦਲਦੇ ਰਹਿਣਗੇ….. -✍🏻 ~ਬਲਜੀਤ ਕੌਰ

December 31, 2024
in ਅੰਮ੍ਰਿਤਸਰ, ਸਾਹਿਤਕ, ਖਬਰਾਂ, ਪੰਜਾਬ, ਪੰਜਾਬੀ, ਪੰਜਾਬੀਅਤ
Happy New Year 2025 – ਸਾਲ ਬਦਲਦੇ ਰਹਿਣਗੇ….. -✍🏻 ~ਬਲਜੀਤ ਕੌਰ

Happy New Year 2025 : ਸਾਲ ਬਦਲਦੇ ਰਹਿਣਗੇ….. -✍🏻 ~ਬਲਜੀਤ ਕੌਰ

ਚੰਡੀਗੜ੍ਹ, 31ਦਸੰਬਰ(ਵਿਸ਼ਵ ਵਾਰਤਾ)

New Year 2025

ਸਾਲ ਬਦਲਦੇ ਰਹਿਣਗੇ,,,,,
ਨਵਾਂ ਸਾਲ ਮੁਬਾਰਕ! ਹੈਪੀ ਨਿਊ ਯੀਅਰ, ਦੇ ਢੇਰਾਂ ਦੇ ਢੇਰ ਮੈਸੇਜਿਸ, ਕਿਸੇ ਦੀ ਸੋਚ ਨਾਲ, ਕਿਸੇ ਦੁਆਰਾ ਬਣਾਇਆ ਗਿਆ ਸਿਰਜਿਆ ਗਿਆ ਮੈਸੇਜ, ਇੱਕ ਦੂਸਰੇ ਨੂੰ ਭੇਜ ਕੇ ਕਿੰਨੀ ਕੁ ਖੁਸ਼ੀ ਹਾਸਿਲ ਕਰਦੇ ਹਾਂ , ਇਹ ਅਸੀਂ ਸਾਰੇ ਭਲੀ-ਭਾਂਤੀ ਜਾਣਦੇ ਹਾਂ। ਅਸੀਂ ਅਜਿਹਾ ਕੁਝ ਸਿਰਜੀਏ, ਬਣਾਈਏ ਜਿਸਨੂੰ ਇੱਕ ਦੂਜੇ ਨਾਲ ਸਾਂਝਾ ਕਰੀਏ। ਅਸੀਂ ਇੱਕ ਫਾਰਮੈਲਿਟੀ ਵੱਸ ਇਹ ਸਭ ਕਰ ਰਹੇ ਹਾਂ। ਵੇਖਾ-ਵੇਖੀ ਆਪਣੀ ਪਹਿਚਾਣ ਬਣਾਉਣ ਦੀ ਥਾਂ ‘ਤੇ ਭੀੜ ਦਾ ਹਿੱਸਾ ਬਣਨਾ ਜਿਆਦਾ ਪਸੰਦ ਕਰਦੇ ਹਾਂ। ਮਹਿੰਗੇ ਮਹਿੰਗੇ ਰੈਸਟੋਰੇਂਟਸ, ਹੋਟਲਾਂ ਵਿੱਚ ਖਾਣਾ ਖਾ ਕੇ, ਕੇਕ ਕੱਟਦੇ ਹਾਂ ਸਿਰਫ਼ ਤੇ ਸਿਰਫ਼ ਸਟੇਟਸ ਵਿੱਚ ਸ਼ੋਅ ਕਰਨ ਲਈ। ਸਾਲ ਬਦਲ ਰਿਹਾ,,, ਕੀ ਸਚਮੁੱਚ ਹੀ ਸਾਲ ਬਦਲ ਰਿਹਾ ਹੈ, ਕੁੱਝ ਨਵਾਂ ਬਦਲਾਅ ਆਉਣ ਵਾਲਾ ਹੈ? ਰਾਤੋ-ਰਾਤ ਕੋਈ ਚਮਤਕਾਰ ਹੋ ਜਾਣਾ ਕਿ ਅਸੀਂ ਬਹੁਤ ਤਰੱਕੀ ਕਰ ਲੈਣੀ ਹੈ। ਨਹੀਂ ,, ਅਜਿਹਾ ਕੁਝ ਨਹੀਂ ਹੁੰਦਾ। ਹਰ ਸਾਲ ਇੱਕ ਨਵਾਂ ਸਾਲ ਸਾਡੀ ਜਿੰਦਗੀ ਵਿੱਚ ਆਉਂਦਾ ਹੈ, ਤੇ ਲੰਘ ਜਾਂਦਾ ਹੈ ਅਤੇ ਇੰਝ ਕਰਦਿਆਂ ਸਾਡੀ ਜਿੰਦਗੀ ਦੇ ਕਿੰਨੇ ਵੵਰੇ ਲੰਘ ਗਏ। ਪਰ ਅਸੀਂ ਕੀਤਾ ਕੀ ਹੈ? ਕੀ ਕਦੇ ਕਿਸੇ ਦਾ ਭਲਾ ਕੀਤਾ, ਇਮਾਨਦਾਰੀ ਨਾਲ ਕੰਮ ਕੀਤਾ? ਕਿਸੇ ਨਾਲ ਬੇਇਨਸਾਫੀ ਜਾਂ ਧੱਕਾ ਤਾਂ ਨਹੀਂ ਕੀਤਾ ਜਾਂ ਕਿਸੇ ਦੀ ਸੱਚੇ ਦਿਲੋਂ ਮਦਦ ਕੀਤੀ ਹੋਵੇ। ਜਾਣੇ ਅਣਜਾਣੇ ਕਿਸੇ ਨੂੰ ਮਾੜਾ ਬੋਲੇ ਜਾਣ ਦਾ ਮਨ ਅੰਦਰ ਪਛਤਾਵਾ ਕੀਤਾ? ਯਾਦ ਰੱਖਣ ਵਾਲੀ ਗੱਲ ਹੈ ਕਿ ਇਸ ਸਾਲ ਵਿੱਚ ਅਸੀਂ ਕਿਹੜਾ ਅਜਿਹਾ ਕੰਮ ਕੀਤਾ ਕਿ ਸਾਡਾ ਸਾਲ ਬਹੁਤ ਵਧੀਆ ਬੀਤਿਆ ਅਤੇ ਆਉਣ ਵਾਲਾ ਸਾਲ ਵੀ ਚੰਗੇ ਕੰਮਾਂ ਦੇ ਲੇਖੇ ਲੱਗੇ। ਜਾਂ ਅਰਦਾਸ ਕਰੀਏ ਕਿ ਜੋ ਅਸੀਂ ਇਸ ਸਾਲ ਨਹੀਂ ਕਰ ਸਕੇ, ਪਰਮਾਤਮਾ ਆਉਣ ਵਾਲੇ ਸਾਲ ਵਿੱਚ ਕਰਨ ਲਈ ਸਹਾਈ ਹੋਣਾ, ਸਾਰਥਕ ਸੋਚ ਦੇ ਹਾਣੀ ਬਣਾਉਣਾ, ਜੀਉ। ਅਸਲ ਵਿੱਚ ਜਿੰਨੀਂ ਤੇਜੀ ਨਾਲ ਸਮਾਂ ਬਦਲ ਰਿਹਾ, ਸਾਲ ਲੰਘ ਰਹੇ, ਉਸ ਨਾਲੋਂ ਕਿਤੇ ਜਿਆਦਾ ਤੇਜੀ ਨਾਲ ਇਨਸਾਨ ਦਾ ਸੁਭਾਅ ਬਦਲ ਰਿਹਾ, ਸੋਚ ਬਦਲ ਰਹੀ।
ਅਸੀਂ ਪਦਾਰਥਵਾਦੀ ਹੋ ਚੁੱਕੇ ਹਾਂ। ਆਪਣੀਆਂ ਪੁਰਾਤਨ ਵਸਤਾਂ, ਪਹਿਰਾਵਾ, ਸੱਭਿਆਚਾਰ ਇੱਥੋਂ ਤੱਕ ਕਿ ਬਜੁਰਗਾਂ ਨੂੰ ਘਰਾਂ ਵਿੱਚ ਰੱਖਣਾ ਪਸੰਦ ਨਹੀਂ ਕਰਦੇ। ਆਮ ਘਰਾਂ ਦੀ ਵਿਰਾਸਤ ਹੁਣ ਵਪਾਰਕ ਹੋ ਚੁੱਕੀ ਹੈ। ਅਸੀਂ ਆਪਣੀ ਹੀ ਵਿਰਾਸਤ ਮੁੱਲ ਦੇ ਕੇ ਭਾਵ ਟਿਕਟ ਲੈ ਕੇ ਵੇਖਣ ਜਾਂਦੇ ਹਾਂ। ਮੱਕੀ ਦੀ ਰੋਟੀ, ਸਰੋਂ ਦਾ ਸਾਗ,,,, ਇਹ ਸਾਡੀ ਸ਼ਾਨ ਸੀ, ਤੇ ਅੱਜ ਅਸੀਂ ਸਾਇਦ ਤਾਂ ਹੀ ਮੇਲਿਆਂ ਵਿੱਚ ਲੱਗੇ ਸਟਾਲਾਂ ਤੋਂ ਖਾਣ ਲੱਗ ਗਏ ਹਾਂ ਕਿਉਂਕਿ ਸਾਨੂੰ ਬਣਾਉਣੀ ਨਹੀਂ ਆਉਂਦੀ ਜਾਂ ਇੰਝ ਕਹਿ ਲਈਏ ਕਿ ਹੱਥੀਂ ਕੰਮ ਕਰਨਾ ਨਹੀਂ ਚਾਹੁੰਦੇ।
ਅਸੀਂ ਸ਼ਹਿਰਾਂ ਵਿੱਚ ਆ ਵੱਸੇ। ਕੋਠਿਆਂ ਤੋਂ ਨਿਕਲ ਕੇ ਰਿਹਾਇਸ਼ੀ ਕਲੋਨੀਆਂ ਵਿੱਚ ਆਲੀਸ਼ਾਨ ਕੋਠੀਆਂ ਪਾ ਲਈਆਂ। ਮੰਜਿਆਂ, ਪੀੜੀਆਂ ਤੋਂ ਕੁਰਸੀਆਂ ਤੇ ਆ ਗਏ। ਇਸ ਦਾ ਸਭ ਤੋਂ ਵਧੇਰੇ ਅਸਰ ਪਿਆ ਸਾਡੇ ਬਜੁਰਗਾਂ ‘ਤੇ। ਉਹਨਾਂ ਦੀਆਂ ਗੱਲਾਂ ਮੁੱਕ ਗਈਆਂ, ਕਿਉਂ ਕਿ ਗੱਲਾਂ ਇਨਸਾਨ ਦੇ ਮਨ ਦਾ ਬੋਝ ਤੇ ਸਰੀਰ ਦਾ ਥਕੇਵਾਂ ਲਾਹ ਦਿੰਦੀਆਂ ਨੇ। ਅਸੀਂ ਗਲੀਆਂ ਵਿੱਚ ਉਹਨਾਂ ਦੇ ਬੈਠਣ ਤੇ ਪਾਬੰਧੀਆਂ ਲਗਾ ਦਿੱਤੀਆਂ। ਉਹਨਾਂ ਨੂੰ ਖੁੱਲ ਕੇ ਜਿਊਣ ਦਾ ਹੱਕ ਉਹਨਾਂ ਕੋਲੋਂ ਖੋਹ ਲਿਆ, ਜੋ ਕਿ ਬਹੁਤ ਵੱਡੀ ਤ੍ਸਾਦੀ ਹੈ।
ਪੁਰਾਣੇ ਵੇਲਿਆਂ ਵਿੱਚ ਦੁੱਧ ਪੁੱਤ ਦੀ ਕਦਰ ਇੱਕ ਬਰਾਬਰ ਸੀ, ਮਿੱਟੀ ਨਾਲ ਮੋਹ ਸੀ, ਤੇ ਜੱਟ- ਜਿੰਮੀਦਾਰਾਂ ਦੇ ਘਰ ਵਿੱਚ ਲੱਸੀ ਦੀਆਂ ਬਰਕਤਾਂ ਹੁੰਦੀਆਂ ਤੇ ਸਾਰਾ ਪਿੰਡ ਲੱਸੀ ਲੈ ਜਾਂਦਾ। ਹੁਣ ਤੇ ਮਿੱਟੀ ਵੀ ਮੁੱਲ ਵਿਕਦੀ ਤੇ ਚਾਟੀ ਦੀ ਲੱਸੀ ਵੀ। ਹੱਥੀਂ ਕੰਮ ਕਰਕੇ ਕੋਈ ਰਾਜੀ ਨਹੀਂ, । ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੱਥੀਂ ਕੰਮ ਕਰਨ ਵਾਲੀ ਸਾਡੀ ਆਖਰੀ ਪੀੜੀ ਹੋਵੇਗੀ। ਅਸੀਂ ਆਪਣੀਆਂ ਬੱਚੀਆਂ ਨੂੰ ਕੰਮ ਦੱਸ ਕੇ ਰਾਜੀ ਨਹੀਂ। ਹੱਥਾਂ ਦੀ ਕੋਮਲਤਾ ਤੇ ਸੁੰਦਰਤਾ ਵੱਲ ਵੇਖਦੇ ਇਹ ਵੀ ਭੁੱਲ ਗਏ ਕਿ ਸਾਡੀ ਮਾਵਾਂ ਕਹਿੰਦੀਆਂ ਹੁੰਦੀਆਂ ਸੀ ਕਿ ਮੇਰੇ ਹੱਥ ਗਰਮ ਚੀਜ ਫੜਦਿਆਂ ਜਾਂ ਰੋਟੀ ਥੱਲਦਿਆਂ ਨਹੀਂ ਸੜਦੇ ਕਿਉਂਕਿ ਮੇਰੇ ਹੱਥ ਪੱਕੇ ਹੋਏ ਨੇ, ਪੱਕੇ ਹੋਏ ਹੱਥ ਮਿਹਨਤੀ ਹੱਥ ਹੁੰਦੇ ਨੇ। ਬਾਬੇ ਨਾਨਕ ਜੀ ਨੇ ਨਾਮ ਜਪੋ, ਕਿਰਤ ਕਰੋ, ਤੇ ਵੰਡ ਛਕੋ ਦਾ ਨੇਮ ਜਿੰਦਗੀ ਵਿੱਚ ਅਪਨਾਉਣ ਦਾ ਸੰਦੇਸ਼ ਦਿੱਤਾ, ਪਰ ਅਸੀਂ ਮਿਹਨਤ ਕਰਨ ਦਾ ਬਚਨ ਕਿੰਨੀ ਵਾਰੀ ਕੀਤਾ, ਇਹ ਸੋਚਣ ਦੀ ਲੋੜ ਹੈ। ਅਸੀਂ ਇੱਕ ਦੂਜੇ ਵੱਲ ਵੇਖ ਕੇ ਆਪਣੀ ਮਨਾਂ ਵਿੱਚ ਈਰਖਾ ਪੈਦਾ ਕਰੀ ਜਾਂਦੇ ਹਾਂ। ਕਦੇ ਇਹ ਕਿਉਂ ਨਹੀਂ ਸੋਚਦੇ ਕਿ ਜਿਸ ਮੁਕਾਮ ਤੇ ਉਹ ਸਖਸ਼ ਹੈ, ਜਿਸ ਨੂੰ ਵੇਖ ਕੇ ਸਾਡੇ ਮਨ ਅੰਦਰ ਈਰਖਾ ਵੱਧ ਰਹੀ ਹੈ, ਉਸ ਇਨਸਾਨ ਦੇ ਗੁਣਾਂ ਵੱਲ, ਉਸਦੀ ਮਿਹਨਤ ਵੱਲ ਵੀ ਝਾਤੀ ਮਾਰ ਲਈਏ ਤੇ ਸੋਚ ਲਈਏ ਕਿ ਅਸੀਂ ਵੀ ਇੱਥੇ ਪਹੁੰਚਣਾ ਹੈ, ਕੁਝ ਕਰਨਾ ਹੈ, ਤਾਂ ਬਹੁਤਾ ਨਹੀਂ ਪਰ ਕੁਝ ਹੱਦ ਤੱਕ ਅਸੀਂ ਕਾਮਯਾਬ ਹੁੰਦੇ ਹਾਂ। ਕਈ ਵਾਰ ਅਸੀਂ ਕਿਸੇ ਆਦਰਸ਼ ਇਨਸਾਨ ਵੱਲ ਵੇਖ ਕੇ ਉਸ ਵਾਂਗ ਬਣਨਾ ਲੋਚਦੇ ਹਾਂ ਪਰ ਕਿਸਮਤ ਨੂੰ ਕੋਸਦੇ ਰਹਿ ਜਾਂਦੇ ਹਾਂ ਜਾਂ ਇੰਝ ਕਹਿ ਲਈਏ ਕਿ ਵਾਰ-ਵਾਰ ਮੌਕੇ ਦੀ ਉਡੀਕ ਵਿੱਚ ਸਹੀ ਮੌਕਾ ਅਜਾਈਂ ਗਵਾ ਦਿੰਦੇ ਹਾਂ। ਜਿੰਦਗੀ ਸਾਨੂੰ ਮੌਕੇ ਪ੍ਦਾਨ ਕਰਦੀ ਹੈ, ਬਸ ਸਾਨੂੰ ਇਸ ਮੌਕੇ ਨੂੰ ਸਹੀ ਸਮੇਂ ‘ਤੇ ਸਹੀ ਦਿਸ਼ਾ ਇੱਚ ਵਰਤਣ ਦੀ ਲੋੜ ਹੁੰਦੀ ਹੈ। ਉਦਾਹਰਣ ਦੇ ਤੌਰ ਤੇ ਵੇਖੀਏ ਕਿ ਜਦੋਂ ਕਦੇ ਅਸੀਂ ਫੋਨ ਤੇ ਕੋਈ ਗੇਮ ਖੇਡਦੇ ਹਾਂ ਤੇ ਉਸਦਾ ਲੈਵਲ ਪਾਰ ਨਹੀਂ ਹੁੰਦਾ, ਅਸੀਂ ਬਜ਼ਿਦ ਹੁੰਦੇ ਹਾਂ ਇਸਨੂੰ ਪਾਰ ਕਰਨਾ ਹੈ, ਤੇ ਜਦ ਇਹ ਕਰ ਲੈਂਦੇ ਹਾਂ ਤਾਂ ਇੱਕ ਵੱਖਰੀ ਖੁਸ਼ੀ ਮਹਿਸੂਸ ਕਰਦੇ ਹਾਂ, ਮਨ ਅੰਦਰ ਸੋਚਦੇ ਹਾਂ ਕਿ ਮੈਂ ਕਰਕੇ ਹੀ ਸਾਹ ਲੈਣਾ। ਇਹ ਤਾਂ ਇੱਕ ਮਨੋਰੰਜਨ ਦੀ ਖੇਡ ਹੁੰਦੀ, ਜਿਸ ਨੂੰ ਸਰ ਕਰਨ ਲਈ ਅਸੀਂ ਪ੍ਣ ਕਰ ਲੈਂਦੇ ਹਾਂ ਤਾਂ ਫਿਰ ਜਿੰਦਗੀ ਦੀ ਬਾਜੀ ਚੰਗੇ ਤੇ ਮਿਹਨਤ ਵਾਲੇ ਨੇਕ ਕੰਮ, ਇਮਾਨਦਾਰੀ ਨਾਲ , ਜਜਬੇ ਨਾਲ ਜਿਊਣ ਲਈ ਪ੍ਪੱਕ ਕਿਉਂ ਨਹੀਂ ਹੁੰਦੇ? ਕਿਉਂ ਨਹੀਂ ਨਿਸ਼ਚਾ ਕਰਦੇ ਕਿ ਅਸੀਂ ਜਿੰਦਗੀ ਵਿੱਚ ਕੁਝ ਕਰਨਾ ਹੈ, ਕੁਝ ਬਣਨਾ ਹੈ। ਜਿੰਦਗੀ ਦਾ ਜੋ ਟੀਚਾ ਅਸੀਂ ਮਿੱਥ ਲੈਂਦੇ ਹਾਂ , ਉਹ ਹਾਸਿਲ ਜਰੂਰ ਹੁੰਦਾ ਹੈ, ਜੇਕਰ ਸਾਡੇ ਅੰਦਰ ਕਰਨ ਦਾ ਜਜਬਾ ਹੋਵੇ। ਜਿੰਦਗੀ ਸਿਰਫ਼ ਤੇ ਸਿਰਫ਼ ਇੱਕ ਵਾਰ ਮਿਲਦੀ ਹੈ ਅਤੇ ਇਹ ਵੀ ਅਟੱਲ ਸੱਚਾਈ ਹੈ ਕਿ ਦੁੱਖ ਸੁੱਖ, ਘਾਟੇ-ਵਾਧੇ ਇਸ ਦਾ ਹਿੱਸਾ ਹੁੰਦੇ ਹਨ। ਇਸ ਲਈ ਜਿੰਦਗੀ ਵਿੱਚ ਕੁੱਝ ਚੰਗਾ ਕਰਨ ਦੀ ਤਾਂਘ ਹਮੇਸ਼ਾਂ ਮਨ ਅੰਦਰ ਉਜਾਗਰ ਰਹਿਣੀ ਚਾਹੀਦੀ ਹੈ। ਫਿਰ ਅਸੀਂ ਵੀ ਕਹਾਂਗੇ ਅਸੀਂ ਬਦਲੇ ਨਹੀਂ, ਬਲਕਿ ਸਮੇਂ ਦੇ ਹਾਣੀ ਬਣੇ ਹਾਂ। ਇਸੇ ਉਮੀਦ ਨਾਲ ਇੱਛਾ ਰੱਖਦੇ ਹਾਂ ਕਿ ਆਉਣ ਵਾਲਾ ਸਾਲ ਸਾਡੇ ਸਾਰਿਆਂ ਲਈ ਹੋਰ ਵੀ ਬਿਹਤਰ ਸਿਰਜਣਾਤਮਕ ਮੌਕੇ ਲੈ ਕੇ ਆਵੇ ਤੇ ਅਸੀਂ ਹਰ ਮੌਕੇ ਕੁਝ ਚੰਗਾ ਕਰ ਗੁਜ਼ਰਨ ਦੀ ਇੱਛਾ ਰੱਖੀਏ ਤਾਂ ਕਿ ਜਿੰਦਗੀ ਦਾ ਹਰ ਪਲ, ਹਰ ਦਿਨ, ਹਰ ਮੌਕਾ ਇੱਕ ਨਵੇਂ ਤੇ ਚੰਗੇ ਵਰੇ ਦੀ ਆਮਦ ਵਿੱਚ ਸਹਾਈ ਹੋਵੇ।

ਕਰ ਗੁਜ਼ਰੋ ਇਸ ਜਹਾਂ ਮੇਂ ਕੁਝ ਐਸਾ ਕਰਮ

ਕਿ ਮੌਤ ਆਏ ਭੀ ਲੇਕਿਨ, ਤੁਮ ਜਿੰਦਾ ਰਹਿ ਸਕੋ।
ਬਲਜੀਤ ਕੌਰ
ਸੀਨੀਅਰ ਸਹਾਇਕ
ਗੁਰੂ ਨਾਨਕ ਦੇਵ ਯੂਨੀਵਰਸਿਟੀ,
ਅੰਮ੍ਰਿਤਸਰ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiHappy New Year 2025Latest News In Punjabipunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

by Jaspreet Kaur
September 29, 2026
0

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ 'ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ ਸੰਗਰੂਰ, 28 ਸਤੰਬਰ (ਵਿਸ਼ਵ ਵਾਰਤਾ) – ਸੰਗਰੂਰ ਦੇ ਪਿੰਡ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 29, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ

National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ

by Ranjit Singh
September 29, 2026
0

National: ਆਪਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਫ਼ਦ ਪਾਕਿਸਤਾਨ ਪਹੁੰਚਿਆ ਨਵੀਂ ਦਿੱਲੀ, 29 ਸਤੰਬਰ (ਵਿਸ਼ਵ ਵਾਰਤਾ) – ਆਪਰੇਸ਼ਨ ਸਿੰਦੂਰ...

ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ

ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ

by Jaspreet Kaur
September 29, 2026
0

ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ ਤੇ ਐਡਵੋਕੇਟ ਧਾਮੀ ਵੱਲੋਂ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ ਅੰਮ੍ਰਿਤਸਰ, 29 ਸਤੰਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ ‘ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ

by Jaspreet Kaur
September 29, 2026
0

Sangrur : ਅਣਪਛਾਤੇ ਹਮਲਾਵਰਾਂ ਵੱਲੋਂ ਗੁਰੂਘਰ 'ਚ ਫਾਇਰਿੰਗ; ਸੇਵਾਦਾਰ ਗੰਭੀਰ ਜ਼ਖਮੀ ਸੰਗਰੂਰ, 28 ਸਤੰਬਰ (ਵਿਸ਼ਵ ਵਾਰਤਾ) – ਸੰਗਰੂਰ ਦੇ ਪਿੰਡ...

Most Popular

ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਰੋਹ 6 ਸਤੰਬਰ ਨੂੰ

ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਰੋਹ 6 ਸਤੰਬਰ ਨੂੰ

by Navjot
4 weeks ago
0

ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਰੋਹ 6 ਸਤੰਬਰ ਨੂੰ ਚੰਡੀਗੜ੍ਹ, 31 ਅਗਸਤ (ਵਿਸ਼ਵ ਵਾਰਤਾ) ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ, ਪੰਜਾਬ ਕਲਾ ਪਰਿਸ਼ਦ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 