ਕੇਦਰੀ ਜੇਲ੍ਹ ਫਰੀਦਕੋਟ ਦੇ ਹਵਾਲਾਤੀ ਦੀ ਇਲਾਜ ਅਧੀਨ ਮੌਤ
ਚੰਡੀਗੜ੍ਹ, 6 ਮਈ(ਵਿਸ਼ਵ ਵਾਰਤਾ) ਕੇਦਰੀ ਜੇਲ੍ਹ ਫਰੀਦਕੋਟ ਦੇ ਹਵਾਲਾਤੀ ਦੀ ਇਲਾਜ ਅਧੀਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ‘ਚ OPD ਰਾਹੀਂ ਚੱਲ ਰਿਹਾ ਸੀ। ਮ੍ਰਿਤਕ ਹਵਾਲਾਤੀ ਦੀ ਪਹਿਚਾਣ ਪੂਰਨ ਨਾਥ ਪੁੱਤਰ ਜੰਗੀਰ ਨਾਥ ਵਾਸੀ ਮੁਹੱਲਾ ਜੋਗੀਆ ਸੰਤ ਨਗਰ ਬਸਤੀ ਧਰਮਕੋਟ, ਜਿਲ੍ਹਾ ਮੋਗਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਹਵਾਲਾਤੀ ਮੁਕਦਮਾਂ 238 ਮਿਤੀ 28 ਅਕਤੂਬਰ 2023 ਅ/ਧ 457/380/411/427 ਆਈ ਪੀ ਸੀ ਥਾਣਾ ਧਰਮਕੋਟ ਅਧੀਨ ਜੇਲ੍ਹ ਅੰਦਰ ਬੰਦ ਸੀ। ਹਵਾਲਾਤੀ TB, HIV. HCV ਅਤੇ ਸਾਹ ਦੀ ਬਿਮਾਰੀ ਦਾ ਮਰੀਜ਼ ਸੀ।























