ਪੰਜਾਬ ਵਿਧਾਨ ਸਭਾ ‘ਚ ਗੂੰਜਿਆ E20 ਦਾ ਮੁੱਦਾ, CM ਮਾਨ ਨੇ ਘੇਰੀ ਕੇਂਦਰ ਸਰਕਾਰ
“ਲੋਕਾਂ ਨੂੰ ਸ਼ੁੱਧ ਪੈਟਰੋਲ ਜਾਂ E20 ‘ਚੋਂ ਇੱਕ ਚੁਣਨ ਦਾ ਮਿਲੇ ਹੱਕ” – ਮੁੱਖ ਮੰਤਰੀ
ਚੰਡੀਗੜ੍ਹ , 4 ਅਗਸਤ (ਵਿਸ਼ਵ ਵਾਰਤਾ): ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਈਥਾਨੋਲ ਅਤੇ ਈ-20 ਪੈਟਰੋਲ ਨੂੰ ਲੈ ਕੇ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਨੂੰ ਬਿਨਾਂ ਕਿਸੇ ਸਟੱਡੀ ਅਤੇ ਮਾਹਿਰਾਂ ਦੀ ਸਲਾਹ ਲਏ ਬਿਨਾਂ ਲੋਕਾਂ ‘ਤੇ ਥੋਪਿਆ ਗਿਆ ਹੈ।
ਉਨ੍ਹਾਂ ਕਿਹਾ ਕਿ “ਬਿਨਾਂ ਕਿਸੇ ਸਟੱਡੀ ਤੋਂ ਕੇਂਦਰ ਸਰਕਾਰ ਵੱਲੋਂ ਇਹ ਪੈਟਰੋਲ ਲੋਕਾਂ ‘ਤੇ ਥੋਪਿਆ ਗਿਆ ਹੈ, ਸਰਵੇ ਮੁਤਾਬਕ ਇਸ ਨਾਲ 67% ਵਾਹਨਾਂ ਦੀ ਮਾਈਲੇਜ ਘਟੀ ਹੈ ਅਤੇ 45% ਦੇ ਇੰਜਣ ਖਰਾਬ ਹੋਏ ਨੇ, ਜੋ ਕਿ ਆਮ ਲੋਕਾਂ ਦੀ ਕਮਾਈ ‘ਤੇ ਸਿੱਧਾ ਡਾਕਾ ਹੈ,ਕੇਂਦਰ ਸਰਕਾਰ ਨੇ ਖੁਦ ਸੰਸਦ ‘ਚ ਮੰਨਿਆ ਹੈ ਕਿ E20 ਨਾਲ ਮਾਈਲੇਜ ਘਟਦੀ ਹੈ, ਇਹ ਸਭ ਅਮਰੀਕਾ ਨਾਲ ਹੋਈ ਵੱਡੀ ਟ੍ਰੇਡ ਡੀਲ ਅਤੇ ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ, ਸਾਡੀ ਮੰਗ ਹੈ ਕਿ ਲੋਕਾਂ ਨੂੰ ਸ਼ੁੱਧ ਪੈਟਰੋਲ ਜਾਂ E20 ਵਿੱਚੋਂ ਇੱਕ ਚੁਣਨ ਦਾ ਹੱਕ ਮਿਲੇ ਅਤੇ E20 ਦੇ ਰੇਟ ਤੁਰੰਤ ਘਟਾਏ ਜਾਣ, ਅਸੀਂ ਆਮ ਲੋਕਾਂ ਦੀ ਇਸ ਲੁੱਟ ਖਿਲਾਫ਼ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜ ਰਹੇ ਹਾਂ”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























